Alibaba ਨੇ ਭਾਰਤ ਤੋਂ ਸਮੇਟਿਆ ਆਪਣਾ ਕਾਰੋਬਾਰ , Paytm ''ਚ ਖ਼ਤਮ ਕੀਤੀ ਹਿੱਸੇਦਾਰੀ

02/10/2023 6:58:44 PM

ਨਵੀਂ ਦਿੱਲੀ : ਚੀਨ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਲੀਬਾਬਾ ਨੇ ਭਾਰਤ ਤੋਂ ਆਪਣਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦੀ ਤਿਆਰੀ ਕਰ ਲਈ ਹੈ। ਅਲੀਬਾਬਾ ਨੇ ਅੱਜ ਇੱਕ ਬਲਾਕ ਡੀਲ ਰਾਹੀਂ ਪੇਟੀਐਮ ਵਿੱਚ ਆਪਣੀ ਪੂਰੀ ਹਿੱਸੇਦਾਰੀ ਵੇਚ ਦਿੱਤੀ ਹੈ। ਦੱਸ ਦੇਈਏ ਕਿ Paytm ਦੀ ਮੂਲ ਕੰਪਨੀ One97 Communications ਨੇ ਆਪਣੀ ਬਾਕੀ ਹਿੱਸੇਦਾਰੀ ਭਾਵ ਲਗਭਗ 21 ਮਿਲੀਅਨ ਸ਼ੇਅਰ (ਜਾਂ 3.4 ਫੀਸਦੀ ਇਕੁਇਟੀ) ਵੇਚ ਦਿੱਤੀ ਹੈ। ਇਸ ਬਲਾਕ ਡੀਲ ਤੋਂ ਬਾਅਦ, ਅਲੀਬਾਬਾ ਹੁਣ ਪੇਟੀਐਮ ਵਿੱਚ ਹਿੱਸੇਦਾਰ ਨਹੀਂ ਹੈ। ਕੰਪਨੀ ਨੇ ਜਨਵਰੀ 'ਚ ਪੇਟੀਐੱਮ 'ਚ ਆਪਣੀ 6.26 ਫੀਸਦੀ ਇਕੁਇਟੀ 'ਚੋਂ ਲਗਭਗ 3.1 ਫੀਸਦੀ ਵੇਚੀ ਸੀ।

ਇਸ ਡੀਲ ਤੋਂ ਬਾਅਦ ਅਲੀਬਾਬਾ ਲਈ ਭਾਰਤ ਤੋਂ ਬਾਹਰ ਹੋਣ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਚੀਨੀ ਕੰਪਨੀ ਨੇ ਇਸ ਤੋਂ ਪਹਿਲਾਂ ਜ਼ੋਮੈਟੋ ਅਤੇ ਬਿਗਬਾਸਕੇਟ ਵਿੱਚ ਆਪਣੀ ਹਿੱਸੇਦਾਰੀ ਵੇਚੀ ਸੀ। ਅਲੀਬਾਬਾ ਪੇਟੀਐਮ ਵਿੱਚ ਸ਼ੁਰੂਆਤੀ ਨਿਵੇਸ਼ਕਾਂ ਵਿੱਚੋਂ ਇੱਕ ਹੈ।

ਇਹ  ਵੀ ਪੜ੍ਹੋ : Hindenburg ਖ਼ਿਲਾਫ਼ ਬਦਲਾ ਲੈਣ ਦੇ ਮੂਡ 'ਚ ਗੌਤਮ ਅਡਾਨੀ, ਹਾਇਰ ਕੀਤੀ ਅਮਰੀਕੀ ਲਾਅ ਫ਼ਰਮ

ਬਲਾਕ ਡੀਲ ਤੋਂ ਬਾਅਦ ਸ਼ੇਅਰ ਡਿੱਗੇ

ਦਸੰਬਰ ਤਿਮਾਹੀ 'ਚ ਬਿਹਤਰ ਪ੍ਰਦਰਸ਼ਨ ਕਾਰਨ ਪੇਟੀਐੱਮ ਦੇ ਘਾਟੇ 'ਚ ਕਮੀ ਆਈ ਹੈ, ਉਸ ਸਮੇਂ ਤੋਂ ਹੀ ਕੰਪਨੀ ਦੇ ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕੰਪਨੀ ਨੇ ਅਕਤੂਬਰ-ਦਸੰਬਰ 2022 ਦੇ ਨਤੀਜੇ 3 ਫਰਵਰੀ ਨੂੰ ਜਾਰੀ ਕੀਤੇ ਸਨ ਅਤੇ ਉਸ ਸਮੇਂ ਤੋਂ ਲੈ ਕੇ ਕੱਲ੍ਹ ਯਾਨੀ 9 ਫਰਵਰੀ ਤੱਕ, ਪੇਟੀਐਮ ਨੇ 34 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਜ ਕੀਤਾ ਸੀ। ਇਸ ਕਾਰਨ ਪੇਟੀਐੱਮ ਦੀ ਮੂਲ ਕੰਪਨੀ One97 ਕਮਿਊਨੀਕੇਸ਼ਨ ਦੇ ਸ਼ੇਅਰ 9 ਫੀਸਦੀ ਤੱਕ ਡਿੱਗ ਗਏ।

ਦੁਪਹਿਰ 2.30 ਵਜੇ ਇਹ 8.25 ਫੀਸਦੀ ਦੀ ਗਿਰਾਵਟ ਨਾਲ 653.75 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਕੰਪਨੀ ਨੇ ਦਸੰਬਰ ਤਿਮਾਹੀ 'ਚ ਸੰਚਾਲਨ ਮੁਨਾਫੇ ਦਾ ਐਲਾਨ ਕੀਤਾ ਸੀ। ਇਸ ਸਮੇਂ ਦੌਰਾਨ ਕੰਪਨੀ ਦਾ ਘਾਟਾ ਪਿਛਲੇ ਸਾਲ ਦੇ 779 ਕਰੋੜ ਰੁਪਏ ਤੋਂ ਘੱਟ ਕੇ 392 ਕਰੋੜ ਰੁਪਏ ਰਹਿ ਗਿਆ ਹੈ। ਇਸ ਕਾਰਨ ਕੰਪਨੀ ਦੇ ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਸੀ ਪਰ ਅੱਜ ਅਲੀਬਾਬਾ ਦੇ ਸ਼ੇਅਰਾਂ ਦੀ ਵਿਕਰੀ ਕਾਰਨ ਇਸ ਦੇ ਸ਼ੇਅਰਾਂ 'ਚ ਅੱਜ ਗਿਰਾਵਟ ਆਈ।

ਇਹ  ਵੀ ਪੜ੍ਹੋ : MSCI ਦੇ ਫੈਸਲੇ ਨੇ ਵਿਗਾੜਿਆ ਨਿਵੇਸ਼ਕਾਂ ਦਾ ਮੂਡ, ਅਡਾਨੀ ਦੋ ਦਿਨਾਂ 'ਚ ਟਾਪ-20 'ਚੋਂ ਹੋਏ ਬਾਹਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur