FASTag ਖਰੀਦਣ ''ਤੇ Airtel ਦੇ ਰਹੀ ਕੈਸ਼ਬੈਕ

11/22/2019 2:22:09 AM

ਗੈਜੇਟ ਡੈਸਕ—ਨਵੇਂ ਨਿਯਮਾਂ ਤਹਿਤ ਫਾਸਟੈਗ  (FASTag)  1 ਦਸੰਬਰ 2019 ਤੋਂ ਜ਼ਰੂਰੀ ਕੀਤਾ ਜਾ ਰਿਹਾ ਹੈ। ਫਾਸਟੈਗ ਤੋਂ ਟੋਲ ਪਲਾਜ਼ਾ 'ਤੇ ਪੇਮੈਂਟ ਕਰਨ 'ਤੇ NHAI ਕੈਸ਼ਬੈਕ ਵੀ ਆਫਰ ਕਰ ਰਹੀ ਹੈ। ਫਾਸਟੈਗ ਤੋਂ ਪੇਮੈਂਟ ਕਰਨ 'ਤੇ 2.5 ਫੀਸਦੀ ਕੈਸ਼ਬੈਕ ਮਿਲੇਗਾ। ਹੁਣ ਏਅਰਟੈੱਲ ਪੇਮੈਂਟ ਬੈਂਕ ਨੇ ਵੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਅਤੇ ਇੰਡੀਅਨਹਾਈਵੇਜ ਮੈਨੇਜਮੈਂਟ ਕੰਪਨੀ ਲਿਮਟਿਡ ਨਾਲ ਹੱਥ ਮਿਲਾਇਆ ਹੈ। ਏਅਰਟੈੱਲ ਆਪਣੇ ਡਿਜ਼ੀਟਲ ਅਤੇ ਰਿਟੇਲ ਟੱਚਪੁਆਇੰਟਸ 'ਤੇ ਫਾਸਟੈਗ ਉਪਲੱਬਧ ਕਰਾਵੇਗਾ।

ਏਅਰਟੈੱਲ 'ਤੇ 50 ਰੁਪਏ ਦਾ ਕੈਸ਼ਬੈਕ
ਏਅਰਟੈੱਲ ਪੇਮੈਂਟ ਬੈਂਕ 'ਤੇ ਕੰਪਨੀ ਫਾਸਟੈਗ ਪਰਚੇਜ 'ਤੇ 50 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ। ਇਸ ਦੇ ਲਈ ਤੁਹਾਨੂੰ ਏਅਰਟੈੱਲ ਐਪ ਤੋਂ ਫਾਸਟੈਗ ਰਿਚਾਰਜ ਕਰਵਾਉਣਾ ਹੋਵੇਗਾ। ਏਅਰਟੈੱਲ ਪੇਮੈਂਟ ਚੁਨਿੰਦਾ ਬੈਂਕਿੰਗ ਪੁਆਇੰਟਸ 'ਤੇ ਫਾਸਟੈਗ ਖਰੀਦ ਵੀ ਸਕਦੇ ਹੋ। ਇਸ ਦੇ ਲਈ ਯੂਜ਼ਰ ਨੂੰ ਵ੍ਹੀਕਲ ਰਜਿਸਟ੍ਰੇਸ਼ਨ ਸਟਰੀਫਿਕੇਟ ਅਤੇ ਰਜਿਸਟਰੇਸ਼ਨ ਨੰਬਰ ਦੀ ਜ਼ਰੂਰਤ ਹੋਵੇਗੀ।

ਕੀ ਹੈ ਫਾਸਟੈਗ?
ਇਹ ਰੇਡੀਓ ਫ੍ਰਿਕਵੈਂਸੀ ਆਈਡੈਂਟੀਫਿਕੇਸ਼ਨ (RFID) ਟੈਗ ਗੱਡੀ ਦੀ ਵਿੰਡਸਕਰੀਨ 'ਤੇ ਲੱਗੇਗਾ, ਜੋ ਬੈਂਕ ਅਕਾਊਂਟ ਜਾਂ ਨੈਸ਼ਨਲ ਹਾਈਵੇਜ਼ ਅਥਾਰਿਟੀ ਆਫ ਇੰਡੀਆ ਦੇ ਪੇਮੈਂਟ ਵਾਲਟ ਨਾਲ ਜੁੜਿਆ ਹੋਵੇਗਾ। ਇਸ ਨਾਲ ਗੱਡੀ ਮਾਲਕਾਂ ਨੂੰ ਟੋਲ ਪਲਾਜ਼ਾ ਤੋਂ ਲੰਘਦੇ ਸਮੇਂ ਰੂਕਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਰਕਮ ਅਕਾਊਂਟ ਤੋਂ ਆਪਣੇ ਆਪ ਕੱਟ ਜਾਵੇਗੀ।

ਮੋਬਾਇਲ ਦੀ ਤਰ੍ਹਾਂ ਹੋ ਸਕੇਗਾ ਰਿਚਾਰਜ
ਮੰਤਰਾਲਾ ਨੇ ਸਿਸਟਮ 'ਚ ਬਦਲਾਅ ਦੀ ਨਿਗਰਾਨੀ ਅਤੇ ਨੈਸ਼ਨਲ ਹਾਈਵੇਜ਼ ਅਥਾਰਿਟੀ (NHAI) ਨਾਲ ਤਾਲਮੇਲ ਬਣਾ ਕੇ ਕੰਮ ਕਰਨ ਲਈ ਕਈ ਸੂਬਿਆਂ 'ਚ ਕੇਂਦਰੀ ਇੰਚਾਰਜ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ। ਇਸ ਦਾ ਐਕਜੀਕਿਊਸ਼ਨ NHAI ਕਰ ਰਹੀ ਹੈ।

Karan Kumar

This news is Content Editor Karan Kumar