ਏਅਰਟੈੱਲ ਅਫਰੀਕਾ ਦਾ ਸ਼ੁੱਧ ਮੁਨਾਫਾ 37 ਫੀਸਦੀ ਡਿੱਗਾ

10/23/2020 6:56:13 PM

ਨਵੀਂ ਦਿੱਲੀ— ਭਾਰਤੀ ਏਅਰਟੈੱਲ ਦੇ ਅਫਰੀਕੀ ਸੰਚਾਲਨ 'ਏਅਰਟੈੱਲ ਅਫਰੀਕਾ' ਦਾ ਸ਼ੁੱਧ ਮੁਨਾਫਾ ਜੁਲਾਈ-ਸਤੰਬਰ ਤਿਮਾਹੀ 'ਚ 36.6 ਫੀਸਦੀ ਘੱਟ ਕੇ 14.5 ਕਰੋੜ ਡਾਲਰ (1,066 ਕਰੋੜ ਰੁਪਏ) ਰਿਹਾ। ਪਿਛਲੇ ਸਾਲ ਇਸੇ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਮੁਨਾਫਾ 22.8 ਕਰੋੜ ਡਾਲਰ ਰਿਹਾ ਸੀ।

ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਸਮੀਖਿਆ ਅਧੀਨ ਮਿਆਦ 'ਚ ਹਾਲਾਂਕਿ, ਕੰਪਨੀ ਦਾ ਸੰਚਾਲਨ ਲਾਭ 19.5 ਫੀਸਦੀ ਵੱਧ ਕੇ 47.2 ਕਰੋੜ ਡਾਲਰ ਰਿਹਾ। ਇਸ ਦੌਰਾਨ ਕੰਪਨੀ ਦੀ ਆਮਦਨ 10.7 ਫੀਸਦੀ ਵੱਧ ਕੇ 181.5 ਕਰੋੜ ਡਾਲਰ ਰਹੀ।

ਪਿਛਲੇ ਸਾਲ ਇਸੇ ਮਿਆਦ 'ਚ ਇਹ 164 ਕਰੋੜ ਡਾਲਰ ਸੀ। ਏਅਰਟੈੱਲ ਅਫਰੀਕਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਘੁਨਾਥ ਮੰਡਾਵਾ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਕੋਵਿਡ-19 ਦਾ ਪ੍ਰਭਾਵ ਅਤੇ ਲਾਕਡਾਊਨ ਦੀ ਮਿਆਦ ਸ਼ਾਮਲ ਹੈ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਾਡੇ ਕਾਰੋਬਾਰ ਦੀ ਬੁਨਿਆਦ ਮਜਬੂਤ ਬਣੀ ਹੋਈ ਹੈ। ਉੱਥੇ ਹੀ, ਮਾਲੀਆ 'ਚ ਵਾਧੇ ਨੇ ਸਾਡੀ ਆਪਣੀ ਰਣਨੀਤੀ 'ਤੇ ਅੱਗੇ ਵਧਣ 'ਚ ਮਦਦ ਕੀਤੀ ਹੈ।

Sanjeev

This news is Content Editor Sanjeev