ਟਿਕਟ ‘ਡਾਊਨਗ੍ਰੇਡ’ ਕਰਨ ’ਤੇ ਮੁਸਾਫਰਾਂ ਨੂੰ ਏਅਰਲਾਈਨਜ਼ ਦੇਣਗੀਆਂ ਮੁਆਵਜ਼ਾ, ਛੇਤੀ ਜਾਰੀ ਹੋਣਗੇ ਨਿਯਮ

12/24/2022 10:12:28 AM

ਨਵੀਂ ਦਿੱਲੀ–ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਉਨ੍ਹਾਂ ਮੁਸਾਫਰਾਂ ਨੂੰ ਮੁਆਵਜ਼ਾ ਦੇਣ ਦੇ ਨਿਯਮ ਛੇਤੀ ਹੀ ਜਾਰੀ ਕਰੇਗਾ, ਜਿਨ੍ਹਾਂ ਦੇ ਯਾਤਰਾ ਟਿਕਟ ਨੂੰ ਏਅਰਲਾਈਨਜ਼ ਨੇ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਹੀ ‘ਡਾਊਨਗ੍ਰੇਡ’ ਕਰ ਦਿੱਤਾ ਹੋਵੇ।
ਡੀ. ਜੀ. ਸੀ. ਏ. ਇਹ ਕਦਮ ਮੁਸਾਫਰਾਂ ਨੂੰ ਜਾਰੀ ਕੀਤੀਆਂ ਗਈਆਂ ਟਿਕਟਾਂ ਨੂੰ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਹੀ ਡਾਊਨਗ੍ਰੇਡ ਕਰ ਦਿੱਤੇ ਜਾਣ ਬਾਰੇ ਵਧਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਉਠਾਉਣ ਜਾ ਰਿਹਾ ਹੈ। ਡੀ. ਜੀ. ਸੀ. ਏ. ਨੇ ਕਿਹਾ ਕਿ ਇਨ੍ਹਾਂ ਸੋਧਾਂ ਦੇ ਤਹਿਤ ਇਹ ਯਕੀਨੀ ਕੀਤਾ ਜਾਵੇਗਾ ਕਿ ਮੁਸਾਫਰਾਂ ਦੀ ਮਰਜ਼ੀ ਤੋਂ ਬਿਨਾਂ ਉਨ੍ਹਾਂ ਦੀਆਂ ਟਿਕਟਾਂ ਨੂੰ ਡਾਊਨਗ੍ਰੇਡ ਕਰਨ ’ਤੇ ਏਅਰਲਾਈਨਜ਼ ਉਨ੍ਹਾਂ ਨੂੰ ਟਿਕਟਾਂ ਦਾ ਟੈਕਸ ਸਮੇਤ ਪੂਰਾ ਰਿਫੰਡ ਮੁਹੱਈਆ ਕਰਵਾਏਗੀ। ਇਸ ਤੋਂ ਇਲਾਵਾ ਉਸ ਮੁਸਾਫਰ ਨੂੰ ਉਹ ਏਅਰਲਾਈਨ ਅਗਲੀ ਮੁਹੱਈਆ ਉਡਾਣ ’ਚ ਮੁਫਤ ਯਾਤਰਾ ਵੀ ਕਰਵਾਏਗੀ।

Aarti dhillon

This news is Content Editor Aarti dhillon