ਯਾਤਰੀ ਏਅਰਲਾਈਨਾਂ ਦੇ ਮੁੜ ਬਹਾਲ ਹੋਣ ਨਾਲ ਹਵਾਬਾਜ਼ੀ ਦੇ ਸ਼ੇਅਰਾਂ ''ਚ ਜ਼ਬਰਦਸਤ ਵਾਧਾ

05/21/2020 11:34:18 AM

ਨਵੀਂ ਦਿੱਲੀ (ਭਾਸ਼ਾ) : ਸਰਕਾਰ ਵੱਲੋਂ 25 ਮਈ ਤੋਂ ਘਰੇਲੂ ਯਾਤਰੀ ਸੇਵਾਵਾਂ ਨੂੰ ਬਹਾਲ ਕਰਨ ਦਾ ਘੋਸ਼ਣਾ ਨਾਲ ਹਵਾਬਾਜ਼ੀ ਕੰਪਨੀਆਂ ਦੇ ਸ਼ੇਅਰ ਵਿਚ 10 ਫ਼ੀਸਦੀ ਤੱਕ ਦੀ ਜ਼ੋਰਦਾਰ ਤੇਜੀ ਦੇਖਣ ਨੂੰ ਮਿਲੀ। ਇੰਟਰਗਲੋਬ ਐਵੀਏਸ਼ਨ ਦੇ ਸ਼ੇਅਰ ਬੀ.ਐਸ.ਈ. ਵਿਚ ਸ਼ੁਰੂਆਤੀ ਕਾਰੋਬਾਰ ਦੌਰਾਨ 9.88 ਫ਼ੀਸਦੀ ਵਧ ਕੇ 1,002 ਦੇ ਪੱਧਰ 'ਤੇ ਆ ਗਏ।  ਸਪਾਈਸਜੈੱਟ ਵੀ 4.88 ਫ਼ੀਸਦੀ ਉਛਲ ਕੇ 42.95 ਰੁਪਏ 'ਤੇ ਪਹੁੰਚ ਗਿਆ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਘਰੇਲੂ ਯਾਤਰੀ ਉਡਾਣ ਸੇਵਾਵਾਂ 25 ਮਈ ਤੋਂ ਫਿਰ ਤੋਂ ਸ਼ੁਰੂ ਹੋ ਜਾਣਗੀਆਂ। ਪੁਰੀ ਨੇ ਟਵੀਟ ਕੀਤਾ, ''ਘਰੇਲੂ ਉਡਾਣਾਂ ਦਾ ਸੰਚਾਲਨ 25 ਮਈ 2020 ਤੋਂ ਕਰਮਵਾਰ ਤਰੀਕੇ ਨਾਲ ਫਿਰ ਸ਼ੁਰੂ ਕੀਤਾ ਜਾਵੇਗਾ। ਸਾਰੇ ਹਵਾਈ ਅੱਡਿਆਂ ਅਤੇ ਹਵਾਬਾਜ਼ੀ ਕੰਪਨੀਆਂ ਨੂੰ 25 ਮਈ ਤੋਂ ਸੰਚਾਲਣ ਲਈ ਤਿਆਰ ਰਹਿਣ ਨੂੰ ਸੂਚਤ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਭਾਰਤ ਵਿਚ 25 ਮਾਰਚ ਤੋਂ ਸਾਰੀਆਂ ਵਪਾਰਕ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

cherry

This news is Content Editor cherry