ਮਹਾਰਾਸ਼ਟਰ ''ਚ 5 ਹਵਾਈ ਰਸਤਿਆਂ ''ਤੇ ਫਿਰ ਤੋਂ ਸ਼ੁਰੂ ਹੋਣਗੀਆਂ ਜਹਾਜ਼ ਸੇਵਾਵਾਂ

01/19/2019 12:45:58 AM

ਮੁੰਬਈ— ਮਹਾਰਾਸ਼ਟਰ ਵਿਚ 5 ਹਵਾਈ ਰਸਤਿਆਂ 'ਤੇ 13 ਫਰਵਰੀ ਤੋਂ ਕੇਂਦਰ ਦੀ ਉਡਾਣ ਯੋਜਨਾ ਦੇ ਤਹਿਤ ਇਕ ਵਾਰ ਫਿਰ ਉਡਾਣ ਸੇਵਾਵਾਂ ਦਾ ਸੰਚਾਲਨ ਸ਼ੁਰੂ ਹੋਵੇਗਾ। ਕੁਝ ਦਿਨ ਪਹਿਲਾਂ ਹੀ ਇਨ੍ਹਾਂ ਮਾਰਗਾਂ 'ਤੇ ਉਡਾਣ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਸਰਕਾਰ ਦੇ ਇਕ ਅਧਿਕਾਰੀ ਮੁਤਾਬਕ ਮੁੰਬਈ-ਨਾਸਿਕ, ਮੁੰਬਈ-ਜਲਗਾਂਵ, ਮੁੰਬਈ-ਕੋਲ੍ਹਾਪੁਰ, ਮੁੰਬਈ-ਸੋਲਾਪੁਰ ਅਤੇ ਨਾਸਿਕ-ਪੁਣੇ ਵਿਚਾਲੇ ਹਵਾਈ ਸੇਵਾਵਾਂ ਫਿਰ ਤੋਂ ਸ਼ੁਰੂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਦੋ ਏਅਰਲਾਈਨਾਂ ਸਪਾਈਸਜੈੱਟ ਅਤੇ ਟਰੂਜੈੱਟ ਨੂੰ ਇਹ ਰਸਤੇ ਅਲਾਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 2 ਨਵੇਂ ਰਸਤਿਆਂ ਨਾਸਿਕ-ਪ੍ਰਯਾਗਰਾਜ ਅਤੇ ਨਾਸਿਕ-ਹਿੰਡਨ ਦੇ ਵਿਚਾਲੇ ਉਡਾਣ ਸੇਵਾਵਾਂ ਦੇ ਛੇਤੀ ਸ਼ੁਰੂ ਹੋਣ ਦੀ ਸੰਭਾਵਨਾ ਹੈ। 'ਉੱਡੇ ਦੇਸ਼ ਦਾ ਹਰ ਨਾਗਰਿਕ'' (ਉਡਾਣ) ਯੋਜਨਾ ਦੇ ਤਹਿਤ ਸੂਬੇ ਦੇ 9 ਹਵਾਈ ਅੱਡਿਆਂ (ਨਾਸਿਕ, ਜਲਗਾਂਵ, ਕੋਲ੍ਹਾਪੁਰ, ਸੋਲਾਪੁਰ, ਨਾਂਦੇੜ, ਰਤਨਾਗਿਰੀ, ਸਿੰਧੂਦੁਰਗ, ਅਮਰਾਵਤੀ ਅਤੇ ਗੋਂਦਿਆ) ਨੂੰ ਚੁਣਿਆ ਗਿਆ ਸੀ।