ਏਅਰ ਏਸ਼ੀਆ ਇੰਡੀਆ ਨੇ ਮੁਸਾਫਰਾਂ ਨੂੰ ਦਿੱਤੀ ਵੱਡੀ ਸਹੂਲਤ, ਬਸ ਕਰਨਾ ਹੋਵੇਗਾ ਮਾਮੂਲੀ ਭੁਗਤਾਨ

11/03/2021 10:21:11 AM

ਨਵੀਂ ਦਿੱਲੀ (ਭਾਸ਼ਾ) – ਏਅਰ ਏਸ਼ੀਆ ਇੰਡੀਆ ਨੇ ਕਿਹਾ ਕਿ ਮੁਸਾਫਰਾਂ ਵਲੋਂ ਨਿਰਧਾਰਤ ਫੀਸ ਦਾ ਭੁਗਤਾਨ ਕਰਨ ’ਤੇ ਉਨ੍ਹਾਂ ਨੂੰ ਵਾਧੂ ਤਿੰਨ ਕਿਲੋ ਜਾਂ ਪੰਜ ਕਿਲੋ ਭਾਰ ਦੇ ਸਾਮਾਨ ਵਾਲਾ ਬੈਗ ਆਪਣੇ ਨਾਲ ਲਿਜਾਣ ਦੀ ਇਜਾਜ਼ਤ ਹੋਵੇਗੀ। ਤਿੰਨ ਕਿਲੋ ਲਈ ਫੀਸ 600 ਰੁਪਏ ਅਤੇ ਪੰਜ ਕਿਲੋ ਲਈ 1000 ਰੁਪਏ ਹੈ। ਮੁਸਾਫਰਾਂ ਨੂੰ ਹੁਣ ਤੱਕ ਏਅਰ ਏਸ਼ੀਆ ਇੰਡੀਆ ਦੀਆਂ ਉਡਾਣਾਂ ’ਚ ਵਾਧੂ ਸਾਮਾਨ (ਕੈਬਿਨ ਬੈਗੇਜ਼) ਲਿਜਾਣ ਦੀ ਇਜਾਜ਼ਤ ਨਹੀਂ ਸੀ। ਹੋਰ ਘਰੇਲੂ ਏਅਰਲਾਈਨਜ਼ ਵਾਂਗ ਏਅਰ ਏਸ਼ੀਆ ਇੰਡੀਆ ਮੁਸਾਫਰਾਂ ਨੂੰ ਆਪਣੇ ਨਾਲ ਸੱਤ ਕਿਲੋ ਭਾਰ ਦੇ ਸਾਮਾਨ ਵਾਲਾ ਬੈਗ ਲਿਜਾਣ ਦੀ ਇਜਾਜ਼ਤ ਦਿੰਦੀ ਹੈ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਇਸ ਵੈਬਸਾਈਟ 'ਤੇ ਕਰੋ ਖ਼ਰੀਦਦਾਰੀ, ਅੱਧੀ ਤੋਂ ਘੱਟ ਕੀਮਤ 'ਤੇ ਮਿਲ ਰਹੇ ਉਤਪਾਦ

ਏਅਰਲਾਈਨ ਨੇ ਇਕ ਪ੍ਰੈੱਸ ਬਿਆਨ ’ਚ ਕਿਹਾ ਕਿ ਨਵੀਂ ਸੇਵਾ ‘ਕੈਰੀ ਆਨ ਐਕਸਟ੍ਰਾ’ ਦੇ ਤਹਿਤ ਮੁਸਾਫਰ 10 ਕਿਲੋ ਸਾਮਾਨ ਨਾਲ ਲੱਦਿਆ ਬੈਗ ਆਪਣੇ ਨਾਲ ਸਫਰ ਦੌਰਾਨ ਲਿਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ 600 ਰੁਪਏ ਫੀਸ ਵਜੋਂ ਦੇਣੇ ਹੋਣਗੇ। ਜੇ ਮੁਸਾਫਰ 12 ਕਿਲੋ ਭਾਰ ਦੇ ਸਾਮਾਨ ਨਾਲ ਲੱਦਿਆ ਬੈਗ ਲਿਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ 1000 ਰੁਪਏ ਬਤੌਰ ਫੀਸ ਦੇਣੇ ਹੋਣਗੇ।

ਇਹ ਵੀ ਪੜ੍ਹੋ : ‘ਇਸ ਦੀਵਾਲੀ ‘ਚਮਕੇਗਾ’ ਸੋਨਾ’, ਪਿਛਲੇ ਕੁੱਝ ਮਹੀਨਿਆਂ ’ਚ ਕੀਮਤੀ ਧਾਤੂ ਨੇ ਦਿੱਤਾ ਚੰਗਾ ਰਿਟਰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur