2040 'ਚ 1.1 ਅਰਬ ਹਵਾਈ ਯਾਤਰੀ ਹੋਣ ਦੀ ਉਮੀਦ

01/16/2019 9:53:59 AM

ਮੁੰਬਈ—ਦੇਸ਼ 'ਚ 2040 ਤੱਕ ਹਵਾਈ ਯਾਤਰੀਆਂ ਦੀ ਗਿਣਤੀ ਕਰੀਬ ਛੇ ਗੁਣਾ ਵਧ ਕੇ 1.1 ਅਰਬ ਹੋਣ ਦੀ ਉਮੀਦ ਹੈ। ਉੱਧਰ ਸੰਚਾਲਨ ਵਾਲੇ ਹਵਾਈ ਅੱਡਿਆਂ ਦੀ ਗਿਣਤੀ ਵਧ ਕੇ ਕਰੀਬ 200 ਹੋ ਸਕਦੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਮੰਗਲਵਾਰ ਨੂੰ ਜਾਰੀ ਦਸਤਾਵੇਜ਼ ਨਾਲ ਇਸ ਦੀ ਜਾਣਕਾਰੀ ਹੋਈ। ਵਿੱਤੀ ਸਾਲ 2017-18 'ਚ ਭਾਰਤ 'ਚ ਹਵਾਈ ਯਾਤਰੀਆਂ ਦੀ ਗਿਣਤੀ 18.7 ਕਰੋੜ ਸੀ। ਜਿਨ੍ਹਾਂ ਨੇ ਭਾਰਤ ਤੋਂ ਬਾਹਰ ਜਾਂ ਫਿਰ ਤੋਂ ਭਾਰਤ ਅਤੇ ਭਾਰਤ ਦੇ ਅੰਦਰ ਯਾਤਰਾ ਕੀਤੀ। ਉੱਧਰ ਭਾਰਤੀ ਜਹਾਜ਼ ਪਤਨ ਅਥਾਰਿਟੀ 125 ਤੋਂ ਜ਼ਿਆਦਾ ਹਵਾਈ ਅੱਡਿਆਂ ਦਾ ਸੰਚਾਲਨ ਕਰਦਾ ਹੈ। ਭਾਰਤ ਸੱਤਵਾਂ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ ਹੈ। ਭਾਰਤ 'ਚ ਹਵਾਬਾਜ਼ੀ ਉਦਯੋਗ ਦੇ ਲਈ ਵੀਜ਼ਨ 2040 ਦਸਤਾਵੇਜ਼ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਦੇਸ਼ ਦੇ ਕੋਲ ਆਪਣੇ ਕਿਰਾਏ 'ਤੇ ਜਹਾਜ਼ ਲੈਣ ਦਾ ਉਦਯੋਗ ਹੋਵੇਗਾ। ਜਿਸ ਨਾਲ ਟੈਕਸ ਸੰਰਚਨਾ ਅਤੇ ਪੱਟੇ 'ਤੇ ਦੇਣ ਦੀ ਪ੍ਰਕਿਰਿਆ ਸੰਸਾਰਕ ਪੱਧਰ ਦੇ ਬਰਾਬਰ ਹੋਵੇਗਾ ਜਾਂ ਫਿਰ ਉਸ ਤੋਂ ਵੀ ਆਕਰਸ਼ਕ ਹੋਵੇਗੀ। ਦਸਤਾਵੇਜ਼ 'ਚ ਦੱਸਿਆ ਗਿਆ ਕਿ 2040 'ਚ ਹਵਾਈ ਯਾਤਰੀਆਂ ਦੀ ਗਿਣਤੀ ਛੇ ਗੁਣਾ ਵਧ ਕੇ ਕਰੀਬ 1.1 ਅਰਬ ਹੋਣ ਦਾ ਅਨੁਮਾਨ ਹੈ। ਭਾਰਤ ਦੀ ਜਹਾਜ਼ ਆਰਡਰ ਬੁੱਕਿੰਗ ਸਭ ਤੋਂ ਵੱਡੀ ਹੈ। ਵਰਤਮਾਨ 'ਚ 1,000 ਤੋਂ ਜ਼ਿਆਦਾ ਜਹਾਜ਼ਾਂ ਦੀ ਡਿਲਿਵਰੀ ਲੰਬਿਤ ਹੈ। ਬੇੜਿਆਂ 'ਚ ਸ਼ਾਮਲ ਵਪਾਰਕ ਜਹਾਜ਼ਾਂ ਦੀ ਗਿਣਤੀ 2018 'ਚ 622 ਤੋਂ ਵਧ ਕੇ 2040 'ਚੋਂ 2,359 ਹੋ ਸਕਦੀ ਹੈ। ਇਸ 'ਚ ਕਿਹਾ ਕਿ ਭਾਰਤ 'ਚ 2040 'ਚ ਅਜਿਹੇ ਕਰੀਬ 190-200 ਹਵਾਈ ਅੱਡੇ ਹੋ ਸਕਦੇ ਹਨ ਜਿਨ੍ਹਾਂ 'ਚ ਸੰਚਾਲਨ ਹੋ ਰਿਹਾ ਹੋਵੇਗਾ। ਦੇਸ਼ 'ਚ ਚੋਟੀ ਦੇ 31 ਸਹਿਰਾਂ 'ਚ ਦੋ ਹਵਾਈ ਅੱਡੇ ਅਤੇ ਦਿੱਲੀ ਅਤੇ ਮੁੰਬਈ 'ਚ ਤਿੰਨ-ਤਿੰਨ ਹਵਾਈ ਅੱਡੇ ਹੋ ਸਕਦੇ ਹਨ।

Aarti dhillon

This news is Content Editor Aarti dhillon