ਹਵਾਈ ਮੁਸਾਫ਼ਰਾਂ ਦੀ ਗਿਣਤੀ ਵਧੀ, ਪਟੜੀ ''ਤੇ ਪਰਤ ਰਹੀ ਇੰਡਸਟਰੀ

09/07/2020 7:18:11 PM

ਨਵੀਂ ਦਿੱਲੀ— ਹਵਾਬਾਜ਼ੀ ਇੰਡਸਟਰੀ ਪਟੜੀ 'ਤੇ ਵਾਪਸ ਆਉਂਦੀ ਦਿਖਾਈ ਦੇ ਰਹੀ ਹੈ। ਅਗਸਤ 'ਚ ਜੁਲਾਈ ਦੀ ਤੁਲਨਾ 'ਚ ਯਾਤਰੀਆਂ ਦੀ ਗਿਣਤੀ 'ਚ 25 ਫੀਸਦੀ ਦਾ ਵਾਧਾ ਦਰਜ ਹੋਇਆ ਹੈ।

ਇਕਰਾ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਅਗਸਤ ਮਹੀਨੇ ਦੀ ਤੁਲਨਾ 'ਚ ਯਾਤਰੀਆਂ ਅਤੇ ਉਡਾਣਾਂ ਦੀ ਗਿਣਤੀ ਹਾਲਾਂਕਿ ਹੁਣ ਵੀ ਬਹੁਤ ਘੱਟ ਹੈ ਪਰ ਇਸ ਸਾਲ ਅਗਸਤ 'ਚ ਇਸ ਤੋਂ ਪਿਛਲੇ ਮਹੀਨੇ ਯਾਨੀ ਜੁਲਾਈ ਦੇ ਮੁਕਾਬਲੇ ਚੰਗੀ ਬੜ੍ਹਤ ਦਰਜ ਹੋਈ ਹੈ। ਘਰੇਲੂ ਮਾਰਗਾਂ 'ਤੇ ਯਾਤਰੀਆਂ ਦੀ ਗਿਣਤੀ 25 ਫੀਸਦੀ ਵੱਧ ਕੇ ਤਕਰੀਬਨ 26 ਲੱਖ 'ਤੇ ਪਹੁੰਚ ਗਈ। ਇਹ ਪਿਛਲੇ ਸਾਲ ਅਗਸਤ ਦੀ ਤੁਲਨਾ ਤੋਂ 77 ਫੀਸਦੀ ਘੱਟ ਹੈ।

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ, 6 ਸਤੰਬਰ ਨੂੰ ਇਕ ਲੱਖ 42 ਹਜ਼ਾਰ ਯਾਤਰੀਆਂ ਨੇ ਹਵਾਈ ਸਫਰ ਕੀਤਾ, ਜੋ ਪੂਰਣਬੰਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਹਰਦੀਪ ਸਿੰਘ ਪੁਰੀ ਨੇ ਇਕ ਟਵੀਟ 'ਚ ਕਿਹਾ, ''ਅਸੀਂ 25 ਮਈ ਨੂੰ 30 ਹਜ਼ਾਰ ਯਾਤਰੀਆਂ ਨਾਲ ਸ਼ੁਰੂਆਤ ਕੀਤੀ ਸੀ। ਐਤਵਾਰ ਨੂੰ 1,233 ਉਡਾਣਾਂ 'ਚ 1,41,992 ਯਾਤਰੀ ਰਵਾਨਾ ਹੋਏ। ਇਹ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ 'ਚ 50 ਫੀਸਦੀ ਦੇ ਨਜ਼ਦੀਕ ਹੈ।'' ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਸਰਕਾਰ ਨੇ 25 ਮਾਰਚ ਤੋਂ ਦੇਸ਼ 'ਚ ਯਾਤਰੀ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਸੀ, ਜੋ ਮਹੀਨੇ ਪਿਛੋਂ 25 ਮਈ ਨੂੰ ਘਰੇਲੂ ਮਾਰਗਾਂ 'ਤੇ ਯਾਤਰੀ ਉਡਾਣਾਂ ਨੂੰ ਦੁਬਾਰਾ ਮਨਜ਼ੂਰੀ ਦਿੱਤੀ ਗਈ ਸੀ।

Sanjeev

This news is Content Editor Sanjeev