ਵਿਦੇਸ਼ ਜਾਣ ਦਾ ਹੈ ਪਲਾਨ, ਤਾਂ ਇਨ੍ਹਾਂ ਫਲਾਈਟਸ ''ਚ ਸਫਰ ਪੈ ਸਕਦੈ ਸਸਤਾ!

12/09/2018 3:54:07 PM

ਨਵੀਂ ਦਿੱਲੀ— ਦਿੱਲੀ ਅਤੇ ਇਟਲੀ ਵਿਚਕਾਰ ਸਫਰ ਕਰਨ ਵਾਲੇ ਲੋਕਾਂ ਲਈ ਚੰਗੀ ਖਬਰ ਹੈ। ਹੁਣ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈ. ਜੀ. ਆਈ.) 'ਤੇ ਤੁਹਾਨੂੰ ਮਿਲਾਨ ਲਈ ਇਕ ਨਵੀਂ ਸਿੱਧੀ ਫਲਾਈਟ ਮਿਲੇਗੀ। ਇਸ ਦੇ ਇਲਾਵਾ ਦਿੱਲੀ-ਆਈਸਲੈਂਡ ਵਿਚਕਾਰ ਵੀ ਸਿੱਧੀ ਫਲਾਈਟ ਸ਼ੁਰੂ ਹੋ ਗਈ ਹੈ। ਕਤਰ ਏਅਰਵੇਜ਼ ਦੀ 49 ਫੀਸਦੀ ਹਿੱਸੇਦਾਰੀ ਵਾਲੀ ਏਅਰ ਇਟਲੀ ਸ਼ੁੱਕਰਵਾਰ ਨੂੰ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ, ਜਦੋਂ ਕਿ ਵਾਓ ਏਅਰ ਨੇ ਆਈਸਲੈਂਡ ਲਈ ਸਿੱਧੀ ਫਲਾਈਟ ਚਲਾ ਦਿੱਤੀ ਹੈ। ਹੁਣ ਹਵਾਈ ਟਿਕਟ ਬੁੱਕ ਕਰਨ ਲਈ ਹਵਾਈ ਮੁਸਾਫਰਾਂ ਕੋਲ ਪਹਿਲਾਂ ਨਾਲੋਂ ਵੱਧ ਮੌਕੇ ਹਨ। ਇਸ ਨਾਲ ਵਿਦੇਸ਼ ਦਾ ਸਫਰ ਸਸਤਾ ਪਵੇਗਾ।

ਸ਼ੁੱਕਰਵਾਰ ਯਾਨੀ 14 ਦਸੰਬਰ ਤੋਂ ਦਿੱਲੀ ਅਤੇ ਮਿਲਾਨ ਵਿਚਕਾਰ ਏਅਰ ਇਟਲੀ ਦੀ ਉਡਾਣ ਸ਼ੁਰੂ ਹੋਣ ਜਾਣ ਰਹੀ ਹੈ, ਜੋ ਹਫਤੇ 'ਚ ਤਿੰਨ ਦਿਨ ਉਪਲੱਬਧ ਹੋਵੇਗੀ। ਇਹ ਫਲਾਈਟ ਕਈ ਵਾਰ ਮੁੰਬਈ-ਮਿਲਾਨ ਮਾਰਗ 'ਤੇ ਵੀ ਚੱਲੇਗੀ। ਕੰਪਨੀ ਇਸ ਲਈ 252 ਸੀਟਰ ਏਅਰਬੱਸ ਏ-330 ਜਹਾਜ਼ ਦਾ ਇਸਤੇਮਾਲ ਕਰੇਗੀ। ਇਸ ਜਹਾਜ਼ 'ਚ 24 ਬਿਜ਼ਨੈੱਸ ਕਲਾਸ ਤੇ 228 ਇਕਨਾਮੀ ਕਲਾਸ ਸੀਟਾਂ ਹਨ।
ਸਫਰ ਦੌਰਾਨ ਮੁਸਾਫਰਾਂ ਨੂੰ ਵਾਈ-ਫਾਈ ਦੀ ਸੁਵਿਧਾ ਵੀ ਮਿਲੇਗੀ। ਹਾਲਾਂਕਿ ਭਾਰਤ ਦੇ ਹਵਾਈ ਖੇਤਰ 'ਚ ਇਸ ਦੀ ਫਿਲਾਹਲ ਮਨਜ਼ੂਰੀ ਨਹੀਂ ਹੈ ਪਰ ਇਸ ਤੋਂ ਬਾਹਰ ਜਾਣ 'ਤੇ ਮੁਸਾਫਰ ਵਾਈ-ਫਾਈ ਦਾ ਇਸਤੇਮਾਲ ਕਰ ਸਕਦੇ ਹਨ। ਵਾਈ-ਫਾਈ ਸਰਵਿਸ ਲਈ ਇਕਨਾਮੀ ਕਲਾਸ ਦੇ ਮੁਸਾਫਰਾਂ ਨੂੰ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ। ਕੰਪਨੀ ਵਿਸਤਾਰਾ ਨਾਲ ਕੋਡ ਸਾਂਝਾ ਸਮਝੌਤਾ ਕਰਨ ਲਈ ਵੀ ਗੱਲਬਾਤ ਕਰ ਰਹੀ ਹੈ ਅਤੇ ਉਸ ਦੀ ਯੋਜਨਾ 2019 'ਚ ਲਾਂਸ ਏਂਜਲਸ ਅਤੇ ਸੈਨ ਫਰਾਂਸਿਸਕੋ ਲਈ ਫਲਾਈਟ ਸ਼ੁਰੂ ਕਰਨ ਦੀ ਹੈ।

 

ਅਸਾਨੀ ਨਾਲ ਘੁੰਮ ਸੋਕਗੋ ਆਈਸਲੈਂਡ


ਆਈਸਲੈਂਡ ਦੀ ਕਿਫਾਇਤੀ ਹਵਾਈ ਜਹਾਜ਼ ਕੰਪਨੀ ਵਾਓ ਏਅਰ ਨੇ ਦਿੱਲੀ ਤੋਂ ਰੈਕਜਾਵਿਕ ਵਿਚਕਾਰ ਸਿੱਧੀ ਫਲਾਈਟ ਸ਼ੁਰੂ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਦਿੱਲੀ ਤੋਂ ਆਈਸਲੈਂਡ ਦੀ ਰਾਜਧਾਨੀ ਰੈਕਜਾਵਿਕ ਵਿਚਕਾਰ ਹਫਤੇ 'ਚ ਤਿੰਨ ਉਡਾਣਾਂ ਚਲਾਏਗੀ ਅਤੇ ਭਾਰਤ ਦੀ ਰਾਜਧਾਨੀ ਨੂੰ ਉੱਤਰੀ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਨਾਲ ਵੀ ਜੋੜੇਗੀ। ਭਾਰਤ ਅਤੇ ਆਈਸਲੈਂਡ ਵਿਚਕਾਰ ਵਾਓ ਦੀ ਇਹ ਪਹਿਲੀ ਸਿੱਧੀ ਫਲਾਈਟ ਹੈ। ਹਾਲਾਂਕਿ ਦੂਜੇ ਪਾਸੇ ਇਟਲੀ-ਭਾਰਤ ਵਿਚਕਾਰ ਪਹਿਲਾਂ ਵੀ ਸਿੱਧੀਆਂ ਫਲਾਈਟਸ ਹਨ। ਨਵੀਂ ਦਿੱਲੀ-ਰੈਕਜਾਵਿਕ ਵਿਚਕਾਰ ਫਲਾਇਟ ਤੋਂ ਇਲਾਵਾ ਵਾਓ ਕੰਪਨੀ ਨਵੀਂ ਦਿੱਲੀ ਤੋਂ ਕਈ ਹੋਰ ਸ਼ਹਿਰਾਂ ਨੂੰ ਵੀ ਉਡਾਣ ਭਰਦੀ ਹੈ। ਇਨ੍ਹਾਂ 'ਚ ਸ਼ਿਕਾਗੋ, ਓਰਲੈਂਡੋ, ਨਿਊਯਾਰਕ, ਡੈਟਰਾਇਟ, ਬਲਟੀਮੋਰ, ਬੋਸਟਨ, ਪਿਟਸਬਰਗ, ਲਾਸ ਏਂਜਲਸ ਅਤੇ ਵਾਸ਼ਿੰਗਟਨ ਡੀ. ਸੀ. ਸ਼ਾਮਲ ਹਨ।