ਏਅਰ ਇੰਡੀਆ ਦੇ ਕਰਮਚਾਰੀ ਸੰਗਠਨਾਂ ਨੇ ਤਨਖਾਹ ਕਟੌਤੀ ਦਾ ਫੈਸਲਾ ਵਾਪਸ ਲੈਣ ਦੀ ਕੀਤੀ ਮੰਗ

04/24/2020 11:01:54 PM

ਨਵੀਂ ਦਿੱਲੀ—ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ 8 ਕਰਮਚਾਰੀ ਸੰਗਠਨਾਂ ਨੇ ਸਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੱਤਰ ਲਿਖ ਕੇ 10 ਫੀਸਦੀ ਤਨਖਾਹ ਕਟੌਤੀ ਦਾ ਫੈਸਲਾ ਵਾਪਸ ਲੈਣ ਦੀ ਸ਼ੁੱਕਰਵਾਰ ਨੂੰ ਮੰਗ ਕੀਤੀ। 8 ਸੰਗਠਨਾਂ ਨੇ ਸੰਯੁਕਤ ਪੱਤਰ 'ਚ ਕਿਹਾ ਕਿ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਕਰਮਚਾਰੀਆਂ ਦੀ 10 ਫੀਸਦੀ ਤਨਖਾਹ ਕੱਟਣ ਦੇ ਏਅਰ ਇੰਡੀਆ ਕਮੇਟੀ ਦੇ ਫੈਸਲੇ ਨੂੰ ਰੋਕੇ ਕਿਉਂਕਿ ਇਹ ਸਰਕਾਰ ਦੇ ਨਿਰਦੇਸ਼ਾਂ ਦੇ ਵਿਰੁੱਧ ਹੈ। ਏਅਰ ਇੰਡੀਆ ਨੇ ਤਿੰਨ ਮਹੀਨੇ ਤਕ ਕਰਮਚਾਰੀਆਂ ਦੀ 10 ਫੀਸਦੀ ਤਨਖਾਹ ਕੱਟਣ ਦਾ ਫੈਸਲਾ ਲਿਆ ਹੈ। ਸੰਗਠਨਾਂ ਨੇ ਕਿਹਾ ਕਿ ਇਸ ਫੈਸਲੇ ਨਾਲ ਕਰਮਚਾਰੀਆਂ ਦੇ ਬੁਰਾ ਪ੍ਰਭਾਵ ਪਵੇਗਾ ਅਤੇ ਲਾਕਡਾਊਨ ਦੌਰਾਨ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਖਰਾਬ ਹੋਵੇਗੀ।

Karan Kumar

This news is Content Editor Karan Kumar