air india ਦੀ ਮਹਿਲਾ ਪਾਇਲਟ ਨੇ ਸੀਨੀਅਰ ''ਤੇ ਲਗਾਇਆ ਯੌਨ ਸ਼ੋਸ਼ਣ ਦਾ ਦੋਸ਼, ਜਾਂਚ ਦੇ ਆਦੇਸ਼

05/15/2019 2:00:38 PM

ਨਵੀਂ ਦਿੱੱਲੀ—ਭਾਰਤ ਦੀ ਰਾਸ਼ਟਰੀ ਕੰਪਨੀ ਏਅਰ ਇੰਡੀਆ ਇਕ ਵਾਰ ਵਿਵਾਦਾਂ 'ਚ ਹੈ। ਏਅਰ ਇੰਡੀਆ 'ਚ ਮਹਿਲਾ ਪਾਇਲਟ ਦੇ ਨਾਲ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਬਾਅਦ ਏਅਰ ਇੰਡੀਆ ਨੇ ਉੱਚ ਪੱਧਰੀ ਜਾਂਚ ਬਿਠਾ ਦਿੱਤੀ ਹੈ। ਪਾਇਲਟ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ ਮੁਤਾਬਕ ਕਥਿਤ ਘਟਨਾ ਪੰਜ ਮਈ ਨੂੰ ਹੈਦਰਾਬਾਦ 'ਚ ਹੋਈ ਜਿਥੇ ਕਮਾਂਡਰ ਉਨ੍ਹਾਂ ਨੂੰ ਟ੍ਰੇਨਿੰਗ ਦੇ ਰਿਹਾ ਸੀ।
ਕੈਬ 'ਚ ਬੈਠ ਕੇ ਨਿਕਲ ਗਈ ਸੀ ਮਹਿਲਾ ਪਾਇਲਟ
ਪਾਇਲਟ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਕਮਾਂਡਰ ਨੇ ਉਸ ਨੂੰ ਕਿਹਾ ਕਿ ਪੰਜ ਮਈ ਨੂੰ ਸੈਸ਼ਨ ਦੇ ਬਾਅਦ ਦੋਵਾਂ ਨੂੰ ਇਕੱਠੇ ਰਾਤ ਦਾ ਖਾਣਾ ਖਾਣਾ ਚਾਹੀਦਾ। ਸ਼ਿਕਾਇਤਕਰਤਾ ਨੇ ਕਿਹਾ ਕਿ ਅਸੀਂ ਰਾਤ ਨੂੰ ਕਰੀਬ ਅੱਠ ਵਜੇ ਇਕ ਰੈਸਤਰਾਂ ਗਏ ਜਿਥੇ ਮੇਰਾ ਬੁਰਾ ਸਮਾਂ ਸ਼ੁਰੂ ਹੋਇਆ। ਉਨ੍ਹਾਂ ਨੇ ਮੈਨੂੰ ਇਹ ਦੱਸਣਾ ਸ਼ੁਰੂ ਕੀਤਾ ਕਿ ਉਹ ਆਪਣੇ ਵਿਵਾਹਿਤ ਜੀਵਨ 'ਚ ਕਿੰਨੇ ਉਦਾਸ ਅਤੇ ਦੁੱਖੀ ਹਨ। ਪਾਇਲਟ ਨੇ ਦੋਸ਼ ਲਗਾਇਆ ਕਿ ਇਸ ਦੇ ਬਾਅਦ ਕਮਾਂਡਰ ਨੇ ਉਸ ਨਾਲ ਅਸ਼ਲੀਲ ਗੱਲਬਾਤ ਕੀਤੀ ਅਤੇ ਭੱਦੇ ਸਵਾਲ ਪੁੱਛੇ। ਪਰੇਸ਼ਾਨ ਹੋ ਕੇ ਮੈਂ ਉਨ੍ਹਾਂ ਨੂੰ ਰੋਕਣ ਚਾਹਿਆ ਅਤੇ ਕੈਬ ਬੁਲਾਈ। ਪਰ ਕੈਬ ਦੇ ਆਉਣ ਤੱਕ ਉਸ ਮਾਹੌਲ 'ਚ ਸਮਾਂ ਕੱਟਣਾ ਅਸੰਭਵ ਸੀ। ਮਹਿਲਾ ਨੇ ਕਿਹਾ ਕਿ ਕਦੇ ਕਿਸੇ ਨੂੰ ਇਸ ਹਾਲਾਤ 'ਚੋਂ ਨਾ ਲੰਘਣਾ ਪਏ, ਇਹ ਸੋਚ ਕੇ ਉਸ ਨੇ ਏਅਰਲਾਨ 'ਚ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ।
ਏਅਰ ਇੰਡੀਆ ਨੇ ਦਿੱਤੇ ਜਾਂਚ ਦੇ ਆਦੇਸ਼
ਏਅਰ ਇੰਡੀਆ ਨੇ ਇਕ ਮਹਿਲਾ ਪਾਇਲਟ ਦੀ ਸ਼ਿਕਾਇਤ ਮਿਲਣ ਦੇ ਬਾਅਦ ਯੌਨ ਸ਼ੋਸ਼ਣ ਦੇ ਦੋਸ਼ਾਂ 'ਚ ਆਪਣੇ ਇਕ ਸੀਨੀਅਰ ਪਾਇਲਟ ਦੇ ਖਿਲਾਫ ਜਾਂਚ ਦੇ ਆਦੇਸ਼ ਦਿੱਤੇ ਹਨ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਮਹਿਲਾ ਪਾਇਲਟ ਨੇ ਏਅਰਲਾਇਨ ਪ੍ਰਬੰਧਨ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਿਹਾ ਕਿ ਦੋਸ਼ੀ ਨੇ ਉਸ ਨੂੰ ਕਈ ਅਨੁਚਿਤ ਸਵਾਲ ਪੁੱਛੇ। 

Aarti dhillon

This news is Content Editor Aarti dhillon