ਟਰਾਂਟੋ ਲਈ Air India ਦੀ ਉਡਾਣ ਹੋਣ ਜਾ ਰਹੀ ਹੈ ਸ਼ੁਰੂ, ਜਾਣੋ ਕਿਰਾਏ

07/02/2019 10:53:41 AM

ਨਵੀਂ ਦਿੱਲੀ— ਪੰਜਾਬ ਦੇ ਲੋਕਾਂ ਨੂੰ ਜਲਦ ਹੀ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ, ਨਾਲ ਹੀ ਟਰਾਂਟੋ 'ਚ ਰਹਿੰਦੇ ਪਰਿਵਾਰਾਂ ਲਈ ਵੀ ਇਹ ਪਲ ਖੁਸ਼ੀ ਵਾਲੇ ਹੋਣਗੇ। ਇਸ ਸਾਲ ਵਿਸ਼ਵ ਸੈਰ-ਸਪਾਟਾ ਦਿਵਸ 27 ਸਤੰਬਰ ਤੋਂ ਏਅਰ ਇੰਡੀਆ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਹੁੰਦੇ ਹੋਏ ਟਰਾਂਟੋ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਹ ਫਲਾਈਟ ਹਫਤੇ 'ਚ ਤਿੰਨ ਦਿਨ- ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਉਪਲੱਬਧ ਹੋਵੇਗੀ।



ਇੰਨਾ ਮਹਿੰਗਾ ਹੋਵੇਗਾ ਸਫਰ-
- ਦਿੱਲੀ ਤੋਂ ਟਰਾਂਟੋ ਲਈ ਇਕਨੋਮੀ ਕਲਾਸ 'ਚ ਇਕ ਪਾਸੇ ਦੀ ਯਾਤਰਾ ਲਈ ਟਿਕਟ 50,889 ਰੁਪਏ ਤੋਂ ਸ਼ੁਰੂ ਹੈ, ਜਦੋਂ ਕਿ ਆਉਣ-ਜਾਣ ਦੀ ਟਿਕਟ ਘੱਟੋ-ਘੱਟ 92,734 ਰੁਪਏ ਤੋਂ ਸ਼ੁਰੂ ਹੈ।
ਉੱਥੇ ਹੀ, ਬਿਜ਼ਨੈੱਸ ਕਲਾਸ 'ਚ ਇਕ ਪਾਸੇ ਦੀ ਯਾਤਰਾ ਲਈ ਕਿਰਾਇਆ 1,61,673 ਰੁਪਏ ਤੋਂ ਸ਼ੁਰੂ ਹੈ, ਜਦੋਂ ਕਿ ਆਉਣ-ਜਾਣ ਦੀ ਟਿਕਟ ਘੱਟੋ-ਘੱਟ 2,26,949 ਰੁਪਏ 'ਚ ਪੈ ਰਹੀ ਹੈ। ਹਾਲਾਂਕਿ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਹ ਕਿਰਾਏ ਸਥਿਤੀ ਦੇ ਹਿਸਾਬ ਨਾਲ ਬਦਲ ਵੀ ਸਕਦੇ ਹਨ। ਆਮ ਤੌਰ 'ਤੇ ਮੰਗ ਵਧਣ ਤੇ ਸੀਟਾਂ ਘੱਟ ਹੋਣ 'ਤੇ ਕਿਰਾਏ ਵਧ ਜਾਂਦੇ ਹਨ, ਯਾਨੀ ਯਾਤਰਾ ਤੋਂ ਤਕਰੀਬਨ ਹਫਤਾ-ਪੰਦਰਾ ਦਿਨ ਪਹਿਲਾਂ ਬੁਕਿੰਗ ਕਰਵਾਉਣੀ ਸਸਤੀ ਪੈ ਸਕਦੀ ਹੈ।ਉੱਥੇ ਹੀ, ਅੰਮ੍ਰਿਤਸਰ ਤੋਂ ਟਰਾਂਟੋ ਦੀ ਟਿਕਟ ਦਾ ਕਿਰਾਇਆ ਵੱਧ ਹੋ ਸਕਦਾ ਹੈ।