ਏਅਰ ਇੰਡੀਆ ਦੀ 70 ਤੋਂ ਜ਼ਿਆਦਾ ਸੰਪਤੀਆਂ ਵੇਚ ਕੇ 700-800 ਕਰੋੜ ਰੁਪਏ ਜੁਟਾਉਣ ਦੀ ਯੋਜਨਾ

11/15/2018 2:41:16 PM

ਮੁੰਬਈ—ਘਾਟੇ 'ਚ ਚੱਲ ਰਹੀ ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੀ ਯੋਜਨਾ ਦੇਸ਼ ਭਰ 'ਚ 70 ਤੋਂ ਜ਼ਿਆਦਾ ਰਿਹਾਇਸ਼ੀ ਅਤੇ ਵਪਾਰਕ ਸੰਪਤੀਆਂ ਦੀ ਵਿਕਰੀ ਕਰਕੇ 700-800 ਕਰੋੜ ਰੁਪਏ ਜੁਟਾਉਣ ਦੀ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਦੱਸਿਆ ਕਿ 16 ਸ਼ਹਿਰਾਂ 'ਚ ਸਥਿਤੀ ਇਨ੍ਹਾਂ ਸੰਪਤੀਆਂ ਦੀ ਐੱਮ.ਐੱਸ.ਟੀ.ਸੀ. ਦੇ ਰਾਹੀਂ ਈ-ਨੀਲਾਮੀ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਸਾਨੂੰ ਇਨ੍ਹਾਂ 70 ਸੰਪਤੀਆਂ ਦੀ ਵਿਕਰੀ ਨਾਲ ਕਰੀਬ 700-800 ਕਰੋੜ ਰੁਪਏ ਮਿਲਣ ਦਾ ਅਨੁਮਾਨ ਹੈ। ਇਨ੍ਹਾਂ 'ਚ ਰਿਹਾਇਸ਼ੀ ਅਤੇ ਵਪਾਰਕ ਦੋਵਾਂ ਤਰ੍ਹਾਂ ਦੀਆਂ ਸੰਪਤੀਆਂ ਸ਼ਾਮਲ ਹਨ। ਇਸ 'ਚ ਕੁਝ ਅਜਿਹੀਆਂ ਵੀ ਸੰਪਤੀਆਂ ਹਨ ਜਿਨ੍ਹਾਂ ਨੂੰ ਅਸੀਂ ਪਹਿਲਾਂ ਵੀ ਨੀਲਾਮੀ ਲਈ ਪੇਸ਼ ਕਰ ਚੁੱਕੇ ਹਾਂ ਪਰ ਉਨ੍ਹਾਂ ਨੂੰ ਖਰੀਦਾਰ ਨਹੀਂ ਮਿਲ ਪਾਇਆ ਸੀ। ਵਰਣਨਯੋਗ ਹੈ ਕਿ ਏਅਰ ਇੰਡੀਆ ਦੀਆਂ ਸੰਪਤੀਆਂ ਨੂੰ ਵੇਚਣ ਦੀ ਯੋਜਨਾ ਦੀ ਪੂਰਵ ਅਧਿਕਾਰੀ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਸਰਕਾਰ ਦੇ ਦੌਰਾਨ 2012 'ਚ ਮਨਜ਼ੂਰੀ ਦਿੱਤੀ ਗਈ ਸੀ। ਯੋਜਨਾ ਦੇ ਤਹਿਤ ਅਪ੍ਰੈਲ 2014 ਤੋਂ ਮਾਰਚ 2021 ਤੱਕ ਪੰਜ ਹਜ਼ਾਰ ਕਰੋੜ ਰੁਪਏ ਜੁਟਾਉਣ ਦਾ ਟੀਚਾ ਤੈਅ ਕੀਤਾ ਗਿਆ ਸੀ।

Aarti dhillon

This news is Content Editor Aarti dhillon