AIBEA ਜਲਦ ਨਸ਼ਰ ਕਰੇਗਾ 1 ਲੱਖ 40 ਹਜ਼ਾਰ ਕਰੋੜ ਕਰਜ਼ੇ ਦੇ ਵਿਲਫੁਲ ਡਿਫਾਲਟਰਜ਼ ਦੇ ਨਾਮ

07/16/2020 6:26:31 PM

ਚੇਨਈ(ਅਨਸ) – ਬੈਂਕਿੰਗ ਖੇਤਰ ਦਾ ਇਕ ਪ੍ਰਮੁਖ ਯੂਨੀਅਨ ਆਲ ਇੰਡੀਆ ਬੈਂਕ ਇੰਪਲਾਇਜ਼ ਐਸੋਸੀਏਸ਼ਨ (ਏ. ਆਈ. ਬੀ. ਈ. ਏ.) ਛੇਤੀ ਹੀ 2400 ਵਿਲਫੁਲ ਡਿਫਾਲਟਰਜ਼ ਦੀ ਇਕ ਸੂਚੀ ਜਾਰੀ ਕਰੇਗਾ, ਜਿਨ੍ਹਾਂ ’ਤੇ ਲਗਭਗ 140000 ਕਰੋੜ ਰੁਪਏ ਬਕਾਇਆ ਹੈ।

ਏ. ਆਈ. ਬੀ. ਈ. ਏ. ਦੇ ਸਕੱਤਰ ਜਨਰਲ ਸੀ. ਐੱਚ. ਵੈਂਕਟਾਚਲਮ ਨੇ ਕਿਹਾ ਕਿ ਬੈਂਕ ਰਾਸ਼ਟਰੀਕਰਣ ਦੀ 51ਵੀਂ ਵਰ੍ਹੇਗੰਢ ਦੇ ਜਸਨ ਦੇ ਹਿੱਸੇ ਦੇ ਰੂਪ ’ਚ ਅਸੀਂ ਵਿਲਫੁਲ ਬੈਂਕ ਕਰਜ਼ਾ ਡਿਫਾਲਟਰਸ ਦੀ ਇਕ ਸੂਚੀ ਜਾਰੀ ਕਰਾਂਗੇ। ਸੂਚੀ ’ਚ ਲਗਭਗ 2400 ਲੈਣਦਾਰਾਂ ਦੇ ਨਾਂ ਹੋਣਗੇ, ਜਿਨ੍ਹਾਂ ਨੇ ਬੈਂਕਾਂ ਤੋਂ 5 ਕਰੋੜ ਅਤੇ ਇਸ ਤੋਂ ਵੱਧ ਦਾ ਕਰਜ਼ਾ ਲਿਆ ਹੋਇਆ ਹੈ ਅਤੇ ਬੈਂਕਾਂ ਨੇ ਉਨ੍ਹਾਂ ਨੂੰ ਵਿਲਫੁਲ ਡਿਫਾਲਟਰ ਐਲਾਨ ਕੀਤਾ ਹੈ।

ਵੈਂਕਟਾਚਲਮ ਮੁਤਾਬਕ ਬੈਂਕਿੰਗ ਸੈਕਟਰ ਦੀਆਂ ਗੈਰ-ਐਲਾਨੀਆਂ ਜਾਇਦਾਦਾਂ (ਐੱਨ. ਪੀ. ਏ.) 2019 ਤੱਕ 739541 ਕਰੋੜ ਰੁਪਏ ਸਨ। ਉਨ੍ਹਾਂ ਕਿਹਾ ਕਿ ਵਿਲਫੁਲ ਡਿਫਾਲਟਰਸ ਦੀ ਸੂਚੀ ਜਾਰੀ ਕਰਨ ਤੋਂ ਇਲਾਵਾ ਯੂਨੀਅਨ ਏ. ਆਈ. ਬੀ. ਈ. ਏ. ਦੇ ਫੇਸਬੁੱਕ ਪੇਜ਼ ਰਾਹੀਂ 19 ਜੁਲਾਈ ਨੂੰ ਰਾਸ਼ਟਰੀ ਵੈਬੀਨਾਰ ਆਯੋਜਨ, ਖੇਤਰੀ ਭਾਸ਼ਾਵਾਂ ’ਚ ਈ-ਲੀਫਲੈਂਟਸ/ਪੰਫਲੈਟਸ ਵੰਡ, ਬ੍ਰਾਂਚਾਂ ’ਤੇ ਪੋਸਟਰ ਡਿਸਪਲੇ ਅਤੇ 20 ਜੁਲਾਈ 2020 ਨੂੰ ਪ੍ਰਧਾਨ ਮੰਤਰੀ ਨੂੰ ਲੋਕ ਪਟੀਸ਼ਨ ਅਤੇ ਬੈਜ ਪਹਿਨਣ ਵਰਗੇ ਪ੍ਰੋਗਰਾਮ ਵੀ ਆਯੋਜਿਤ ਕਰੇਗਾ।

Harinder Kaur

This news is Content Editor Harinder Kaur