ਦੀਵਾਲੀ ਤੋਂ ਪਹਿਲਾਂ ਮਿਲੀ ਖੁਸ਼ਖਬਰੀ, ਫਿਚ ਨੇ ਵਧਾਇਆ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ

11/06/2023 4:16:15 PM

ਬਿਜ਼ਨੈੱਸ ਡੈਸਕ : ਅਰਥਵਿਵਸਥਾ ਦੇ ਮਾਮਲੇ ਵਿੱਚ ਦੀਵਾਲੀ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਕ੍ਰੈਡਿਟ ਰੇਟਿੰਗ ਏਜੰਸੀ ਫਿਚ ਨੇ ਭਾਰਤ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਵਧਾ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਏਜੰਸੀ ਨੇ ਸੋਮਵਾਰ ਨੂੰ ਦਿੱਤੀ ਹੈ। ਏਜੰਸੀ ਦਾ ਕਹਿਣਾ ਹੈ ਕਿ ਭਾਰਤ ਦੀ ਅਰਥਵਿਵਸਥਾ ਮੱਧਮ ਮਿਆਦ 'ਚ 6.2 ਫ਼ੀਸਦੀ ਦੀ ਦਰ ਨਾਲ ਵਿਕਾਸ ਕਰ ਸਕਦੀ ਹੈ।

ਇਹ ਵੀ ਪੜ੍ਹੋ - ਧਨਤੇਰਸ ਤੋਂ ਪਹਿਲਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

ਰੇਟਿੰਗ ਏਜੰਸੀ ਫਿਚ ਨੇ ਇਸ ਤੋਂ ਪਹਿਲਾਂ ਦੇ ਅੰਦਾਜ਼ੇ ਵਿੱਚ ਕਿਹਾ ਸੀ ਕਿ ਭਾਰਤ ਦੀ ਆਰਥਿਕ ਵਿਕਾਸ ਦਰ 5.5 ਫ਼ੀਸਦੀ ਰਹਿ ਸਕਦੀ ਹੈ। ਹੁਣ ਏਜੰਸੀ ਨੇ ਆਪਣੇ ਅਨੁਮਾਨ ਨੂੰ ਵਧਾ ਕੇ 6.2 ਫ਼ੀਸਦੀ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਏਜੰਸੀ ਨੇ ਵਿਕਾਸ ਦਰ ਦੇ ਅੰਦਾਜ਼ੇ 'ਚ 70 ਬੇਸਿਸ ਪੁਆਇੰਟ ਯਾਨੀ 0.70 ਫ਼ੀਸਦੀ ਦਾ ਇਕ ਝਟਕੇ 'ਚ ਭਾਰੀ ਵਾਧਾ ਕੀਤਾ ਹੈ। ਏਜੰਸੀ ਨੇ ਇਹ ਅੰਦਾਜ਼ਾ ਅਜਿਹੇ ਸਮੇਂ 'ਚ ਵਧਾਇਆ ਹੈ, ਜਦੋਂ ਦੇਸ਼ 'ਚ ਕੁਝ ਦਿਨਾਂ ਬਾਅਦ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਵਾਰ ਦੀਵਾਲੀ 12 ਨਵੰਬਰ ਦਿਨ ਐਤਵਾਰ ਨੂੰ ਹੈ।

ਇਹ ਵੀ ਪੜ੍ਹੋ - ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ

ਭਾਰਤ ਦੀਆਂ ਸਭ ਤੋਂ ਵਧੀਆ ਸੰਭਾਵਨਾਵਾਂ
ਫਿਚ ਨੇ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ ਵਧਾਉਂਦੇ ਹੋਏ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ 'ਚ ਭਾਰਤ ਦੀ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਸਭ ਤੋਂ ਵਧੀਆ ਹਨ। ਰੇਟਿੰਗ ਏਜੰਸੀ ਮੁਤਾਬਕ ਭਾਰਤ ਦੀ ਆਰਥਿਕ ਵਿਕਾਸ ਦਰ ਆਉਣ ਵਾਲੇ ਦਿਨਾਂ 'ਚ ਟਾਪ-10 ਉਭਰਦੀਆਂ ਅਰਥਵਿਵਸਥਾਵਾਂ 'ਚ ਸਭ ਤੋਂ ਉੱਚੀ ਹੋਣ ਵਾਲੀ ਹੈ। ਏਜੰਸੀ ਨੇ ਵਿਕਾਸ ਦਰ ਦੇ ਅਨੁਮਾਨ ਵਿੱਚ ਵਾਧੇ ਦਾ ਕਾਰਨ ਰੁਜ਼ਗਾਰ ਦੇ ਮਾਮਲੇ ਵਿੱਚ ਸਥਿਤੀ ਵਿੱਚ ਸੁਧਾਰ ਨੂੰ ਦੱਸਿਆ ਹੈ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ, ਮੰਗੇ ਸੀ 400 ਕਰੋੜ ਰੁਪਏ

ਭਾਰਤ ਦੇ ਪੱਖ ਵਿੱਚ ਇਹ ਗੱਲਾਂ
ਫਿਚ ਦੇ ਅਨੁਸਾਰ ਭਾਰਤ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਰੁਜ਼ਗਾਰ ਦਰ ਵਿੱਚ ਸੁਧਾਰ ਹੋਇਆ ਹੈ। ਕੰਮਕਾਜੀ ਉਮਰ ਦੀ ਆਬਾਦੀ ਦੇ ਅਨੁਮਾਨ ਵਿੱਚ ਵੀ ਸੁਧਾਰ ਹੋਇਆ ਹੈ। ਫਿਚ ਮੁਤਾਬਕ ਭਾਰਤ ਦੀ ਲੇਬਰ ਉਤਪਾਦਕਤਾ ਦੇ ਅਨੁਮਾਨ ਵੀ ਦੂਜੇ ਦੇਸ਼ਾਂ ਦੇ ਮੁਕਾਬਲੇ ਬਿਹਤਰ ਹਨ। ਹਾਲਾਂਕਿ ਭਾਗੀਦਾਰੀ ਦਰ ਵਿੱਚ ਨਕਾਰਾਤਮਕ ਵਾਧੇ ਦੀ ਸੰਭਾਵਨਾ ਹੈ। ਇਸ ਕਾਰਨ 2019 ਦੇ ਮੁਕਾਬਲੇ ਲੇਬਰ ਸਪਲਾਈ ਦੀ ਵਿਕਾਸ ਦਰ ਘੱਟ ਸਕਦੀ ਹੈ।

ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ

ਅਜਿਹਾ ਹੈ ਬਾਕੀ ਦੇਸ਼ਾਂ ਦਾ ਹਾਲ
ਭਾਰਤ ਤੋਂ ਇਲਾਵਾ ਫਿਚ ਨੇ ਕੁਝ ਹੋਰ ਦੇਸ਼ਾਂ ਲਈ ਵਿਕਾਸ ਦਰ ਦੇ ਅਨੁਮਾਨਾਂ ਵਿੱਚ ਸੁਧਾਰ ਕੀਤਾ ਹੈ। ਇਨ੍ਹਾਂ ਦੇਸ਼ਾਂ ਵਿੱਚ ਬ੍ਰਾਜ਼ੀਲ, ਮੈਕਸੀਕੋ, ਇੰਡੋਨੇਸ਼ੀਆ, ਪੋਲੈਂਡ ਅਤੇ ਤੁਰਕੀ ਸ਼ਾਮਲ ਹਨ। ਦੂਜੇ ਪਾਸੇ ਫਿਚ ਨੇ ਚੀਨ ਅਤੇ ਰੂਸ ਵਰਗੀਆਂ ਵੱਡੀਆਂ ਅਰਥਵਿਵਸਥਾਵਾਂ ਲਈ ਵਿਕਾਸ ਦਰ ਦੇ ਅਨੁਮਾਨਾਂ ਨੂੰ ਘਟਾ ਦਿੱਤਾ ਹੈ। ਚੀਨ ਲਈ ਵਿਕਾਸ ਦਰ ਦਾ ਅਨੁਮਾਨ 5.3 ਫ਼ੀਸਦੀ ਤੋਂ ਘਟਾ ਕੇ 4.6 ਫ਼ੀਸਦੀ ਕਰ ਦਿੱਤਾ ਗਿਆ, ਜਦਕਿ ਰੂਸ ਲਈ ਅਨੁਮਾਨ 1.6 ਫ਼ੀਸਦੀ ਤੋਂ ਘਟਾ ਕੇ 0.8 ਫ਼ੀਸਦੀ ਕਰ ਦਿੱਤਾ।

ਇਹ ਵੀ ਪੜ੍ਹੋ - ਜ਼ਹਿਰੀਲੇ ਧੂੰਏਂ ਦੀ ਲਪੇਟ 'ਚ ਦਿੱਲੀ, 500 ਤੋਂ ਪਾਰ AQI, ਟਾਪ 10 ਪ੍ਰਦੂਸ਼ਿਤ ਸ਼ਹਿਰਾਂ 'ਚ ਮੁੰਬਈ-ਕੋਲਕਾਤਾ ਸ਼ਾਮਿਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur