ਸਿਰਫ 5 ਜਿਣਸਾਂ ’ਤੇ ਨਿਰਭਰਤਾ ਕਾਰਨ ਖੇਤੀ ਐਕਸਪੋਰਟ ਗਲੋਬਲ ਕੀਮਤਾਂ ਨੂੰ ਲੈ ਕੇ ਸੰਵੇਦਨਸ਼ੀਲ

12/26/2023 7:14:11 PM

ਨਵੀਂ ਦਿੱਲੀ (ਭਾਰਤ) – ਦੇਸ਼ ਦੇ ਖੇਤੀਬਾੜੀ ਐਕਸਪੋਰਟ ’ਚ ਚੌਲ ਅਤੇ ਖੰਡ ਸਮੇਤ ਪੰਜ ਜਿਣਸਾਂ ਦੀ ਹੀ ਪ੍ਰਮੁੱਖਤਾ ਹੋਣ ਨਾਲ ਇਹ ਖੇਤਰ ਗਲੋਬਲ ਕੀਮਤਾਂ ਅਤੇ ਮੰਗ ’ਚ ਕਿਸੇ ਵੀ ਉਤਰਾਅ-ਚੜ੍ਹਾਅ ਨੂੰ ਲੈ ਕੇ ਸੰਵੇਦਨਸ਼ੀਲ ਹੈ। ਆਰਥਿਕ ਖੋਜ ਸੰਸਥਾਨ ਜੀ. ਟੀ. ਆਰ. ਆਈ. ਨੇ ਇਕ ਰਿਪੋਰਟ ’ਚ ਇਹ ਕਿਹਾ।

ਇਹ ਵੀ ਪੜ੍ਹੋ :  ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਂ 'ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ 'ਚ ਭਾਰੀ ਰੋਸ

ਗਲੋਬਲ ਟਰੇਡ ਰਿਸਰਚ ਇਨੀਸ਼ਿਏਟਿਵ (ਜੀ. ਟੀ. ਆਰ. ਆਈ.) ਨੇ ਸੋਮਵਾਰ ਨੂੰ ਜਾਰੀ ਇਕ ਰਿਪੋਰਟ ’ਚ ਕਿਹਾ ਕਿ ਬਾਸਮਤੀ ਚੌਲ, ਗੈਰ-ਬਾਸਮਤੀ ਚੌਲ, ਖੰਡ, ਮਸਾਲੇ ਅਤੇ ਤੇਲ ਖਲੀ ਦੀ ਭਾਰਤ ਦੀ ਕੁੱਲ ਖੇਤੀਬਾੜੀ ਐਕਸਪੋਰਟ ’ਚ ਸਮੁੱਚੇ ਤੌਰ ’ਤੇ 51.5 ਫੀਸਦੀ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਘਰੇਲੂ ਪੱਧਰ ’ਤੇ ਭਾਰਤ ਨੂੰ ਬੁਨਿਆਦੀ ਖਾਮੀਆਂ, ਗੁਣਵੱਤਾ ਕੰਟਰੋਲ ਨਾਲ ਜੁੜੇ ਮੁੱਦਿਆਂ ਅਤੇ ਨਾਨ-ਟੈਰਿਫ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਹ ਸਭ ਭਾਰਤੀ ਖੇਤੀਬਾੜੀ ਸੈਕਟਰ ਦੇ ਵਿਕਾਸ ਅਤੇ ਮੁਕਾਬਲੇਬਾਜ਼ੀ ’ਤੇ ਨਾਂਹਪੱਖੀ ਪ੍ਰਭਾਵ ਪਾਉਂਦੇ ਹਨ।

ਇਹ ਵੀ ਪੜ੍ਹੋ :  ਸਮੁੰਦਰ 'ਚ ਸਮਾ ਚੁੱਕੀ ਭਗਵਾਨ ਕ੍ਰਿਸ਼ਨ ਦੀ ਦੁਆਰਕਾ ਨਗਰੀ ਦੇ ਜਲਦ ਹੋ ਸਕਣਗੇ ਦਰਸ਼ਨ

ਰਿਪੋਰਟ ਕਹਿੰਦੀ ਹੈ ਕਿ ਇਸ ਸਥਿਤੀ ’ਚ ਖੇਤੀਬਾੜੀ ਐਕਸਪੋਰਟ ਗਲੋਬਲ ਜਿਣਸ ਕੀਮਤਾਂ ਅਤੇ ਮੰਗ ’ਚ ਹੋਣ ਵਾਲੇ ਕਿਸੇ ਵੀ ਉਤਰਾਅ-ਚੜ੍ਹਾਅ ਕਾਰਨ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਇਨ੍ਹਾਂ ਪ੍ਰਮੁੱਖ ਖੇਤੀਬਾੜੀ ਜਿਣਸਾਂ ਦੀ ਬਰਾਮਦ ’ਤੇ ਵੱਖ-ਵੱਖ ਕਾਰਨਾਂ ਕਰ ਕੇ ਬੰਦਿਸ਼ਾਂ ਵੀ ਲਗਦੀਆਂ ਰਹਿੰਦੀਆਂ ਹਨ। ਇਸ ਨਾਲ ਉਨ੍ਹਾਂ ਦੀ ਗਲੋਬਲ ਪਹੁੰਚ ਅਤੇ ਮੰਗ ’ਤੇ ਅਸਰ ਪੈਂਦਾ ਹੈ। ਭਾਰਤ ਨੇ ਫਿਲਹਾਲ ਘਰੇਲੂ ਉਪਲਬਧਤਾ ਯਕੀਨੀ ਕਰਨ ਲਈ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ’ਤੇ ਰੋਕ ਲਗਾਈ ਹੋਈ ਹੈ। ਇਸ ਤੋਂ ਇਲਾਵਾ ਚੌਲ ਅਤੇ ਕਣਕ ਨੂੰ ਜਨਤਕ ਸਟੋਰੇਜ ਪ੍ਰੋਗਰਾਮ ਦੇ ਤਹਿਤ ਦਿੱਤੀ ਜਾਣ ਵਾਲੀ ਸਬਸਿਡੀ ਦਾ ਮੁੱਦਾ ਵੀ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਕੋਲ ਵਿਚਾਰ ਅਧੀਨ ਹੈ।

ਇਹ ਵੀ ਪੜ੍ਹੋ :  ਛੋਟੇ ਬੱਚੇ ਨੇ 700 ਰੁਪਏ 'ਚ ਮੰਗੀ 'Thar', ਆਨੰਦ ਮਹਿੰਦਰਾ ਨੇ ਵੀਡੀਓ ਸ਼ੇਅਰ ਕਰਕੇ ਕਹੀ ਇਹ ਗੱਲ

ਜੀ. ਟੀ. ਆਰ. ਆਈ. ਦੇ ਸਹਿ-ਸੰਸਥਾਪਕ ਅਜੇ ਸ਼੍ਰੀਵਾਸਤਵ ਨੇ ਕਿਹਾ ਕਿ ਹਾਲਾਤ ਸੁਧਰਨ ਲਈ ਜ਼ਰੂਰੀ ਹੈ ਕਿ ਸਿਰਫ ਪੰਜ ਜਿਣਸਾਂ ’ਤੇ ਬਹੁਤ ਜ਼ਿਆਦਾ ਨਿਰਭਰਤਾ ਨੂੰ ਘੱਟ ਕੀਤਾ ਜਾਵੇ ਅਤੇ ਸਰਕਾਰ ਆਧੁਨਿਕ ਬੁਨਿਆਦੀ ਆਧਾਰ ਤਿਆਰ ਕਰਨ ’ਤੇ ਧਿਆਨ ਦੇਵੇ। ਰਿਪੋਰਟ ’ਚ ਇਸ ਸਾਲ ਖੇਤੀਬਾੜੀ ਐਕਸਪੋਰਟ ਨੂੰ ਲੈ ਕੇ ਚੁਣੌਤੀਪੂਰਣ ਹਾਲਾਤ ਰਹਿਣ ਦੀ ਵੀ ਗੱਲ ਕਹੀ ਗਈ ਹੈ। ਇਸ ਦੇ ਮੁਤਾਬਕ ਸਾਲ 2023 ਵਿਚ ਐਕਸਪੋਰਟ ਪਿਛਲੇ ਸਾਲ ਦੀ ਤੁਲਨਾ ਵਿਚ 7.2 ਫੀਸਦੀ ਡਿਗ ਕੇ 43.3 ਅਰਬ ਡਾਲਰ ਰਹਿ ਸਕਦੀ ਹੈ। ਇਸ ਦੇ ਪਿੱਛੇ ਚੌਲ ਅਤੇ ਖੰਡ ਵਰਗੇ ਉਤਪਾਦਾਂ ਦੀ ਐਕਸਪੋਰਟ ’ਤੇ ਲਗਾਈਆਂ ਗਈਆਂ ਪਾਬੰਦੀਆਂ ਦੀ ਅਹਿਮ ਭੂਮਿਕਾ ਰਹਿਣ ਵਾਲੀ ਹੈ।

ਇਸ ਤੋਂ ਇਲਾਵਾ ਇਸ ਸਾਲ ਪ੍ਰੋਸੈਸਡ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਵੀ ਸਾਲ 2022 ਦੇ 16.3 ਅਰਬ ਡਾਲਰ ਤੋਂ ਘਟ ਕੇ 1.7 ਅਰਬ ਡਾਲਰ ਰਹਿਣ ਦਾ ਅਨੁਮਾਨ ਇਸ ਰਿਪੋਰਟ ’ਚ ਲਗਾਇਆ ਗਿਆ ਹੈ। ਇਸ ਖੇਤਰ ਦਾ ਕੁੱਲ ਬਰਾਮਦ ਵਿਚ ਯੋਗਦਾਨ 36.3 ਫੀਸਦੀ ਹੈ। ਭਾਰਤ ਵਲੋਂ ਐਕਸਪੋਰਟ ਕੀਤੇ ਜਾਣ ਵਾਲੇ ਪ੍ਰਮੁੱਖ ਖੇਤੀਬਾੜੀ ਉਤਪਾਦਾਂ ਵਿਚ ਕੌਫੀ, ਅਰੰਡੀ ਤੇਲ, ਤਾਜ਼ਾ ਫਲ, ਤਮਾਕੂ, ਪ੍ਰੋਸੈਸਡ ਜੂਸ, ਮੂੰਗਫਲੀ, ਤਾਜ਼ਾ ਸਬਜ਼ੀਆਂ, ਮੈਡੀਕਲ ਉਤਪਾਦ, ਮਾਸ, ਰੇਸ਼ਮ, ਕਪਾਹ ਅਤੇ ਡੇਅਰੀ ਉਤਪਾਦ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ :  ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur