ਰੇਲ ਟਿਕਟਾਂ ਤੋਂ ਬਾਅਦ ਏਅਰ ਇੰਡੀਆ ਨੇ ਬੋਰਡਿੰਗ ਪਾਸ ਤੋਂ ਹਟਾਈਆਂ ਮੋਦੀ ਦੀਆਂ ਤਸਵੀਰਾਂ

03/25/2019 3:52:43 PM

ਨਵੀਂ ਦਿੱਲੀ — ਏਅਰ ਇੰਡੀਆ ਨੇ ਭਾਰੀ ਵਿਰੋਧ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਵਿਜੇ ਰੁਪਾਣੀ ਦੀਆਂ ਤਸਵੀਰਾਂ ਵਾਲੇ ਬੋਰਡਿੰਗ ਪਾਸ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਏਅਰਲਾਈਂਸ ਨੇ ਪਹਿਲਾ ਕਿਹਾ ਸੀ ਕਿ ਤਸਵੀਰਾਂ ਵਾਲੇ ਬੋਰਡਿੰਗ ਪਾਸ ਤੀਜੇ ਪੱਖ ਦੇ ਵਿਗਿਆਪਨ ਦੇ ਰੂਪ ਵਿਚ ਜਾਰੀ ਕੀਤੇ ਗਏ ਹਨ। ਏਅਰਲਾਈਨ ਨੇ ਕਿਹਾ ਕਿ ਤਸਵੀਰਾਂ ਵਾਲੇ ਬੋਰਡਿੰਗ ਪਾਸ ਜੇਕਰ ਚੋਣ ਜ਼ਾਬਤੇ ਦਾ ਉਲੰਘਣ ਕਰਦੇ ਮਿਲੇ ਤਾਂ ਇਨ੍ਹਾਂ ਨੂੰ ਵਾਪਸ ਲੈ ਲਿਆ ਜਾਵੇਗਾ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਦੀਆਂ ਤਸਵੀਰਾਂ ਨਾਲ ਬੋਰਡਿੰਗ ਪਾਸ ਜਾਰੀ ਕਰਨ ਨੂੰ ਲੈ ਕੇ ਏਅਰ ਇੰਡੀਆ ਦੀ ਨਿੰਦਿਆ ਹੋ ਰਹੀ ਸੀ। ਕੁਝ ਦਿਨ ਪਹਿਲਾਂ ਰੇਲ ਟਿਕਟਾਂ 'ਤੇ ਪ੍ਰਧਾਨ ਮੰਤਰੀ ਦੀ ਤਸਵੀਰਾਂ ਨੂੰ ਲੈ ਹੰਗਾਮਾ ਹੋ ਗਿਆ ਸੀ। 

 

ਕਾਂਤ ਨੇ ਟਵੀਟ ਕਰਦੇ ਹੋਏ ਪੁੱਛਿਆ ਸਵਾਲ

ਪੰਜਾਬ ਦੇ ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਨੇ ਸੋਮਵਾਰ ਨੂੰ ਨਵੀਂ ਦਿੱਲੀ ਹਵਾਈ ਅੱਡੇ 'ਤੇ ਆਪਣੇ ਆਪਣੇ ਬੋਰਡਿੰਗ ਪਾਸ ਦੀਆਂ ਤਸਵੀਰਾਂ ਟਵੀਟ ਕਰਦੇ ਹੋਏ ਸਵਾਲ ਪੁੱਛਿਆ ਕਿ ਦੋਵਾਂ ਨੇਤਾਵਾਂ ਦੀਆਂ ਤਸਵੀਰਾਂ ਇਸ 'ਤੇ ਕਿਵੇਂ ਹੋ ਸਕਦੀਆਂ ਹਨ। ਉਨ੍ਹਾਂ ਨੇ ਟਵੀਟ ਕੀਤਾ,'ਅੱਜ 25 ਮਾਰਚ 2019 ਨੂੰ ਨਵੀਂ ਦਿੱਲੀ ਹਵਾਈ ਅੱਡੇ 'ਤੇ ਮੇਰੇ ਏਅਰ ਇੰਡੀਆ ਦੇ ਬੋਰਡਿੰਗ ਪਾਸ 'ਚ ਨਰਿੰਦਰ ਮੋਦੀ,'ਵਾਇਬ੍ਰੇਂਟ ਗੁਜਰਾਤ' ਅਤੇ ਵਿਜੇ ਰੁਪਾਣੀ ਦੀ ਤਸਵੀਰ ਹੈ। ਬੋਰਡਿੰਗ ਪਾਸ ਦੀ ਤਸਵੀਰ ਹੇਠਾਂ ਅਟੈਚ ਕੀਤਾ ਗਿਆ ਹੈ। ਹੈਰਾਨੀ ਹੋ ਰਹੀ ਹੈ ਕਿ ਅਸੀਂ ਇਸ ਚੋਣ ਕਮਿਸ਼ਨ 'ਤੇ ਪੈਸਾ ਕਿਉਂ ਬਰਬਾਦ ਕਰ ਰਹੇ ਹਾਂ ਜਿਹੜਾ ਕਿ ਨਾ ਤਾਂ ਦੇਖਦਾ ਹੈ, ਨਾ ਸੁਣਦਾ ਹੈ ਅਤੇ ਨਾ ਹੀ ਬੋਲਦਾ ਹੈ।'

ਏਅਰ ਇੰਡੀਆ ਨੇ ਦਿੱਤੀ ਸਫਾਈ

ਏਅਰ ਇੰਡੀਆ ਦੇ ਬੁਲਾਰੇ ਧਨੰਜਯ ਕੁਮਾਰ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਇਹ ਬੋਰਡਿੰਗ ਪਾਸ ਉਹ ਹੀ ਹਨ ਜਿਹੜੇ ਜਨਵਰੀ 'ਚ ਹੋਏ ਵਾਇਬ੍ਰੇਂਟ ਗੁਜਰਾਤ ਸੰਮੇਲਨ ਦੇ ਦੌਰਾਨ ਛਪੇ ਸਨ ਅਤੇ ਤਸਵੀਰਾਂ 'ਤੀਜੇ ਪੱਖ' ਦੇ ਵਿਗਿਆਪਨਾਂ ਦਾ ਹਿੱਸਾ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਏਅਰ ਇੰਡੀਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ,'ਹਾਲਾਂਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਕੀ ਤੀਜੇ ਪੱਖ ਦੇ ਵਿਗਿਆਪਨ ਚੋਣ ਜ਼ਾਬਤੇ ਦੇ ਦਾਇਰੇ ਵਿਚ ਆਉਂਦੇ ਹਨ। ਜੇਕਰ ਆਉਂਦੇ ਹੋਣਗੇ ਤਾਂ ਇਨ੍ਹਾਂ ਨੂੰ ਹਟਾਇਆ ਜਾਵੇਗਾ। ਇਹ ਬੋਰਡਿੰਗ ਪਾਸ ਨਾ ਸਿਰਫ ਗੁਜਰਾਤ ਲਈ ਹਨ ਸਗੋਂ ਪੂਰੇ ਭਾਰਤ ਲਈ ਹਨ।'

ਜ਼ਿਕਰਯੋਗ ਹੈ ਕਿ 20 ਮਾਰਚ ਨੂੰ ਰੇਲਵੇ ਨੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਵਾਲੀਆਂ ਟਿਕਟਾਂ ਵਾਪਸ ਲਈਆਂ ਸਨ। ਤ੍ਰਿਣਮੂਲ ਕਾਂਗਰਸ ਨੇ ਇਨ੍ਹਾਂ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਰੇਲਵੇ ਨੇ ਵੀ ਇਹ ਹੀ ਕਿਹਾ ਸੀ ਕਿ ਤੀਜੇ ਪੱਖ ਵਿਗਿਆਪਨ ਹਨ ਅਤੇ ਇਕ ਸਾਲ ਪਹਿਲਾਂ ਛਪੀਆਂ ਟਿਕਟਾਂ ਦੇ ਪੈਕੇਟ ਬਚੇ ਹੋਏ ਹਨ।ਟਿਕਟਾਂ ਦੇ ਪੈਕੇਟ ਬਚੇ ਹੋਏ ਹਨ।