ਆਲੂਆਂ ਦੇ ਭਾਅ ਹੋਏ ਦੁੱਗਣੇ

12/21/2019 3:25:51 PM

ਨਵੀਂ ਦਿੱਲੀ — ਰਸੌਈ ਲਈ ਸਭ ਤੋਂ ਜ਼ਰੂਰੀ ਸਬਜ਼ੀ 'ਚ ਸ਼ਾਮਲ ਆਲੂ-ਪਿਆਜ਼ ਨੇ ਵੀ ਲੋਕਾਂ ਨੂੰ ਧੋਖਾ ਦੇਣਾ ਸ਼ੁਰੂ ਕਰ ਦਿੱਤਾ ਹੈ। ਪਿਆਜ਼ ਤੋਂ ਬਾਅਦ ਹੁਣ ਆਲੂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਾਲ 10 ਤੋਂ 15 ਰੁਪਏ 'ਚ ਵਿਕਣ ਵਾਲੇ ਆਲੂ ਦਾ ਭਾਅ ਇਸ ਸਾਲ 25 ਤੋਂ 30 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ।
ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਰੋਜ਼ਾਨਾ ਆਲੂ ਦੀ ਆਮਦ 1400 ਟਨ ਤੱਕ ਦੀ ਹੈ ਜਦੋਂ ਕਿ ਮੰਗ 2400-2500 ਟਨ ਤੱਕ ਦੀ ਹੈ। ਜਿਥੇ ਪਿਛਲੇ ਸਾਲ 150 ਟਰੱਕ ਆ ਰਹੇ ਸਨ ਉਥੇ ਹੁਣ ਸਿਰਫ 75 ਟਰੱਕ ਹੀ ਆ ਰਹੇ ਹਨ। ਦੇਸ਼ ਦੀਆਂ ਦੂਜੀਆਂ ਮੰਡੀਆਂ ਦਾ ਵੀ ਇਹ ਹੀ ਹਾਲ ਹੈ।

ਇਸ ਕਾਰਨ ਵਧ ਰਹੇ ਆਲੂ ਦੇ ਭਾਅ

ਸਤੰਬਰ-ਅਕਤੂਬਰ ਮਹੀਨੇ 'ਚ ਬੀਜੇ ਗਏ ਆਲੂਆਂ ਦੀ ਕੱਚੀ ਫਸਲ 'ਤੇ ਬਾਰਿਸ਼ ਦੀ ਮਾਰ ਪੈਣ ਕਾਰਨ ਇਸ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਹੁਣ 15 ਜਨਵਰੀ ਤੋਂ ਬਾਅਦ ਨਵਾਂ ਆਲੂ ਆਵੇਗਾ ਪਰ ਇਸ ਦਾ ਉਤਪਾਦਨ ਵੀ ਘੱਟ ਹੀ ਰਹਿਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਖੇਤਾਂ 'ਚ ਪਾਣੀ ਭਰੇ ਰਹਿਣ, ਲਗਾਤਾਰ ਬੱਦਲਾਂ ਦੇ ਬਣੇ ਰਹਿਣ ਅਤੇ ਤਾਪਮਾਨ ਦੇ 20 ਡਿਗਰੀ ਤੋਂ ਹੇਠਾਂ ਰਹਿਣ ਕਾਰਨ ਆਲੂ ਦੀ ਫਸਲ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਯੂ.ਪੀ. 'ਚ ਨੁਕਸਾਨ ਹੋਇਆ ਹੈ ਤਾਂ ਸਿੱਧੀ ਜਿਹੀ ਗੱਲ ਹੈ ਕਿ ਇਸ ਨਾਲ ਆਉਣ ਵਾਲੀ ਫਸਲ ਵੀ ਪ੍ਰਭਾਵਿਤ ਹੋਈ ਹੋਵੇਗੀ।