ਨਵੇਂ ਨਿਯਮਾਂ ਤੋਂ ਬਾਅਦ ਵਧੇ ਚੈਨਲਾਂ ਦੇ ਰੇਟ, ਦੇਖੋ ਲਿਸਟ

01/04/2020 9:49:03 PM

ਨਵੀਂ ਦਿੱਲੀ—TRAI ਦੁਆਰਾ ਹਾਲ ਹੀ 'ਚ ਕੇਬਲ ਤੇ DTH ਚੈਨਲਾਂ ਦੀਆਂ ਕੀਮਤਾਂ ਸਬੰਧੀ ਲਏ ਗਏ ਫੈਸਲੇ ਤੋਂ ਬਾਅਦ ਹੁਣ ਇਸ ਫੈਸਲੇ ਮੁਤਾਬਕ ਚੈਨਲ ਕੰਪਨੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਬ੍ਰਾਡਕਾਸਟਰ ਕੰਪਨੀਆਂ ਨੂੰ 15 ਜਨਵਰੀ ਤਕ ਆਪਣੀ ਵੈੱਬਸਾਈਟ 'ਤੇ ਚੈਨਲਾਂ ਸਬੰਧੀ ਨਵੀਂ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਟਰਾਈ ਦੇ ਇਸ ਹੁਕਮ ਤੋਂ ਬਾਅਦ ਇਸ ਮਾਮਲੇ 'ਚ Star India ਸਭ ਤੋਂ ਅੱਗੇ ਨਿਕਲ ਆਇਆ ਹੈ। ਸਟਾਰ ਨੇ ਆਪਣੀ ਵੈੱਬਸਾਈਟ 'ਤੇ ਰਿਵਾਈਜ਼ਡ ਚੈਨਲ ਪ੍ਰਾਈਸ ਲਿਸਟ ਪਾਈ ਹੈ। ਆਉਣ ਵਾਲੇ ਦਿਨਾਂ 'ਚ ਸਟਾਰ ਇੰਡੀਆ ਹੋਰ ਵੀ ਬਦਲਾਅ ਕਰਨ ਵਾਲਾ ਹੈ। ਹਾਲਾਂਕਿ, ਖਬਰਾ ਮੁਤਾਬਕ ਸੋਨੀ, ਜ਼ੀ ਤੇ Viacom18 ਨੇ ਵੀ ਅਜਿਹਾ ਹੀ ਕਦਮ ਚੁੱਕਿਆ ਹੈ ਤੇ ਚੈਨਲਾਂ ਦੀਆਂ ਨਵੀਆਂ ਕੀਮਤਾਂ ਸਬੰਧੀ ਰੈਫਰੈਂਸ ਇੰਟਰਕੁਨੈਕਟ ਆਫ ਸ਼ੇਅਰ ਕੀਤੀਆਂ ਹਨ। ਹਾਲਾਂਕਿ, ਬ੍ਰਾਡਕਾਸਟਰਜ਼ ਵੱਲੋਂ ਇਹ RIOs ਫਿਲਹਾਲ ਸਿਰਫ ਜਾਣਕਾਰੀ ਦੇ ਰੂਪ 'ਚ ਸ਼ੇਅਰ ਕੀਤੀ ਗਈ ਹੈ ਤੇ ਇਸ ਨੂੰ 1 ਫਰਵਰੀ ਤੋਂ ਲਾਗੂ ਕਰਨ ਦੀ ਗੱਲ ਕਹੀ ਗਈ ਹੈ। ਇਨ੍ਹਾਂ ਵਿਚ ਹੀ ਸਟਾਰ ਦੀ ਲਿਸਟ ਤਾਂ ਵੈੱਬਸਾਈਟ 'ਤੇ ਉਪਲੱਬਧ ਹੈ ਪਰ ਹੋਰ ਬ੍ਰਾਡਕਾਸਟਰਜ਼ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

ਬਦਲੀਆਂ ਚੈਨਲਾਂ ਦੀਆਂ ਕੀਮਤਾਂ
ਨਵੇਂ ਨਿਯਮ ਆਉਣ ਤੋਂ ਬਾਅਦ ਹੁਣ ਵੈਸੇ ਤਾਂ ਸਟਾਰ ਤੋਂ ਇਲਾਵਾ ਹੋਰ ਬ੍ਰਾਡਕਾਸਟਰਜ਼ ਨੇ ਵੀ ਜਨਵਰੀ ਮਹੀਨੇ ਦੇ ਆਖੀਰ ਤਕ ਸਸਤੇ ਚੈਨਲਾਂ ਦਾ ਫਾਇਦਾ ਦੇਣ ਦਾ ਵਾਅਦਾ ਕਰ ਦਿੱਤਾ ਹੈ। ਹਾਲਾਂਕਿ, ਕੰਪਨੀਆਂ ਨੇ ਪਿਛਲੇ ਸਾਲ ਅਕਤੂਬਰ 'ਚ ਆਪਣੇ ਅਹਿਮ ਚੈਨਲਾਂ ਦੀਆਂ ਕੀਮਤਾਂ 19 ਰੁਪਏ ਤੋਂ ਘਟਾ ਕੇ 12 ਰੁਪਏ ਕੀਤੀਆਂ ਸਨ ਤੇ ਉਹ ਵੀ ਫੈਸਟਿਵ ਸੀਜ਼ਨ ਆਫਰ ਦੇ ਨਾਂ 'ਤੇ। ਹੁਣ ਚੈਨਲ ਕੰਪਨੀਆਂ ਇਸੇ ਆਫਰ ਨੂੰ ਜਾਰੀ ਰੱਖਦੀਆਂ ਹੋਈਆਂ ਲੋਕਾਂ ਨੂੰ ਲੁਭਾਉਣ 'ਚ ਲੱਗੀਆਂ ਹਨ। ਉੱਥੇ ਹੀ ਦੂਜੇ ਪਾਸੇ ਸਟਾਰ ਇੰਡੀਆ ਸਮੇਤ Sony, Viacom 18, ZEEL ਆਦਿ ਨੇ ਆਪਣੇ ਚੈਨਲਾਂ ਦੀਆਂ ਕੀਮਤਾਂ ਬਦਲੀਆਂ ਹਨ ਜੋ ਫਰਵਰੀ ਮਹੀਨੇ ਤੋਂ ਲਾਗੂ ਹੋ ਸਕਦੀਆਂ ਹਨ। ਇਨ੍ਹਾਂ ਕੰਪਨੀਆਂ ਨੇ ਅਕਤੂਬਰ 'ਚ ਫੈਸਟਿਵ ਸੀਜ਼ਨ ਦੇ ਨਾਂ 'ਤੇ ਆਪਣੇ ਫਲੈਗਸ਼ਿਪ ਚੈਨਲਸ ਦੀ ਕੀਮਤ 19 ਤੋਂ ਘਟਾ ਕੇ 12 ਰੁਪਏ ਕੀਤੀ ਸੀ। ਵੈਸੇ ਤਾਂ ਸਟਾਰ ਨੇ ਵੀ ਅਕਤੂਬਰ 'ਚ 19 ਰੁਪਏ ਵਾਲੇ ਅਹਿਮ ਚੈਨਲਸ ਦੀ ਕੀਮਤ ਘਟਾ ਕੇ 12 ਰੁਪਏ ਕਰ ਦਿੱਤੀ ਸੀ। ਇਨ੍ਹਾਂ ਵਿਚ  Star Plus, Maa TV, Star Jalsha, Asianet, VijayTV ਤੇ Asianet Movies ਸ਼ਾਮਲ ਹਨ। ਪਰ ਇਹ ਸਿਰਫ ਸੀਜ਼ਨਲ ਆਫਰਿੰਗ ਸੀ ਤੇ ਇਹ ਸਿਰਫ ਆ-ਲਾ-ਕਾਰਟ 'ਚ ਹੀ ਮਿਲ ਰਹੇ ਹਨ।

ਨਵੇਂ ਨਿਯਮਾਂ ਤੋਂ ਬਾਅਦ ਹੁਣ ਸਟਾਰ ਨੇ ਅਹਿਮ ਚੈਨਲਸ ਮਸਲਨ Star Plus, Star Jalsha, Maa TV, Vijay TV, Asianet, Star Sports 1, Star Sports 1 Hindi, Star Sports 1 Tamil, Star Sports 1 Marathi, Star Sports 1 Telugu, Star Sports 1 Bangla, Star Sports 1 Kannada ਤੇ Star Sports Select 1 ਨੂੰ 19 ਰੁਪਏ 'ਚ ਰੱਖਿਆ ਹੈ, ਉੱਥੇ ਹੀ ਕਈ ਹੋਰ 15 ਰੁਪਏ 'ਚ ਉਪਲਬਧ ਹੋਣਗੇ।

ਸਟਾਰ ਵੱਲੋਂ ਆਪਣੀ ਵੈੱਬਸਾਈਟ 'ਤੇ ਅਪਲੋਡ ਕੀਤੀ ਗਈ ਲਿਸਟ 'ਚ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਕੰਪਨੀ ਆਉਣ ਵਾਲੇ ਦਿਨਾਂ 'ਚ ਕੀਮਤਾਂ ਦੇ ਨਾਲ ਚੈਨਲਸ 'ਚ ਵੀ ਬਦਲਾਅ ਕਰਨ ਵਾਲੀ ਹੈ। ਮਸਲਨ ਉਹ MoviesOk ਦਾ ਨਾਂ ਬਦਲ ਕੇ Star Gold 2 ਕਰਨ ਜਾ ਰਹੀ ਹੈ। ਉੱਥੇ ਹੀ ਕੁਝ ਨਵੇਂ ਚੈਨਲ ਵੀ ਲਾਂਚ ਹੋਣ ਵਾਲੇ ਹਨ ਜਿਨ੍ਹਾਂ ਵਿਚ 84 ਤੇ S4 ਦੋਵੇਂ ਹੋਣਗੇ। ਨਵੇਂ ਚੈਨਲਾਂ 'ਚ Vijay Music, Star Movies Select, Star Gold 2 HD, Star Sports 3 HD ਤੇ  Disney Channel HD ਸ਼ਾਮਲ ਹਨ।

ਇਸੇ ਤਰ੍ਹਾਂ ਸੋਨੀ ਨੇ ਵੀ ਆਪਣੇ ਅਹਿਮ ਚੈਨਲ ਸੋਨੀ, ਸੋਨੀ ਸਬ ਤੋਂ ਇਲਾਵਾ ਸੋਨੀ ਸਿਕਸ, ਸੋਨੀ ਟੈੱਨ ਆਦਿ ਦੀ ਕੀਮਤ ਵੀ ਵਧਾ ਦਿੱਤੀ ਹੈ। ਜ਼ੀ ਦੀ ਗੱਲ ਕਰੀਏ ਤਾਂ ਉਸ ਨੇ ਵੀ ਆਪਣੇ ਅਹਿਮ ਚੈਨਲਾਂ ਦੀ ਕੀਮਤ 19 ਰੁਪਏ ਰੱਖੀ ਹੈ। ਜ਼ੀ ਸਿਨਮਾਂ ਪਹਿਲਾਂ ਦੇ ਮੁਕਾਬਲੇ ਹੁਣ 15 ਰੁਪਏ 'ਚ ਮਿਲੇਗਾ।

Karan Kumar

This news is Content Editor Karan Kumar