ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ

08/25/2023 11:55:00 AM

ਨਵੀਂ ਦਿੱਲੀ (ਇੰਟ.)– ਦੇਸ਼ ’ਚ ਬੇਮੌਸਮੇ ਮੀਂਹ ਕਾਰਨ ਗੰਨੇ ਦੀ ਪੈਦਾਵਾਰ ਘੱਟ ਹੋਣ ਕਾਰਨ ਭਾਰਤ 7 ਸਾਲਾਂ ਬਾਅਦ ਇਕ ਵੱਡਾ ਫ਼ੈਸਲਾ ਲੈ ਸਕਦਾ ਹੈ। ਤਿੰਨ ਸਰਕਾਰੀ ਸੂਤਰਾਂ ਮੁਤਾਬਕ ਭਾਰਤ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਅਗਲੇ ਸੀਜ਼ਨ ’ਚ ਮਿੱਲਾਂ ਨੂੰ ਖੰਡ ਐਕਸਪੋਰਟ ਕਰਨ ਤੋਂ ਨਾਂਹ ਕਰ ਸਕਦਾ ਹੈ ਤਾਂ ਕਿ ਦੇਸ਼ ਦੀ ਲੋੜ ਪੂਰੀ ਹੋ ਸਕੇ ਅਤੇ ਕੀਮਤਾਂ ’ਚ ਵਾਧਾ ਨਾ ਹੋਵੇ। ਬੀਤੇ ਇਕ ਮਹੀਨੇ ਵਿੱਚ ਕਣਕ, ਚੌਲ ਅਤੇ ਦਾਲਾਂ ’ਤੇ ਵੀ ਇਸ ਤਰ੍ਹਾਂ ਦਾ ਫ਼ੈਸਲਾ ਲਿਆ ਜਾ ਚੁੱਕਾ ਹੈ। ਇਸ ਫ਼ੈਸਲੇ ਤੋਂ ਬਾਅਦ ਦੁਨੀਆ ਦੇ ਬਾਕੀ ਹਿੱਸਿਆਂ ’ਚ ਪ੍ਰੇਸ਼ਾਨੀ ਦੇਖਣ ਨੂੰ ਮਿਲ ਸਕਦੀ ਹੈ। ਗਲੋਬਲ ਮਾਰਕੀਟ ’ਚ ਭਾਰਤੀ ਖੰਡ ਨਾ ਹੋਣ ਕਾਰਨ ਨਿਊਯਾਰਕ ਅਤੇ ਲੰਡਨ ’ਚ ਖੰਡ ਦੀਆਂ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਜੋ ਪਹਿਲਾਂ ਤੋਂ ਹੀ ਮਲਟੀ ਯੀਅਰ ਹਾਈ ’ਤੇ ਹੈ। ਇਸ ਫ਼ੈਸਲੇ ਤੋਂ ਬਾਅਦ ਗਲੋਬਲ ਫੂਡ ਮਾਰਕੀਟਸ ’ਚ ਮਹਿੰਗਾਈ ’ਚ ਹੋਰ ਵਾਧਾ ਹੋਣ ਦਾ ਖਦਸ਼ਾ ਵਧ ਜਾਏਗਾ।

ਇਹ ਵੀ ਪੜ੍ਹੋ : ਚੰਦਰਯਾਨ-3 ਦੀ ਕਾਮਯਾਬੀ ਨਾਲ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਇਸ ਕੰਪਨੀ ਦੇ ਸ਼ੇਅਰਾਂ 'ਚ ਹੋਇਆ ਜ਼ਬਰਦਸਤ ਵਾਧਾ

ਅਗਲੇ ਸੀਜ਼ਨ ਨਹੀਂ ਹੋਵੇਗਾ ਐਕਸਪੋਰਟ ਕੋਟਾ
ਅਧਿਕਾਰਕ ਨਿਯਮਾਂ ਮੁਤਾਬਕ ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਸਰਕਾਰੀ ਸੂਤਰ ਨੇ ਕਿਹਾ ਕਿ ਸਾਡਾ ਪ੍ਰਾਇਮਰੀ ਟਾਰਗੈੱਟ ਲੋਕਲ ਲੋੜਾਂ ਨੂੰ ਪੂਰਾ ਕਰਨਾ ਅਤੇ ਸਰਪਲੱਸ ਗੰਨੇ ਤੋਂ ਈਥੇਨਾਲ ਦਾ ਉਤਪਾਦਨ ਕਰਨਾ ਹੈ। ਆਉਂਦੇ ਸੀਜ਼ਨ ਲਈ ਸਾਡੇ ਕੋਲ ਐਕਸਪੋਰਟ ਕੋਟਾ ਅਲਾਟ ਕਰਨ ਲਈ ਲੋੜੀਂਦੀ ਖੰਡ ਨਹੀਂ ਹੋਵੇਗੀ। ਭਾਰਤ ਨੇ ਮਿੱਲਾਂ ਨੂੰ ਚਾਲੂ ਸੀਜ਼ਨ ਦੌਰਾਨ 30 ਸਤੰਬਰ ਤੱਕ ਸਿਰਫ਼ 6.1 ਮਿਲੀਅਨ ਟਨ ਖੰਡ ਐਕਸਪੋਰਟ ਕਰਨ ਦੀ ਇਜਾਜ਼ਤ ਦਿੱਤੀ, ਜਦਕਿ ਪਿਛਲੇ ਸੀਜ਼ਨ ਵਿੱਚ ਉਨ੍ਹਾਂ ਨੂੰ ਰਿਕਾਰਡ 11.1 ਮਿਲੀਅਨ ਟਨ ਖੰਡ ਵੇਚਣ ਦੀ ਇਜਾਜ਼ਤ ਦਿੱਤੀ ਗਈ ਸੀ। 2016 ਵਿੱਚ ਭਾਰਤ ਨੇ ਵਿਦੇਸ਼ੀ ਵਿਕਰੀ ’ਤੇ ਰੋਕ ਲਾਉਣ ਲਈ ਖੰਡ ਐਕਸਪੋਰਟ ’ਤੇ 20 ਫ਼ੀਸਦੀ ਟੈਕਸ ਲਗਾਇਆ ਸੀ।

ਇਹ ਵੀ ਪੜ੍ਹੋ : G20 ਬੈਠਕ 'ਚ ਬੋਲੇ PM ਮੋਦੀ- 'ਦੁਨੀਆ ਭਾਰਤੀ ਅਰਥਵਿਵਸਥਾ ਨੂੰ ਵਿਸ਼ਵਾਸ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ'

50 ਫ਼ੀਸਦੀ ਘੱਟ ਮੀਂਹ ਪਿਆ
ਮੌਸਮ ਵਿਭਾਗ ਮੁਤਾਬਕ ਪੱਛਮੀ ਸੂਬੇ ਮਹਾਰਾਸ਼ਟਰ ਅਤੇ ਦੱਖਣੀ ਰਾਜ ਕਰਨਾਟਕ ਦੇ ਚੋਟੀ ਦੇ ਗੰਨਾ ਉਤਪਾਦਕ ਜ਼ਿਲ੍ਹਿਆਂ, ਜੋ ਭਾਰਤ ਦੇ ਕੁੱਲ ਖੰਡ ਉਤਪਾਦਨ ਦਾ ਅੱਧੇ ਤੋਂ ਵੱਧ ਹਿੱਸਾ ਹਨ, ’ਚ ਮਾਨਸੂਨ ਦਾ ਮੀਂਹ ਹੁਣ ਤੱਕ ਔਸਤ ਤੋਂ 50 ਫ਼ੀਸਦੀ ਘੱਟ ਪਿਆ ਹੈ। ਨਾਂ ਨਾ ਦੱਸਣ ਦੀ ਸ਼ਰਤ ’ਤੇ ਉਦਯੋਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਘੱਟ ਮੀਂਹ ਨਾਲ 2023/24 ਸੀਜ਼ਨ ’ਚ ਖੰਡ ਉਤਪਾਦਨ ’ਚ ਕਟੌਤੀ ਹੋਵੇਗੀ ਅਤੇ ਇੱਥੋਂ ਤੱਕ ਕਿ 2024/25 ਸੀਜ਼ਨ ਲਈ ਬਿਜਾਈ ਵੀ ਘੱਟ ਹੋ ਜਾਏਗੀ।

ਇਹ ਵੀ ਪੜ੍ਹੋ : ਚੰਦਰਮਾ ਦੀ ਸਤਹਿ 'ਤੇ ਚੰਦਰਯਾਨ-3 ਦੀ ਲੈਂਡਿੰਗ 'ਤੇ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਵਧਾਈ

ਮਹਿੰਗਾਈ 15 ਮਹੀਨਿਆਂ ਦੇ ਉੱਚ ਪੱਧਰ ’ਤੇ
ਇਸ ਹਫ਼ਤੇ ਸਥਾਨਕ ਖੰਡ ਦੀਆਂ ਕੀਮਤਾਂ ਲਗਭਗ 2 ਸਾਲਾਂ ’ਚ ਆਪਣੇ ਉੱਚ ਪੱਧਰ ’ਤੇ ਪੁੱਜ ਗਈਆਂ, ਜਿਸ ਨਾਲ ਸਰਕਾਰ ਨੂੰ ਮਿੱਲਾਂ ਨੂੰ ਅਗਸਤ ’ਚ ਵਾਧੂ 2,00,000 ਟਨ ਵੇਚਣ ਦੀ ਇਜਾਜ਼ਤ ਮਿਲ ਗਈ। ਇਕ ਹੋਰ ਸਰਕਾਰੀ ਸੂਤਰ ਨੇ ਕਿਹਾ ਕਿ ਭੋਜਨ ਦੀ ਮਹਿੰਗਾਈ ਇਕ ਚਿੰਤਾ ਦਾ ਵਿਸ਼ਾ ਹੈ। ਖੰਡ ਦੀਆਂ ਕੀਮਤਾਂ ’ਚ ਹਾਲ ਹੀ ਦੇ ਵਾਧੇ ਨਾਲ ਐਕਸਪੋਰਟ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਭਾਰਤ ’ਚ ਪ੍ਰਚੂਨ ਮਹਿੰਗਾਈ ਜੁਲਾਈ ’ਚ 15 ਮਹੀਨਿਆਂ ਦੇ ਉੱਚ ਪੱਧਰ 7.44 ਫ਼ੀਸਦੀ ’ਤੇ ਪੁੱਜ ਗਈ ਅਤੇ ਖੁਰਾਕ ਮਹਿੰਗਾਈ ਦਾ ਪੱਧਰ ਵੀ 11.5 ਫ਼ੀਸਦੀ ’ਤੇ ਆ ਗਈ, ਜੋ ਕਿ ਤਿੰਨ ਸਾਲਾਂ ’ਚ ਸਭ ਤੋਂ ਵੱਧ ਹੈ।

ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur