Infosys ਦੇ ਬਾਅਦ ਹੁਣ Amazon 'ਤੇ ਟਾਰਗੇਟ, ਇਸ ਮੈਗਜ਼ੀਨ ਨੇ ਦੱਸਿਆ 'ਈਸਟ ਇੰਡੀਆ ਕੰਪਨੀ 2.0'

09/27/2021 2:22:23 PM

ਨਵੀਂ ਦਿੱਲੀ - ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਦੀ ਸਹਿਯੋਗੀ ਹਫਤਾਵਾਰੀ ਮੈਗਜ਼ੀਨ 'ਪੰਚਜਨਿਆ' ਨੇ ਅਮਰੀਕਾ ਸਥਿਤ ਈ-ਕਾਮਰਸ ਕੰਪਨੀ ਐਮਾਜ਼ੋਨ ਨੂੰ 'ਈਸਟ ਇੰਡੀਆ ਕੰਪਨੀ 2.0' ਕਰਾਰ ਦਿੱਤਾ ਅਤੇ ਕਿਹਾ ਕਿ ਕੰਪਨੀ ਨੇ ਅਨੁਕੂਲ ਸਰਕਾਰੀ ਨੀਤੀਆਂ ਲਈ ਕਰੋੜਾਂ ਰੁਪਏ ਰਿਸ਼ਵਤ ਵਜੋਂ ਅਦਾ ਕੀਤੇ ਹਨ। ਪੰਚਜਨਿਆ ਨੇ ਆਪਣੀ ਮੈਗਜ਼ੀਨ ਦੇ ਨਵੀਨਤਮ ਸੰਸਕਰਣ ਵਿੱਚ ਐਮਾਜ਼ੋਨ 'ਤੇ ਇੱਕ ਲੇਖ ਲਿਖਦੇ ਹੋਏ ਇਸਦੀ ਸਖਤ ਆਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਇਸੇ ਮੈਗਜ਼ੀਨ ਨੇ ਆਪਣੇ ਇੱਕ ਲੇਖ ਵਿੱਚ ਦਿੱਗਜ ਆਈ.ਟੀ. ਕੰਪਨੀ ਇਨਫੋਸਿਸ ਉੱਤੇ ਗੰਭੀਰ ਦੋਸ਼ ਲਗਾਏ ਸਨ।

ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਪਾਂਚਜਨਿਆ ਨੇ 'ਈਸਟ ਇੰਡੀਆ ਕੰਪਨੀ 2.0' ਦੇ ਨਾਮ ਨਾਲ ਲੇਖ ਲਿਖਿਆ, 'ਭਾਰਤ 'ਤੇ 18ਵੀਂ ਸ਼ਤਾਬਦੀ 'ਚ ਕਬਜ਼ਾ ਕਰਨ ਲਈ ਈਸਟ ਇੰਡੀਆ ਕੰਪਨੀ ਨੇ ਜੋ ਕੁਝ ਕੀਤਾ, ਉਹ ਹੀ ਅੱਜ ਐਮਾਜ਼ੋਨ ਦੀਆਂ ਗਤੀਵਿਧਿਆਂ ਵਿਚ ਦਿਖਾਈ ਦਿੰਦਾ ਹੈ।' ਮੈਗਜ਼ੀਨ ਨੇ ਦਾਅਵਾ ਕੀਤਾ ਕਿ ਐਮਾਜ਼ੋਨ ਭਾਰਤੀ ਬਾਜ਼ਾਰ ਵਿੱਚ ਆਪਣਾ ਏਕਾਧਿਕਾਰ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜਿਹਾ ਕਰਨ ਲਈ ਈ-ਕਾਮਰਸ ਕੰਪਨੀ ਨੇ ਭਾਰਤੀ ਨਾਗਰਿਕਾਂ ਦੀ ਆਰਥਿਕ, ਰਾਜਨੀਤਿਕ ਅਤੇ ਨਿੱਜੀ ਆਜ਼ਾਦੀਆਂ ਨੂੰ ਹਾਸਲ ਕਰਨ ਲਈ ਪਹਿਲਕਦਮੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਲੇਖ ਵਿਚ ਐਮਾਜ਼ੋਨ ਦੇ ਵਿਡੀਓ ਪਲੇਟਫਾਰਮ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਗਿਆ ਹੈ ਕਿ ਉਹ ਅਜਿਹੀਆਂ ਫਿਲਮਾਂ ਅਤੇ ਵੈਬ ਸੀਰੀਜ਼ ਆਪਣੇ ਪਲੇਟਫਾਰਮ 'ਤੇ ਜਾਰੀ ਕਰ ਰਹੀ ਹੈ, ਜੋ ਭਾਰਤੀ ਸੰਸਕ੍ਰਿਤੀ ਦੇ ਵਿਰੁੱਧ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਅਜਿਹੀਆਂ ਖਬਰਾਂ ਆਈਆਂ ਹਨ ਕਿ ਅਮਰੀਕੀ ਈ-ਕਾਮਰਸ ਦਿੱਗਜ ਐਮਾਜ਼ੋਨ ਭਾਰਤ ਵਿੱਚ ਆਪਣੇ ਕਾਨੂੰਨੀ ਨੁਮਾਇੰਦਿਆਂ ਦੁਆਰਾ ਅਦਾ ਕੀਤੀ ਗਈ ਕਥਿਤ ਰਿਸ਼ਵਤ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਚੀਨ ’ਚ ਖਾਲੀ ਪਏ ਅਪਾਰਟਮੈਂਟਸ ’ਚ ਫਿੱਟ ਹੋ ਸਕਦੀ ਹੈ ਕੈਨੇਡਾ-ਯੂ. ਕੇ. ਸਮੇਤ ਇਨ੍ਹਾਂ ਦੇਸ਼ਾਂ ਦੀ ਪੂਰੀ ਆਬਾਦੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur