facebook ਤੋਂ ਬਾਅਦ jio ਨੇ ਕੀਤਾ ਇਕ ਹੋਰ ਵੱਡਾ ਸਮਝੌਤਾ, ਅਮਰੀਕੀ ਕੰਪਨੀ ਨਾਲ ਮਿਲਾਇਆ ਹੱਥ

05/04/2020 1:09:32 PM

ਮੁੰਬਈ : ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਈ. ਆਈ. ਐੱਲ.) ਅਤੇ ਜੀਓ ਪਲੈਟਫਾਰਮ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਕੰਪਨੀ ਸਿਲਵਰ ਲੇਕ ਜੀਓ ਪਲੈਟਫਾਰਮ ਵਿਚ 5,655.75 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਜੀਓ ਪਲੈਟਫਾਰਮ ਦੀ ਇਕਵਿਟੀ ਵੈਲਿਊ 4.90 ਲੱਖ ਕਰੋੜ ਰੁਪਏ ਅਤੇ ਐਂਟਰਪ੍ਰਾਈਜ਼ ਵੈਲਿਊ 5.15 ਲੱਖ ਕਰੋੜ ਰੁਪਏ 'ਤੇ ਕੀਤਾ ਗਿਆ ਹੈ। ਇਸ ਨਿਵੇਸ਼ ਦੇ ਨਾਲ ਜੀਓ ਪਲੈਟਫਾਰਮ ਵਿਚ ਸਿਲਵਰ ਲੇਕ ਦੀ 1.15 ਫੀਸਦੀ ਹਿੱਸੇਦਾਰੀ ਹੋ ਜਾਵੇਗੀ। 

ਇਸ ਡੀਲ 'ਤੇ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਸਿਲਵਰ ਲੇਕ ਫਰਮ ਦਾ ਦੁਨੀਆ ਭਰ ਦੀ ਵੱਡੀ-ਵੱਡੀ ਟੈਕਨਾਲੋਜੀ ਕੰਪਨੀਆਂ ਦੇ ਨਾਲ ਪਾਰਟਨਰਸ਼ਿਪ ਦਾ ਸ਼ਾਨਦਾਰ ਰਿਕਾਰਡ ਰਿਹਾ ਹੈ। ਟੈਕਨਾਲੋਜੀ ਅਤੇ ਫਾਈਨਾਂਸ ਦੇ ਮਾਮਲੇ ਵਿਚ ਸਿਲਵਰ ਲੇਕ ਕੰਪਨੀ ਕਾਫੀ ਲੋਕ ਪ੍ਰਸਿੱਧ ਹੈ। 

ਸਿਲਵਰ ਲੇਕ ਟੈਕਨਾਲੋਜੀ ਨਿਵੇਸ਼ ਦੇ ਮਾਮਲੇ ਵਿਚ ਗਲੋਬਲ ਲੀਡਰ ਹੈ, ਜਿਸਦੇ ਕੋਲ ਕਰੀਬ 43 ਅਰਬ ਡਾਲਰ ਦੀ ਏਸੈਟ ਹੈ ਅਤੇ ਇਸ ਦੇ ਕੋਲ ਦੁਨੀਆ ਦੇ ਕਰੀਬ-ਕਰੀਬ 100 ਨਿਵੇਸ਼ ਅਤੇ ਆਪਰੇਟਿੰਗ ਪ੍ਰੋਫੈਸ਼ਨਲ ਟੀਮਾਂ ਹਨ। ਇਸ ਤੋਂ ਪਹਿਲਾਂ ਸਿਲਵਰ ਲੇਕ ਅਲੀਬਾਬਾ ਗਰੁਪ, ਏਅਰ. ਬੀ. ਐੱਨ. ਬੀ., ਡੇਲ, ਦੀਦੀ ਚਕਿੰਗ, ਹਾਇਲਾ ਮੋਬਾਈਲ, ਐਂਟ ਫਾਈਨਾਂਸ਼ਿਅਲ, ਐਲਫਾਬੈਟ ਵੈਰਿਲੀ ਅਤੇ ਟਵਿੱਟਰ ਵਿਚ ਵੀ ਨਿਵੇਸ਼ ਕੀਤਾ ਹੋਇਆ ਹੈ। ਪਿਛਲੇ ਮਹੀਨੇ ਹੀ ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁਕ ਨੇ ਜੀਓ ਪਲੈਟਫਾਰਮ ਵਿਚ 43, 574 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇਸ ਨਿਵੇਸ਼ ਤੋਂ  ਬਾਅਦ ਜੀਓ ਪਲੈਟਫਾਰਮ ਵਿਚ ਫੇਸਬੁੱਕ ਦੀ 9.99 ਫੀਸਦੀ ਹਿੱਸੇਦਾਰੀ ਹੋ ਗਈ ਹੈ। 22 ਅਪ੍ਰੈਲ ਨੂੰ ਰਿਲਾਇੰਸ ਇੰਡਸਟ੍ਰੀਜ਼ ਅਤੇ ਫੇਸਬੁੱਕ ਨੇ ਇਸ ਨਿਵੇਸ਼ ਦਾ ਐਲਾਨ ਕੀਤਾ ਸੀ। ਇਹ ਭਾਰਤ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਹੈ। 

Ranjit

This news is Content Editor Ranjit