5 ਮਹੀਨਿਆਂ ਬਾਅਦ ਅਡਾਨੀ ਨੇ ਖੋਲ੍ਹੀ ਹਿੰਡਨਬਰਗ ਦੀ ਪੋਲ, ਕਿਹਾ-ਸਾਡੇ ਸ਼ੇਅਰ ਡੇਗ ਕੇ ਕਮਾਇਆ ਮੁਨਾਫ਼ਾ

06/28/2023 10:06:56 AM

ਨਵੀਂ ਦਿੱਲੀ (ਭਾਸ਼ਾ) - ਅਡਾਨੀ ਗਰੁੱਪ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੇ ਅਮਰੀਕੀ ਸ਼ਾਰਟ ਸੇਲਰ ਫਰਮ ਹਿੰਡਨਬਰਗ ਨੂੰ ਲੈ ਕੇ ਗੌਤਮ ਅਡਾਨੀ ਨੇ ਪੋਲ ਖੋਲ੍ਹ ਦਿੱਤੀ ਹੈ। ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਨੇ ਹਿੰਡਨਬਰਗ ਨੂੰ ਲੈ ਕੇ ਵੱਡਾ ਖੁਲਾਸਾ ਕਰਦੇ ਹੋਏ ਉਸ ਦੇ ਇਰਾਦਿਆਂ ’ਤੇ ਸਵਾਲ ਉਠਾਇਆ ਹੈ। ਅਡਾਨੀ ਗਰੁੱਪ ਨੇ ਵਿੱਤੀ ਸਾਲ 2022-23 ਲਈ ਆਪਣੀ ਸਾਲਾਨਾ ਰਿਪੋਰਟ ਜਾਰੀ ਕਰਦੇ ਹੋਏ ਗੌਤਮ ਅਡਾਨੀ ਨੇ ਸ਼ੇਅਰਹੋਲਡਰਸ ਨੂੰ ਕਿਹਾ ਕਿ ਹਿੰਡਨਬਰਗ ਨੇ ਜਾਣ ਬੁੱਝ ਕੇ ਮੁਨਾਫ਼ਾ ਕਮਾਉਣ ਦੇ ਮਕਸਦ ਨਾਲ ਕੰਪਨੀ ਖ਼ਿਲਾਫ਼ ਗਲਤ ਅਤੇ ਭਰਮਾਊ ਰਿਪੋਰਟ ਪੇਸ਼ ਕੀਤੀ ਸੀ।

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

ਅਡਾਨੀ ਦਾ ਪਲਟਵਾਰ
ਗੌਤਮ ਅਡਾਨੀ ਨੇ ਕਿਹਾ ਕਿ ਕੰਪਨੀ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਅਮਰੀਕੀ ਸ਼ਾਰਟ ਸੇਲਰ ਫਰਮ ਨੇ ਜਾਣਬੁੱਝ ਕੇ ਇਹ ਰਿਪੋਰਟ ਜਾਰੀ ਕੀਤੀ ਤਾਂ ਕਿ ਕੰਪਨੀ ਨੂੰ ਨੁਕਸਾਨ ਹੋਵੇ। ਕੰਪਨੀ ਦੇ ਸ਼ੇਅਰ ਡਿਗ ਜਾਣ ਅਤੇ ਉਹ ਸ਼ੇਅਰਾਂ ਨੂੰ ਜਾਣਬੁੱਝ ਕੇ ਹੇਠਾਂ ਡੇਗ ਕੇ ਮੁਨਾਫਾ ਕਮਾਏ। ਹਿੰਡਨਬਰਗ ਨੇ ਸੋਚੀ-ਸਮਝੀ ਸਾਜਿਸ਼ ਦੇ ਤਹਿਤ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਆਪਣੀ ਰਿਪੋਰਟ ਜਾਰੀ ਕੀਤੀ ਜਦ ਕਿ ਇਹ ਅਜਿਹਾ ਸਮਾਂ ਸੀ, ਜਦੋਂ ਗਰੁੱਪ ਇਤਿਹਾਸ ਦਾ ਸਭ ਤੋਂ ਵੱਡਾ ਐੱਫ. ਪੀ. ਓ. ਲਿਆਉਣ ਦੀ ਤਿਆਰੀ ਕਰ ਰਿਹਾ ਸੀ। ਹਿੰਡਨਬਰਗ ਦਾ ਅਸਲੀ ਮਕਸਦ ਕੰਪਨੀ ਦੀ ਸਾਖ ਨੂੰ ਨੁਕਸਾਨ ਪਹੁੰਚਾ ਕੇ ਉਸ ਦੇ ਸ਼ੇਅਰਾਂ ਨੂੰ ਡੇਗਣਾ ਸੀ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4-5 ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕੰਪਨੀਆਂ ਕਦੋਂ ਕਰਨਗੀਆਂ ਐਲਾਨ

ਕੰਪਨੀ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ
ਗੌਤਮ ਅਡਾਨੀ ਹਿੰਡਨਬਰਗ ਦੀ ਰਿਪੋਰਟ ਤੋਂ 5 ਮਹੀਨਿਆਂ ਬਾਅਦ ਹੁਣ ਖੁੱਲ੍ਹ ਕੇ ਬੋਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਸਬਸਕ੍ਰਾਈਬਡ ਹੋਣ ਦੇ ਬਾਵਜੂਦ ਅਸੀਂ ਐੱਫ. ਪੀ. ਓ. ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਤਾਂ ਕਿ ਨਿਵੇਸ਼ਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਏ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਰਿਪੋਰਟ ਦੇ ਆਉਣ ਤੋਂ ਤੁਰੰਤ ਬਾਅਦ ਉਸ ਦਾ ਖੰਡਨ ਕੀਤਾ ਸੀ ਪਰ ਫਿਰ ਵੀ ਵੱਖ-ਵੱਖ ਨਿਊਜ਼ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਝੂਠੀਆਂ ਅਫਵਾਹਾਂ, ਕਹਾਣੀਆਂ ਫੈਲਾਈਆਂ ਗਈਆਂ, ਜਿਸ ਕਾਰਣ ਕੰਪਨੀ ਨੂੰ ਭਾਰੀ ਨੁਕਸਾਨ ਹੋਇਆ। ਕੰਪਨੀ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ

ਉਨ੍ਹਾਂ ਨੇ ਕਿਹਾ ਕਿ ਹਿੰਡਨਬਰਗ ਦੀ ਝੂਠੀ ਰਿਪੋਰਟ ਕਾਰਣ ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ, ਜਿਸ ਨੂੰ ਸਮੂਹ ਵਲੋਂ ਕੋਈ ਰੈਗੂਲੇਟਰੀ ਅਸਫਲਤਾ ਨਹੀਂ ਮਿਲੀ। ਸੇਬੀ ਨੂੰ ਹਾਲੇ ਆਪਣੀ ਰਿਪੋਰਟ ਸੌਂਪਣੀ ਹੈ ਜ਼ਿਕਰਯੋਗ ਹੈ ਕਿ 24 ਜਨਵਰੀ 2023 ਨੂੰ ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ’ਤੇ ਮਨੀ ਲਾਂਡਰਿੰਗ ਨੂੰ ਲੈ ਕੇ ਸਟਾਕ ਹੇਰਾਫੇਰੀ, ਫਰਾਡ ਟ੍ਰਾਂਜੈਕਸ਼ਨ, ਅਕਾਊਂਟਿੰਗ ਫਰਾਡ ਵਰਗੇ ਗੰਭੀਰ ਦੋਸ਼ ਲਾਏ। ਇਸ ਰਿਪੋਰਟ ਕਾਰਣ ਕੰਪਨੀ ਨੂੰ ਵੱਡਾ ਨੁਕਸਾਨ ਹੋਇਆ। ਕੰਪਨੀ ਦਾ ਮਾਰਕੀਟ ਕੈਪ ਧੜੱਮ ਹੋ ਗਿਆ। ਗੌਤਮ ਅਡਾਨੀ ਦੀ ਨੈੱਟਵਰਥ ਇੰਨੀ ਡਿਗੀ ਕਿ ਉਹ ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਤੀਜੇ ਨੰਬਰ ਤੋਂ ਖਿਸਕ ਕੇ 35ਵੇਂ ਨੰਬਰ ’ਤੇ ਪਹੁੰਚ ਗਏ।

ਇਹ ਵੀ ਪੜ੍ਹੋ : ਜਾਬ ਸਕੈਮ ਦਾ ਵੱਡਾ ਖੁਲਾਸਾ : TCS 'ਚ ਨੌਕਰੀ ਦੇਣ ਦੇ ਬਦਲੇ ਲੋਕਾਂ ਤੋਂ ਲਏ 100 ਕਰੋੜ ਰੁਪਏ

rajwinder kaur

This news is Content Editor rajwinder kaur