ਕੋਵਿਡ-19 ਦੀ ਲਪੇਟ 'ਚ ਅਰਥਵਿਵਸਥਾ, ADB ਨੇ ਭਾਰਤ ਦਾ GDP ਅੰਦਾਜ਼ਾ ਘਟਾਇਆ

04/03/2020 7:15:13 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਣ ਦੁਨੀਆਭਰ ਦੇ ਲੋਕਾਂ ਦੀ ਜਾਨ 'ਤੇ ਆਫਤ ਵਰਗਾ ਮਾਹੌਲ ਪੈਦਾ ਹੋ ਗਿਆ ਹੈ। ਅਜਿਹੀ ਸਥਿਤੀ ਵਿਚਕਾਰ ਏਸ਼ੀਆ ਵਿਕਾਸ ਬੈਂਕ(ADB) ਨੇ ਅੰਦਾਜ਼ਾ ਲਗਾਇਆ ਹੈ ਕਿ ਵਿੱਤੀ ਸਾਲ 2021 'ਚ ਭਾਰਤ ਦੀ ਆਰਥਿਕ ਵਾਧਾ ਦਰ ਘੱਟ ਕੇ 4 ਫੀਸਦੀ ਰਹਿ ਸਕਦੀ ਹੈ। ਬਾਜ਼ਾਰ 'ਚ ਪਿਛਲੇ ਸਾਲ ਆਈ ਸੁਸਤੀ ਤੋਂ ਬਾਅਦ ਤੋਂ ਹੀ ਭਾਰਤ ਦੀ ਵਿਕਾਸ ਦਰ ਸੁਸਤ ਹੁੰਦੀ ਆ ਰਹੀ ਹੈ। ਵਿੱਤੀ ਸਾਲ 2019 'ਚ ਇਹ 6.1 ਫੀਸਦੀ ਤੋਂ ਡਿੱਗ 5 ਫੀਸਦੀ ਰਹਿ ਗਈ ਸੀ।

ADB ਦੇ ਡਾਇਰੈਕਟਰ ਮਸਾਤਸੁਗੁ ਅਸਾਕਾਵਾ ਨੇ ਕਿਹਾ, `ਕਈ ਵਾਰ ਭਾਰੀ ਚੁਣੌਤੀ ਵਾਲੇ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਵਿਡ-19 ਕਾਰਨ ਦੁਨੀਆ ਭਰ ਦੇ ਲੋਕਾਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ ਹਨ ਅਤੇ ਉਦਯੋਗ ਦੇ ਨਾਲ-ਨਾਲ ਹੋਰ ਆਰਥਿਕ ਗਤੀਵਿਧਿਆਂ ਲਈ ਔਂਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।'

ਬੈਂਕ ਨੇ ਆਪਣੇ `ਏਸ਼ੀਅਨ ਡਵੈਲਪਮੈਂਟ ਆਊਟਲੁੱਕ' (ADO) 2020 ਵਿਚ ਕਿਹਾ ਕਿ ਭਾਰਤ ਦਾ ਕੁੱਲ ਘਰੇਲੂ ਉਤਪਾਦ(GDP) ਅਗਲੇ ਵਿੱਤੀ ਸਾਲ ਵਿਚ 6.2 ਫੀਸਦੀ ਤੱਕ ਮਜ਼ਬੂਤ ਹੋਣ ਤੋਂ ਪਹਿਲਾਂ ਇਸ ਵਿੱਤੀ 2020-21 ਸਾਲ 'ਚ ਘੱਟ ਕੇ 4 ਫੀਸਦੀ ਤੱਕ ਰਹਿ ਸਕਦਾ ਹੈ।

Harinder Kaur

This news is Content Editor Harinder Kaur