ਅਡਾਨੀ ਪਾਵਰ ਦਾ ਮੁਨਾਫਾ 13 ਫ਼ੀਸਦੀ ਵਧ ਕੇ 5,242 ਕਰੋੜ ਰੁਪਏ ''ਤੇ ਪੁੱਜਾ

05/06/2023 2:39:49 PM

ਨਵੀਂ ਦਿੱਲੀ (ਭਾਸ਼ਾ)- ਅਡਾਨੀ ਪਾਵਰ ਲਿਮਟਿਡ (ਏ.ਪੀ.ਐੱਲ.) ਦਾ ਏਕੀਕ੍ਰਿਤ ਸ਼ੁੱਧ ਲਾਭ ਪਿਛਲੇ ਵਿੱਤੀ ਸਾਲ 2022-23 ਦੀ ਮਾਰਚ ਤਿਮਾਹੀ 'ਚ ਲਗਭਗ 13 ਫ਼ੀਸਦੀ ਵਧ ਕੇ 5,242 ਕਰੋੜ ਰੁਪਏ ਹੋ ਗਿਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉਸ ਨੂੰ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 4,645 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਏ.ਪੀ.ਐੱਲ ਨੇ ਕਿਹਾ, "ਵਿੱਤੀ ਸਾਲ 2022-23 ਦੀ ਚੌਥੀ ਤਿਮਾਹੀ ਵਿੱਚ ਏਕੀਕ੍ਰਿਤ ਪੀਏਟੀ (ਟੈਕਸ ਤੋਂ ਬਾਅਦ ਮੁਨਾਫਾ) ਵਧਿਆ ਹੈ... ਇਹ ਰਲੇਵੇਂ ਦੀ ਯੋਜਨਾ ਦੇ ਨਾਲ ਘੱਟ ਵਿੱਤ ਲਾਗਤ ਦੇ ਕਾਰਨ ਸੀ।" 

ਰੁਪਏ ਦੇ ਆਧਾਰ 'ਤੇ ਦੂਜੇ ਪਾਸੇ ਸਾਲਾਨਾ ਆਧਾਰ 'ਤੇ ਕੁੱਲ ਖ਼ਰਚ 7,174 ਕਰੋੜ ਰੁਪਏ ਤੋਂ ਵਧ ਕੇ 9,897 ਕਰੋੜ ਰੁਪਏ ਹੋ ਗਿਆ।
 

rajwinder kaur

This news is Content Editor rajwinder kaur