Adani Group ਜੁਟਾਏਗਾ 2.6 ਅਰਬ ਡਾਲਰ, ਪੱਛਮੀ ਏਸ਼ੀਆਈ ਦੇਸ਼ਾਂ ਦੇ ਟਾਪ ਸੰਪ੍ਰਭੂ ਫੰਡਾਂ ਨਾਲ ਜਾਰੀ ਗੱਲਬਾਤ

02/19/2024 2:03:45 PM

ਬਿਜ਼ਨੈੱਸ ਡੈਸਕ : ਅਡਾਨੀ ਗਰੁੱਪ ਆਪਣੇ ਏਅਰਪੋਰਟ ਕਾਰੋਬਾਰ ਅਤੇ ਗ੍ਰੀਨ ਹਾਈਡ੍ਰੋਜਨ ਪ੍ਰਾਜੈਕਟਾਂ ਦਾ ਵਿਸਥਾਰ ਕਰਨ ਲਈ 2.6 ਅਰਬ ਡਾਲਰ ਜੁਟਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਸਮੂਹ ਦੀ ਪੱਛਮੀ ਏਸ਼ੀਆਈ ਦੇਸ਼ਾਂ ਦੇ ਚੋਟੀ ਦੇ ਸੰਪ੍ਰਭੂ ਫੰਡਾਂ ਨਾਲ ਗੱਲਬਾਤ ਚੱਲ ਰਹੀ ਹੈ। ਅਡਾਨੀ ਗਰੁੱਪ ਮਾਰਚ ਦੇ ਮਹੀਨੇ ਖ਼ਤਮ ਹੋਣ ਵਾਲੇ ਚਾਲੂ ਵਿੱਤੀ ਸਾਲ 'ਚ 80000 ਕਰੋੜ ਰੁਪਏ ਦੇ ਐਬਿਟਡਾ ਦੀ ਉਮੀਦ ਕਰ ਰਿਹਾ ਹੈ। ਗਰੁੱਪ ਨੇ ਸੰਭਾਵੀ ਨਿਵੇਸ਼ਕਾਂ ਨੂੰ ਆਪਣੀਆਂ ਭਵਿੱਖੀ ਵਿਸਤਾਰ ਯੋਜਨਾਵਾਂ ਬਾਰੇ ਜਾਣੂ ਕਰਵਾਉਣ ਲਈ ਲੰਡਨ, ਦੁਬਈ ਅਤੇ ਸਿੰਗਾਪੁਰ ਵਿੱਚ ਕਈ ਰੋਡ ਸ਼ੋਅ ਵੀ ਕੀਤੇ ਹਨ।

ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਅਨੁਸਾਰ ਗਰੁੱਪ ਫਲੈਗਸ਼ਿਪ ਅਡਾਨੀ ਐਂਟਰਪ੍ਰਾਈਜ਼ਿਜ਼ ਏਅਰਪੋਰਟ ਹੋਲਡਿੰਗ ਫਰਮ ਅਤੇ/ਜਾਂ ਗ੍ਰੀਨ ਹਾਈਡ੍ਰੋਜਨ ਕਾਰੋਬਾਰ ਵਿੱਚ ਆਪਣੀ ਹਿੱਸੇਦਾਰੀ ਦਾ ਕੁਝ ਹਿੱਸਾ ਭਾਰਤ ਦੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਾਵਰੇਨ ਫੰਡਾਂ ਨੂੰ ਵੇਚ ਸਕਦੀ ਹੈ। ਸੂਤਰਾਂ ਨੇ ਉਹ ਵੀ ਦੱਸਿਆ ਕਿ ਪੂੰਜੀ ਜੁਟਾਉਣ ਦੀ ਸਮਾਂ ਸੀਮਾ ਅਜੇ ਤੈਅ ਨਹੀਂ ਕੀਤੀ ਗਈ ਪਰ ਕੰਪਨੀ 2024 ਦੇ ਅੱਧ ਤੱਕ ਬਾਜ਼ਾਰ ਤੋਂ ਪੈਸਾ ਜੁਟਾ ਸਕਦੀ ਹੈ।

ਇਹ ਵੀ ਪੜ੍ਹੋ - RBI ਅਤੇ ED ਦੀ ਕਾਰਵਾਈ ਤੋਂ ਬਾਅਦ Paytm ਨੂੰ ਲੱਗਾ ਇੱਕ ਹੋਰ ਵੱਡਾ ਝਟਕਾ

ਇਸ ਮਾਮਲੇ ਦੇ ਸਬੰਧ ਵਿਚ ਜਦੋਂ ਅਡਾਨੀ ਗਰੁੱਪ ਦੇ ਬੁਲਾਰੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਸ ਸਬੰਧ ਵਿਚ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ। ਦੂਜੇ ਪਾਸੇ ਸੰਭਾਵੀ ਨਿਵੇਸ਼ਕਾਂ ਨੂੰ ਦਿੱਤੀ ਪੇਸ਼ਕਾਰੀ ਦੌਰਾਨ, ਸਮੂਹ ਨੇ ਮੂਡੀਜ਼ ਅਤੇ ਐਸਐਂਡਪੀ ਵਰਗੀਆਂ ਗਲੋਬਲ ਰੇਟਿੰਗ ਏਜੰਸੀਆਂ ਦੁਆਰਾ ਸਮੂਹ ਦੇ ਹਾਲ ਹੀ ਦੇ ਰੇਟਿੰਗ ਅੱਪਗਰੇਡਾਂ ਦਾ ਵੀ ਜ਼ਿਕਰ ਕੀਤਾ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਅਡਾਨੀ ਸਮੂਹ ਦੀਆਂ ਕੰਪਨੀਆਂ ਨੇ ਸਾਲ 2023 ਵਿੱਚ ਵੱਖ-ਵੱਖ ਘਰੇਲੂ ਅਤੇ ਅੰਤਰਰਾਸ਼ਟਰੀ ਚੈਨਲਾਂ ਰਾਹੀਂ ਪੂੰਜੀ ਇਕੱਠੀ ਕੀਤੀ ਸੀ। ਇਸ ਵਿੱਚ 84,000 ਕਰੋੜ ਰੁਪਏ ਦਾ ਕਰਜ਼ਾ ਅਤੇ GQG ਪਾਰਟਨਰਜ਼ ਦੁਆਰਾ 35,000 ਕਰੋੜ ਰੁਪਏ ਦਾ ਨਿਵੇਸ਼ ਵੀ ਸ਼ਾਮਲ ਹੈ। ਕਤਰ ਨਿਵੇਸ਼ ਅਥਾਰਟੀਜ਼ ਨੇ 4,000 ਕਰੋੜ ਰੁਪਏ ਅਤੇ ਟੋਟਲ ਐਨਰਜੀ ਨੇ ਲਗਭਗ 2,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜੋ ਕਿ ਸਮੂਹ ਵਿੱਚ ਅੰਤਰਰਾਸ਼ਟਰੀ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur