ਅਦਾਨੀ ਇੰਟਰਪ੍ਰਾਈਜ਼ ਦਾ ਮੁਨਾਫਾ 73.7 ਫੀਸਦੀ ਘਟਿਆ

02/08/2019 9:43:29 AM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਅਦਾਨੀ ਇੰਟਰਪ੍ਰਾਈਜ਼ ਦਾ ਮੁਨਾਫਾ 73.7 ਫੀਸਦੀ ਘਟ ਕੇ 92.2 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਅਦਾਨੀ ਇੰਟਰਪ੍ਰਾਈਜ਼ ਦਾ ਮੁਨਾਫਾ 350.5 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਅਦਾਨੀ ਇੰਟਰਪ੍ਰਾਈਜ਼ ਦੀ ਆਮਦਨ 11.2 ਫੀਸਦੀ ਵਧ ਕੇ 10430 ਕਰੋੜ ਰੁਪਏ ਹੋ ਗਈ ਹੈ। ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਅਦਾਨੀ ਇੰਟਰਪ੍ਰਾਈਜ਼ ਦੀ ਆਮਦਨ 9380 ਕਰੋੜ ਰੁਪਏ ਰਹੀ ਸੀ। 
ਸਾਲਾਨਾ ਆਧਾਰ 'ਤੇ ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਅਦਾਨੀ ਇੰਟਰਪ੍ਰਾਈਜ਼ ਦੀ ਐਬਿਟਡਾ 638.4 ਕਰੋੜ ਰੁਪਏ ਤੋਂ ਘਟ ਕੇ 443.1 ਕਰੋੜ ਰੁਪਏ ਰਹੀ ਹੈ। ਸਾਲ ਦਰ ਸਾਲ ਆਧਾਰ 'ਤੇ ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਅਦਾਨੀ ਇੰਟਰਪ੍ਰਾਈਜ਼ ਦਾ ਐਬਿਟਡਾ ਮਾਰਜਨ 6.8 ਫੀਸਦੀ ਤੋਂ ਘਟ ਕੇ 4.2 ਫੀਸਦੀ ਰਹੀ ਹੈ।

Aarti dhillon

This news is Content Editor Aarti dhillon