ਪਿਛਲੀ ਮਿਤੀ ਤੋਂ ਕਾਗਜ਼ ਬਣਵਾਉਣ ਵਾਲੇ ਕਣਕ ਐਕਸਪੋਰਟਰਾਂ ਖਿਲਾਫ ਹੋਵੇਗੀ ਕਾਰਵਾਈ : ਗੋਇਲ

06/04/2022 12:04:32 PM

ਨਵੀਂ ਦਿੱਲੀ  (ਭਾਸ਼ਾ) – ਸਰਕਾਰ ਉਨ੍ਹਾਂ ਐਕਸਪੋਰਟਰਾਂ ਖਿਲਾਫ ਸਖਤ ਕਾਰਵਾਈ ਕਰੇਗੀ ਜੋ ਕਣਕ ਐਕਸਪੋਰਟ ’ਤੇ ਲੱਗੀ ਪਾਬੰਦੀ ਤੋਂ ਛੋਟ ਪਾਉਣ ਲਈ ਪਿਛਲੀ ਮਿਤੀ ਤੋਂ ਤਿਆਰ ਕੀਤੇ ਗਏ ਦਸਤਾਵੇਜ਼ ਪੇਸ਼ ਕਰ ਰਹੇ ਹਨ। ਉਦਯੋਗ ਅਤੇ ਵਪਾਰ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਗਲਤ ਕਾਗਜ਼ ਪੇਸ਼ ਕਰ ਕੇ ਕਣਕ ਐਕਸਪੋਰਟ ਦੀ ਪਾਬੰਦੀ ਤੋਂ ਛੋਟ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਐਕਸਪੋਰਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਕੁੱਝ ਲੋਕਾਂ ਨੇ ਪਾਬੰਦੀ ਤੋਂ ਰਾਹਤ ਪਾਉਣ ਲਈ ਪਿਛਲੀ ਮਿਤੀ ਤੋਂ ਤਿਆਰ ਅਰਜ਼ੀ ਅਤੇ ਲੈਟਰ ਆਫ ਕ੍ਰੈਡਿਟ ਜਮ੍ਹਾ ਕਰ ਕਰ ਕੇ ਧੋਖਾਦੇਹੀ ਦੀ ਕੋਸ਼ਿਸ਼ ਕੀਤੀ ਹੈ। ਪਿਛਲੀ ਮਿਤੀ ਤੋਂ ਲੈਟਰ ਆਫ ਕ੍ਰੈਡਿਟ ਜਾਂ ਅਰਜ਼ੀ ਦੇਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ ਸਖਤ ਕਾਰਵਾਈ ਕਰੇਗੀ। ਸਰਕਾਰ ਨੇ ਘਰੇਲੂ ਬਾਜ਼ਾਰ ’ਚ ਕਣਕ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਬੀਤੀ 13 ਮਈ ਨੂੰ ਕਣਕ ਐਕਸਪੋਰਟ ’ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ 13 ਮਈ ਤੋਂ ਪਹਿਲਾਂ ਜਾਰੀ ਕੀਤੇ ਜਾ ਚੁੱਕੇ ਲੈਟਰ ਆਫ ਕ੍ਰੈਡਿਟ ਰੱਖਣ ਵਾਲੇ ਐਕਸਪੋਰਟਰਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਸੀ। ਇਸ ਛੋਟ ਨੂੰ ਪਾਉਣ ਲਈ ਐਕਸਪੋਰਟਰਾਂ ਨੂੰ ਲੈਟਰ ਆਫ ਕ੍ਰੈਡਿਟ ਪੇਸ਼ ਕਰਨੇ ਹਨ ਪਰ ਫਰਜ਼ੀ ਢੰਗ ਨਾਲ ਤਿਆਰ ਕੀਤੇ ਗਏ ਲੈਟਰ ਆਫ ਕ੍ਰੈਡਿਟ ਪੇਸ਼ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਪਾਰ ਮੰਤਰਾਲਾ ਨੇ ਕਣਕ ਐਕਸਪੋਰਟ ਲਈ ਰਜਿਸਟ੍ਰੇਸ਼ਨ ਸਰਟੀਫਿਕੇਟ ਹਾਸਲ ਕਰਨ ਦੇ ਮਾਪਦੰਡ ਸਖਤ ਕਰ ਦਿੱਤੇ ਹਨ।

Harinder Kaur

This news is Content Editor Harinder Kaur