ਵਰਕ ਫਰਾਮ ਹੋਮ ਦੇ ਦੌਰ ''ਚ ਇਸ ਕੰਪਨੀ ਨੇ ਦਿੱਤਾ ਵੱਡਾ ਝਟਕਾ

05/29/2020 6:19:24 PM

ਗੈਜੇਟ ਡੈਸਕ— ਬ੍ਰਾਡਬੈਂਡ ਸੇਵਾ ਪ੍ਰਦਾਤਾ ਕੰਪਨੀ ਐਕਟ ਫਾਈਬਰਨੈੱਟ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਆਪਣੇ ਪਲਾਨ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਹੈ। ਐਕਟ ਫਾਈਬਰਨੈੱਟ ਦੇ ਬ੍ਰਾਡਬੈਂਡ ਦੇ ਮਹੀਨਾਵਰ ਪਲਾਨ ਦੀਆਂ ਨਵੀਆਂ ਕੀਮਤਾਂ 1 ਜੂਨ ਤੋਂ ਲਾਗੂ ਹੋਣਗੀਆਂ। 

ਦੇਸ਼ ਦੇ 19 ਸ਼ਹਿਰਾਂ 'ਚ ਐਕਟ ਫਾਈਬਰਨੈੱਟ ਆਪਣੀ ਸੇਵਾ ਦਿੰਦੀ ਹੈ ਜਿਨ੍ਹਾਂ 'ਚੋਂ 8 ਸ਼ਹਿਰਾਂ 'ਚ ਪਲਾਨ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਐਕਟ ਫਾਈਬਰਨੈੱਟ ਨੇ ਇੰਟਰਨੈੱਟ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਕੋਰੋਨਾਵਾਇਰਸ ਕਾਰਨ ਜ਼ਿਆਦਾਤਰ ਲੋਕ ਇੰਟਰਨੈੱਟ ਦੀ ਮਦਦ ਨਾਲ ਘਰੋਂ ਕੰਮ ਕਰ ਰਹੇ ਹਨ। 

ਜਿਨ੍ਹਾਂ 8 ਸ਼ਹਿਰਾਂ 'ਚ ਐਕਟ ਫਾਈਬਰਨੈੱਟ ਦੇ ਪਲਾਨ ਦੀਆਂ ਕੀਮਤਾਂ ਨੂੰ ਜੂਨ ਤੋਂ ਵਧਣ ਜਾ ਰਹੀਆਂ ਹਨ ਉਨ੍ਹਾਂ 'ਚ ਬੈਂਗਲੂਰੂ, ਚੇਨਈ, ਕੋਇੰਬਟੂਰ, ਹੈਦਰਾਬਾਦ, ਦਿੱਲੀ, ਵਿਜੇਵਾੜਾ, ਵਿਜਾਗ ਅਤੇ ਗੁੰਟੂਰ ਵਰਗੇ ਸ਼ਹਿਰ ਸ਼ਾਮਲ ਹਨ। ਕੰਪਨੀ ਦੇ ਇਕ ਬਿਆਨ ਮੁਤਾਬਕ, ਇਨ੍ਹਾਂ ਸ਼ਹਿਰਾਂ ਚ ਉਸ ਦੇ ਪਲਾਨ ਦੋ-ਚਾਰ ਫੀਸਦੀ ਤਕ ਮਹਿੰਗੇ ਹੋਣਗੇ। ਉਦਾਹਰਣ ਦੇ ਤੌਰ 'ਤੇ ਸਮਝੀਏ ਤਾਂ ਕੰਪਨੀ ਦੇ ਸਿਲਵਰ ਪ੍ਰੋਮੋ ਪਲਾਨ ਦੀ ਕੀਮਤ ਦਿੱਲੀ 'ਚ ਫਿਲਹਾਲ 749 ਰੁਪਏ ਹੈ ਜੋ ਕਿ ਇਕ ਜੂਨ ਤੋਂ 799 ਰੁਪਏ ਹੋ ਜਾਵੇਗੀ। ਕੰਪਨੀ ਦੀ ਵੈੱਬਸਾਈਟ 'ਤੇ ਜਲਦੀ ਹੀ ਨਵੀਂ ਕੀਮਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕੀਮਤ 'ਚ ਵਾਧੇ ਬਾਰੇ ਕੰਪਨੀ ਆਪਣੇ ਗਾਹਕਾਂ ਨੂੰ ਈ-ਮੇਲ ਰਾਹੀਂ ਵੀ ਜਾਣਕਾਰੀ ਦੇ ਰਹੀ ਹੈ।

Rakesh

This news is Content Editor Rakesh