ਇਕ ਹੋਰ ਸੇਵਾ ਲਈ ਜ਼ਰੂਰੀ ਹੋਇਆ ਆਧਾਰ ਕਾਰਡ, ਘਰ ਬੈਠੇ ਇੰਝ ਕਰੋਂ ਲਿੰਕ

01/19/2018 3:03:47 PM

ਨਵੀਂ ਦਿੱਲੀ—ਸਰਕਾਰ ਨੇ ਆਧਾਰ ਕਾਰਡ ਨਾਲ ਕਈ ਤਰ੍ਹਾਂ ਦੀਆਂ ਸੇਵਾਵਾਂ ਨੂੰ ਲਿੰਕ ਕਰਨ ਦੀ ਆਖਰੀ ਤਾਰੀਕ ਨੂੰ 31 ਮਾਰਚ 2018 ਕਰ ਦਿੱਤਾ ਸੀ। ਇਸ ਦੌਰਾਨ ਇਕ ਹੋਰ ਲਈ ਆਧਾਰ ਜ਼ਰੂਰੀ ਹੋ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲ.ਆਈ.ਸੀ. ਦੀ ਨਵੀਂ ਪਾਲਿਸੀ ਲੈਣ ਜਾਂ ਕਿਸੇ ਬੀਮਾ ਦੀ ਰਕਮ ਲੈਣ ਲਈ ਆਧਾਰ ਕਾਰਡ ਦੇਣਾ ਹੋਵੇਗਾ। ਇਸ ਦਾ ਪਤਾ ਐੱਲ.ਆਈ.ਸੀ. ਦੀ ਵੈੱਬਸਾਈਟ ਤੋਂ ਲੱਗਿਆ ਹੈ। 
ਨਵੇਂ ਡਿਜ਼ਾਈਨ 'ਚ ਪਾਲਿਸੀ ਹੋਲਡਰ ਨੂੰ ਰਜਿਸਟ੍ਰੇਸ਼ਨ ਦੇ ਆਧਾਰ ਨੰਬਰ ਦੇਣਾ ਜ਼ਰੂਰੀ ਹੋਵੇਗਾ ਉਧਰ ਆਪਣੇ ਖੁਦ ਦਾ ਪਾਲਿਸੀ ਪੇਜ ਦੇ ਅਕਸੈੱਸ ਕਰਨ ਲਈ ਵੀ ਆਧਾਰ ਦੀ ਡਿਟੇਲ ਦੇਣੀ ਹੋਵੇਗੀ। ਜੇਕਰ ਤੁਸੀਂ ਐੱਲ.ਆਈ.ਸੀ. ਦੇ ਪੇਜ 'ਤੇ ਕਸਟਮਰ ਲਾਗ ਇਨ ਕਰਦੇ ਹੋ ਅਤੇ ਆਧਾਰ ਦੀ ਜਾਣਕਾਰੀ ਨਹੀਂ ਭਰਦੇ ਹੋ ਤਾਂ ਤੁਹਾਡਾ ਅਕਾਊਂਟ ਨਹੀਂ ਖੁੱਲ੍ਹੇਗਾ। 
ਨਹੀਂ ਦਿਸੇਗੀ ਕੋਈ ਵੀ ਜਾਣਕਾਰੀ 
ਜੇਕਰ ਕੋਈ ਗਾਹਕ ਆਪਣੇ ਆਧਾਰ ਨੰਬਰ ਨੂੰ ਸਾਈਨ ਇਨ ਕਰਨ 'ਤੇ ਅਪਡੇਟ ਨਹੀਂ ਕਰਦਾ ਹੈ ਤਾਂ ਉਹ ਆਪਣੀ ਪੇਮੈਂਟ ਦੀ ਹਿਸਟਰੀ ਪੇਜ ਨੂੰ ਐਕਸਿਸ ਨਹੀਂ ਕਰ ਪਾਉਣਗੇ। ਇਹੀਂ ਨਹੀਂ ਆਧਾਰ ਦੇ ਬਿਨ੍ਹਾਂ ਗਾਹਕ ਆਪਣੇ ਦਸਤਾਵੇਜ਼ਾਂ ਅਤੇ ਹੋਰ ਜਾਣਕਾਰੀਆਂ ਨੂੰ ਵੀ ਵੈੱਬਸਾਈਟ 'ਤੇ ਨਹੀਂ ਦੇਖ ਪਾਉਣਗੇ। ਇਸ 'ਤੇ ਕਾਨੂੰਨੀ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਐੱਲ.ਆਈ.ਸੀ. ਦੇ ਲਾਗ ਇਨ ਦੇ ਆਧਾਰ ਨੂੰ ਜ਼ਰੂਰੀ ਬਣਾਉਣਾ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਉਲੰਘਣ ਹੈ। 
ਇੰਝ ਆਧਾਰ ਨਾਲ ਲਿੰਕ ਕਰੋਂ ਐੱਲ.ਆਈ.ਸੀ ਪਾਲਿਸੀ
ਜੇਕਰ ਤੁਹਾਡੀ ਪਾਲਿਸੀ ਆਧਾਰ ਨਾਲ ਲਿੰਕ ਨਹੀਂ ਹੈ ਅਤੇ ਤੁਸੀਂ ਆਨਲਾਈਨ ਟਰਾਂਜੈਕਸ਼ਨ ਕਰਦੇ ਹੋ ਤਾਂ ਤੁਸੀਂ ਘਰ ਬੈਠੇ ਆਪਣੀ ਇੰਸ਼ੋਰੈਂਸ ਪਾਲਿਸੀ ਨੂੰ ਆਧਾਰ ਨਾਲ ਲਿੰਕ ਕਰਵਾ ਸਕੋਗੇ। ਇਨ੍ਹਾਂ ਸਟੈੱਪ ਨੂੰ ਫੋਲੋ ਕਰਕੇ ਤੁਸੀਂ ਘਰ ਬੈਠੇ ਆਧਾਰ ਨਾਲ ਲਿੰਕ ਕਰਵਾ ਸਕਦੇ ਹੋ।
—ਐੱਲ.ਆਈ.ਸੀ. ਪਾਲਿਸੀ ਨੂੰ ਆਧਾਰ ਅਤੇ ਪੈਨ ਕਾਰਡ ਨਾਲ ਲਿੰਕ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ https://www.licindia.in/ 'ਤੇ ਜਾਣਾ ਹੋਵੇਗਾ।
—ਇਥੇ ਤੁਹਾਨੂੰ ਹੋਮਪੇਜ 'ਤੇ ਹੀ @Link 1adhar and Pan to Policy@ ਟੈਬ 'ਤੇ ਕਲਿੱਕ ਕਰਨਾ ਹੋਵੇਗਾ। 
—ਇਸ ਟੈਬ 'ਤੇ ਕਲਿੱਕ ਕਰਦੇ ਹੀ ਤੁਹਾਡੇ ਸਾਹਮਣੇ ਨਵੀਂ ਵਿੰਡੋ ਖੁੱਲ੍ਹੇਗੀ। ਇਥੇ ਤੁਹਾਨੂੰ ਬੀਮਾ ਪਾਲਿਸੀ ਨੂੰ ਆਧਾਰ ਨਾਲ ਲਿੰਕ ਕਰਨ ਦੇ ਦਿਸ਼ਾ ਨਿਰਦੇਸ਼ ਦੱਸੇਗਏ ਹਨ। ਇਨ੍ਹਾਂ ਨਿਰਦੇਸ਼ਾਂ ਦੇ ਹੇਠਾਂ ਹੀ 'ਪ੍ਰੋਸੀਡ' ਟੈਬ ਦਿੱਤਾ ਗਿਆ ਹੈ। ਤੁਹਾਨੂੰ ਇਸ 'ਤੇ ਕਲਿੱਕ ਕਰਨਾ ਹੈ। 
—ਇਹ ਸਾਰੀ ਜਾਣਕਾਰੀ ਦਰਜ ਕਰਨ ਤੋਂ ਬਾਅਦ  @Get OPT@ 'ਤੇ ਕਲਿੱਕ ਕਰਨਾ ਹੈ। ਇਸ 'ਤੇ ਕਲਿੱਕ ਕਰਦੇ ਹੀ ਤੁਹਾਡੇ ਮੋਬਾਇਲ ਨੰਬਰ 'ਤੇ 'ਓ.ਟੀ.ਪੀ.' ਆਵੇਗਾ। 
—ਇਸ ਓ.ਟੀ.ਪੀ. ਨੂੰ ਐਂਟਰ ਕਰਦੇ ਹੀ ਤੁਹਾਡੀ ਬੀਮਾ ਪਾਲਿਸੀ ਆਧਾਰ ਅਤੇ ਪੈਨ ਕਾਰਡ ਨਾਲ ਲਿੰਕ ਹੋ ਜਾਵੇਗੀ।