ਬਾਜ਼ਾਰ ''ਚ ਆਵੇਗਾ 20 ਰੁਪਏ ਦਾ ਨਵਾਂ ਨੋਟ, ਇਹ ਹੈ ਖਾਸੀਅਤ

07/20/2017 1:08:47 PM

ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਛੇਤੀ ਹੀ 20 ਰੁਪਏ ਦਾ ਨੋਟ ਜਾਰੀ ਕਰੇਗਾ। ਆਰ. ਬੀ. ਆਈ. ਇਸ ਨੋਟ ਨੂੰ ਮਹਾਤਮਾ ਗਾਂਧੀ ਸੀਰੀਜ਼ 2005 ਦੇ ਤਹਿਤ ਜਾਰੀ ਕਰੇਗਾ। ਇਸ ਦਾ ਡਿਜ਼ਾਈਨ ਸਰਕੁਲੇਸ਼ਨ 'ਚ ਚੱਲ ਰਹੇ 20 ਰੁਪਏ ਦੇ ਨੋਟਾਂ ਦੇ ਕਰੀਬ ਹੀ ਹੋਵੇਗਾ। ਨਵੇਂ ਨੋਟ 'ਚ ਨੰਬਰ ਪੈਨਲ 'ਚ 'ਐੱਸ ਲੈਟਰ' ਹੋਵੇਗਾ ਅਤੇ ਆਰ. ਬੀ. ਆਈ. ਗਵਰਨਰ ਉਰਜਿਤ ਪਟੇਲ ਦੇ ਸਾਈਨ ਹੋਣਗੇ।
ਆਰ. ਬੀ. ਆਈ. ਨੇ ਜਾਰੀ ਕੀਤੀ ਨੋਟੀਫਿਕੇਸ਼ਨ
ਆਰ. ਬੀ. ਆਈ. ਨੇ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਕਿ ਨੋਟ ਦੇ ਦੋਵੇ ਨੰਬਰ ਪੈਨਲ 'ਚ ਐੱਸ ਹੋਵੇਗਾ। ਇਨ੍ਹਾਂ ਦਾ ਡਿਜ਼ਾਈਨ ਵੀ ਅਜੇ ਮੋਜੂਦਾ ਸਮੇਂ 'ਚ ਸਰਕੁਲੇਸ਼ਨ 'ਚ ਚੱਲ ਰਹੇ 20 ਰੁਪਏ ਦੇ ਨੋਟ ਵੀ ਲੀਗਲ ਟੈਂਡਰ ਬਣੇ ਰਹਿਣਗੇ।  
200 ਦਾ ਨੋਟ ਜਾਰੀ ਕਰਨ ਦੀ ਵੀ ਹੈ ਤਿਆਰੀ
ਆਰ. ਬੀ. ਆਈ. 200 ਰੁਪਏ ਦੇ ਨੋਟ ਜਾਰੀ ਕਰਨ ਦੀ ਵੀ ਤਿਆਰੀ ਕਰ ਰਿਹਾ ਹੈ। ਨਿਊਜ ਏਜੰਸੀ ਏ. ਐੱਨ. ਆਈ. ਦੇ ਸੂਤਰਾਂ ਨੇ ਦੱਸਿਆ ਸੀ ਕਿ ਇਨ੍ਹਾਂ ਨੋਟਾਂ ਦੀ ਪ੍ਰਿੰਟਿੰਗ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਰਿਜ਼ਰਵ ਬੈਂਕ ਵਲੋਂ ਛੇਤੀ ਹੀ 200 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ। ਦੇਸ਼ 'ਚ ਕਰੰਸੀ ਦੀ ਮੋਜੂਦਗੀ ਨੂੰ ਵਧੀਆ ਬਣਾਉਣ ਲਈ 200 ਰੁਪਏ ਦੇ ਨਵੇਂ ਨੋਟ ਦੀ ਪ੍ਰਿੰਟਿੰਗ ਸ਼ੁਰੂ ਕੀਤੀ ਜਾ ਰਹੀ ਹੈ।