ਨੋਇਡਾ ''ਚ 956 ਖਰੀਦਾਰਾਂ ਨੂੰ ਮਿਲੇਗਾ ਫਲੈਟ ਦੀ ਚਾਬੀ

02/22/2018 9:03:02 AM

ਨੋਇਡਾ—ਆਪਣੇ ਫਲੈਟ ਲਈ ਅੱਠ ਸਾਲ ਤੋਂ ਉੱਡੀਕ ਕਰ ਰਹੇ 956 ਖਰੀਦਾਰਾਂ ਦਾ ਸੁਪਨਾ ਹੋਲੀ ਤੋਂ ਬਾਅਦ ਪੂਰਾ ਹੋ ਸਕਦਾ ਹੈ। ਅਥਾਰਟੀ ਨੇ 2 ਪ੍ਰਾਜੈਕਟਸ ਨੂੰ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। 
ਅਥਾਰਟੀ ਦੇ ਚੀਫ ਆਰਕੀਟੈਕਟ ਪਲੈਨਰ ਏ.ਕੇ ਮਿਸ਼ਰਾ ਨੇ ਦੱਸਿਆ ਕਿ ਸੈਕਟਰ-151 ਦੇ ਜੇ.ਪੀ. ਅਮਨ ਅਤੇ ਸੈਕਟਰ-75 ਦੇ ਵੈਲਿਊਐਂਟ ਪ੍ਰਾਜੈਕਟ ਦੇ ਬਿਲਡਰਾਂ ਨੇ ਕੰਪਲੀਸ਼ਨ ਸਰਟੀਫਿਕੇਟ ਦੇਣ ਲਈ ਅਰਜ਼ੀ ਕੀਤੀ ਸੀ। ਇਸ ਤੋਂ ਬਾਅਦ ਪਲਾਨਿੰਗ ਡਿਪਾਰਟਮੈਂਟ ਦੀ ਟੀਮ ਸਾਈਟਾਂ 'ਤੇ ਭੇਜੀ ਗਈ। ਉਥੋਂ ਹਾਂ-ਪੱਖੀ ਰਿਪੋਰਟ ਦੇ ਬਾਅਦ ਜੇਪੀ ਅਮਨ ਨੇ 672 ਅਤੇ ਵੈਲਿਊਐਂਟ ਪ੍ਰਾਜੈਕਟ ਦੇ 284 ਫਲੈਟਾਂ ਨੂੰ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਨਾਲ ਹੀ ਬਿਲਡਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਰਜਿਸਟਰੀ ਦੀ ਪ੍ਰਕਿਰਿਆ ਪੂਰੀ ਕਰਵਾ ਕੇ ਖਰੀਦਾਰ ਨੂੰ ਛੇਤੀ ਤੋਂ ਛੇਤੀ ਕਬਜ਼ੇ ਦਿੱਤੇ ਜਾਣ।
ਉਨ੍ਹਾਂ ਕਿਹਾ ਕਿ ਅਥਾਰਟੀ ਬਾਕੀ ਬਿਲਡਰਾਂ ਨੂੰ ਵੀ ਛੇਤੀ ਤੋਂ ਛੇਤੀ ਕੰਪਲੀਸ਼ਨ ਜਾਰੀ ਕਰਨ ਲਈ ਤਿਆਰ ਹੈ। ਪਰ ਇਸ ਲਈ ਲੋੜੀਂਦੀ ਅਰਜ਼ੀ ਨਹੀਂ ਆ ਰਹੀ ਹੈ। ਇਸਦਾ ਕਾਰਨ ਇਹ ਹੈ ਕਿ ਕਈ ਪ੍ਰਾਜੈਕਟਾਂ ਦਾ ਕੰਮ ਅਧੂਰਾ ਹੈ ਅਤੇ ਕੁਝ ਬਿਲਡਰਾਂ 'ਤੇ ਅਥਾਰਟੀ ਦਾ ਬਕਾਇਆ ਵੀ ਹੈ। ਇਸ ਦੇ ਚੱਲਦੇ ਬਿਲਡਰ ਅਥਾਰਟੀ 'ਚ ਅਰਜ਼ੀ ਕਰਨ ਤੋਂ ਕਤਰਾ ਰਹੇ ਹਨ।