ਆਪਣੇ ਪਸੰਦੀਦਾ ਚੈਨਲ ਚੁਣ ਕੇ 9 ਕਰੋੜ ਲੋਕ ਨਵੀਂ ਡਿਊਟੀ ਵਿਵਸਥਾ ''ਚ ਆਏ : ਸ਼ਰਮਾ

02/10/2019 7:19:36 PM

ਨਵੀਂ ਦਿੱਲੀ-ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਕਿਹਾ ਕਿ 17 ਕਰੋੜ 'ਚੋਂ 9 ਕਰੋੜ ਕੇਬਲ ਟੀ. ਵੀ. ਅਤੇ ਡੀ. ਟੀ. ਐੱਚ. ਗਾਹਕ ਆਪਣੀ ਪਸੰਦ ਦੇ ਚੈਨਲ ਚੁਣ ਕੇ ਨਵੀਂ ਡਿਊਟੀ ਵਿਵਸਥਾ 'ਚ ਆ ਗਏ ਹਨ। ਖਪਚਕਾਰਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਇਸ ਲਈ ਟਰਾਈ ਲਗਾਤਾਰ ਸਥਿਤੀ 'ਤੇ ਨਜ਼ਰ ਰੱਖੇ ਹੋਏ ਹੈ।
ਟਰਾਈ ਦੇ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਦੱਸਿਆ,''ਸਾਡੇ ਅੰਕੜਿਆਂ ਮੁਤਾਬਕ ਨਵੀਂ ਵਿਵਸਥਾ 'ਚ ਆਉਣ ਵਾਲਿਆਂ ਦੀ ਗਿਣਤੀ ਵਧੀ ਹੈ ਅਤੇ ਸਾਨੂੰ ਉਮੀਦ ਹੈ ਕਿ ਜਲਦ ਹੀ ਬਾਕੀ ਲੋਕ ਵੀ ਆਪਣੇ ਪਸੰਦੀਦਾ ਦੇ ਚੈਨਲ ਚੁਣ ਲੈਣਗੇ। ਸ਼ਰਮਾ ਨੇ ਕਿਹਾ ਕਿ ਜਿਨ੍ਹਾਂ 9 ਕਰੋੜ ਗਾਹਕਾਂ ਨੇ ਆਪਣੇ ਪਸੰਦੀਦਾ ਚੈਨਲ ਚੁਣ ਲਏ ਹਨ, ਉਨ੍ਹਾਂ 'ਚ 6.5 ਕਰੋੜ ਕੇਬਲ ਟੀ. ਵੀ. ਗਾਹਕ ਅਤੇ 2.5 ਡੀ. ਟੀ. ਐੱਚ. ਗਾਹਕ ਹਨ। ਉਨ੍ਹਾਂ ਕਿਹਾ ਕਿ ਕੁਲ 17 ਕਰੋੜ ਟੀ. ਵੀ. ਚੈਨਲ ਗਾਹਕਾਂ 'ਚੋਂ 9 ਕਰੋੜ ਨੇ ਆਪ੍ਰੇਟਰ ਕੋਲ ਪਸੰਦ ਦੇ ਚੈਨਲ ਦੇ ਬਾਰੇ ਰਜਿਸਟ੍ਰੇਸ਼ਨ ਕਰਵਾ ਦਿੱਤਾ ਹੈ। ਇਹ ਵੱਡੀ ਗਿਣਤੀ ਹੈ। ਕੁਲ 17 ਕਰੋੜ ਗਾਹਕਾਂ 'ਚ 10 ਕਰੋੜ ਕੇਬਲ ਗਾਹਕ ਹਨ।

Hardeep kumar

This news is Content Editor Hardeep kumar