85 ਮਿੰਟ ਲੇਟ ਹੋਈ ਤੇਜਸ ਐਕਸਪ੍ਰੈੱਸ, ਯਾਤਰੀਆਂ ਨੂੰ 100 ਰੁਪਏ ਮੁਆਵਜ਼ਾ

01/23/2020 1:18:01 PM

ਨਵੀਂ ਦਿੱਲੀ—ਪੱਛਮੀ ਰੇਲਵੇ 'ਤੇ ਤਕਨੀਕੀ ਕਾਰਨਾਂ ਨਾਲ ਬੁੱਧਵਾਰ ਨੂੰ ਦਹੀਸਰ ਅਤੇ ਭਾਈਇੰਦਰ ਦੇ ਵਿਚਕਾਰ ਓਵਰਹੇਡ ਵਾਇਰ 'ਚ ਗੜਬੜੀ ਹੋਣ ਲੱਗੀ। ਦੁਪਿਹਰ 12:15 ਵਜੇ ਦੇ ਕਰੀਬ ਹੋਈ ਇਸ ਘਟਨਾ ਦੇ ਕਾਰਨ ਅਪ ਫਾਸਟ ਲਾਈਨ 'ਤੇ ਟਰੇਨਾਂ ਬੰਦ ਹੋ ਗਈਆਂ। ਇਸ ਗੜਬੜੀ ਦੇ ਕਾਰਨ 8 ਲੋਕਲ ਟਰੇਨਾਂ ਦੀ ਸਰਵਿਸ ਰੱਦ ਕਰਨੀ ਪਈ ਤਾਂ 4 ਲੰਬੀ ਦੂਰੀ ਦੀਆਂ ਟਰੇਨਾਂ ਵੀ ਲੇਟ ਹੋ ਗਈਆਂ ਹਨ। ਇਨ੍ਹਾਂ 'ਚੋਂ ਇਕ ਹਾਲ ਹੀ 'ਚ ਤੇਜਸ ਐਕਸਪ੍ਰੈੱਸ ਵੀ ਸੀ। ਅਹਿਮਦਾਬਾਦ ਤੋਂ ਮੁੰਬਈ ਵੱਲ ਜਾ ਰਹੀ ਤੇਜਸ ਐਕਸਪ੍ਰੈੱਸ ਕਰੀਬ 85 ਮਿੰਟ ਲੇਟ ਹੋ ਗਈ ਸੀ।
19 ਜਨਵਰੀ ਤੋਂ ਅਹਿਮਦਾਬਾਦ ਤੋਂ ਮੁੰਬਈ ਦੇ ਵਿਚਕਾਰ ਤੇਜਸ ਐਕਸਪ੍ਰੈੱਸ ਦੇਸ਼ ਦੀ ਦੂਜੀ ਪ੍ਰਾਈਵੇਟ ਟਰੇਨ ਦੇ ਤੌਰ 'ਤੇ ਅਧਿਕਾਰਿਕ ਰੂਪ ਨਾਲ ਚਲਾਈ ਗਈ। ਆਮ ਤੌਰ 'ਤੇ ਆਮ ਟਰੇਨਾਂ ਤੋਂ ਜ਼ਿਆਦਾ ਕਿਰਾਇਆ ਹੋਣ ਅਤੇ ਪ੍ਰਾਈਵੇਟ ਟਰੇਨ ਹੋਣ ਦੇ ਕਾਰਨ ਇਸ ਨੂੰ ਹੋਰ ਟਰੇਨਾਂ ਦੇ ਮੁਕਾਬਲੇ ਪਹਿਲ ਦਿੱਤੀ ਜਾ ਰਹੀ ਹੈ। ਇਸ ਦੇ ਬਦਲੇ 'ਚ ਵਿਸ਼ਵ ਪੱਧਰੀ ਸੁਵਿਧਾਵਾਂ ਮਿਲਦੀਆਂ ਹਨ ਅਤੇ ਟਰੇਨ ਲੇਟ ਹੋਣ 'ਤੇ ਮੁਆਵਜ਼ਾ ਵੀ ਮਿਲਦਾ ਹੈ। ਇਸ ਟਰੇਨ 'ਚ ਇਕ ਘੰਟੇ ਤੋਂ ਕੁਝ ਜ਼ਿਆਦਾ ਲੇਟ ਹੋਣ 'ਤੇ 100 ਰੁਪਏ ਅਤੇ ਦੋ ਘੰਟੇ ਤੋਂ ਜ਼ਿਆਦਾ ਲੇਟ ਹੋਣ 'ਤੇ 250 ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਬੁੱਧਵਾਰ ਨੂੰ ਇਹ ਟਰੇਨ 85 ਮਿੰਟ ਲੇਟ ਸੀ। ਇਸ 'ਚ ਅਹਿਮਦਾਬਾਦ ਤੋਂ ਮੁੰਬਈ ਦੇ ਵਿਚਕਾਰ ਕੁੱਲ 879 ਯਾਤਰੀ ਸਵਾਰ ਹੋਏ ਸਨ। ਪ੍ਰਭਾਵਿਤ ਯਾਤਰੀਆਂ ਦੀ ਗਿਣਤੀ 630 ਸੀ, ਜਿਨ੍ਹਾਂ ਨੂੰ 100 ਰੁਪਏ ਪ੍ਰਤੀ ਯਾਤਰੀ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਗਿਆ।
ਇਸ ਤਰ੍ਹਾਂ ਮਿਲੇਗਾ ਮੁਆਵਜ਼ਾ
ਟਰੇਨ ਲੇਟ ਹੋਣ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਆਈ.ਆਰ.ਸੀ.ਟੀ.ਸੀ. ਵਲੋਂ ਮੋਬਾਇਲ 'ਤੇ ਲਿੰਕ ਭੇਜਿਆ ਜਾਂਦਾ ਹੈ। ਲਿੰਕ 'ਤੇ ਕਲਿੱਕ ਕਰਨ ਦੇ ਬਾਅਦ ਯਾਤਰੀ ਕਲੇਮ ਕਰ ਸਕਦੇ ਹਨ। ਦਾਅਵਾ ਮਿਲਣ 'ਤੇ ਇੰਸ਼ੋਰੈਂਸ ਕੰਪਨੀ ਵਲੋਂ ਕਲੇਮ ਦਾ ਭੁਗਤਾਨ ਕੀਤਾ ਜਾਂਦਾ ਹੈ।
ਇਕ ਘੰਟੇ ਤੱਕ ਪ੍ਰਭਾਵਿਤ ਸਨ ਲੋਕਲ ਟਰੇਨਾਂ
ਓਵਰਹੇਡ ਵਾਇਰ ਦੀ ਪ੍ਰੇਸ਼ਾਨੀ ਦੇ ਕਾਰਨ ਦਹੀਸਰ ਅਤੇ ਮੀਰਾ ਰੋਡ ਦੇ ਵਿਚਕਾਰ 12:15 ਤੋਂ 12:30 ਤੱਕ ਪ੍ਰੇਸ਼ਾਨੀ ਹੋਈ ਸੀ। ਮੀਰਾ ਰੋਡ ਤੋਂ ਭਾਈਇੰਦਰ ਦੇ ਵਿਚਕਾਰ ਲੋਕਲ ਟਰੇਨਾਂ ਦੀਆਂ ਸੇਵਾਵਾਂ 13.35 ਵਜੇ ਬਹਾਲ ਹੋਈਆਂ। ਇਸ ਦੌਰਾਨ ਦਹੀਸਰ ਤੋਂ ਮੀਰਾ ਰੋਡ ਸਟੇਸ਼ਨ ਤੱਕ ਸਾਰੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਭੀੜ ਵਧਣ ਲੱਗੀ। ਹਾਲਾਂਕਿ ਪੀਕ ਆਵਰਸ ਖਤਮ ਹੋ ਜਾਣ ਕਾਰਨ ਜ਼ਿਆਦਾ ਅਸਰ ਨਹੀਂ ਪੈਂਦਾ। ਪੱਛਮੀ ਰੇਲਵੇ ਦੇ ਮੁਤਾਬਕ ਇਸ ਦੌਰਾਨ ਹੋਰ ਤਿੰਨਾਂ ਲਾਈਨਾਂ 'ਤੇ ਟਰੇਨਾਂ ਚੱਲ ਰਹੀਆਂ ਸਨ।

Aarti dhillon

This news is Content Editor Aarti dhillon