ਭਾਰਤੀ ਬਰਾਮਦਕਾਰਾਂ ਦੀ 70 ਫੀਸਦੀ ਪੇਮੈਂਟ ਰੂਸ ’ਚ ਫਸੀ

05/07/2022 11:27:35 AM

ਮਾਸਕੋ (ਬਿਜ਼ਨੈੱਸ ਡੈਸਕ) – ਸਵਿਫਟ ਪੇਮੈਂਟ ਗੇਟਵੇਅ ਨਾਲੋਂ ਕੱਟ ਜਾਣ ਤੋਂ ਬਾਅਦ ਭਾਰਤੀ ਬਰਾਮਦਕਾਰਾਂ ਦੀ 70 ਫੀਸਦੀ ਪੇਮੈਂਟ ਰੂਸ ’ਚ ਫਸ ਗਈ ਹੈ। ਹਾਲਾਂਕਿ ਬਰਾਮਦਕਾਰਾਂ ਨੂੰ ਜੰਗ ਤੋਂ ਕੁੱਝ ਹਫਤੇ ਬਾਅਦ ਹੀ ਉਨ੍ਹਾਂ ਦਾ ਭੁਗਤਾਨ ਰੂਬਲ ’ਚ ਮਿਲਣਾ ਸ਼ੁਰੂ ਹੋ ਗਿਆ ਸੀ ਪਰ ਹੁਣ ਵੱਡੇ ਭੁਗਤਾਨ ਅਟਕੇ ਰਹੀ। ਵਿੱਤੀ ਸਾਲ 2021 ’ਚ ਰੂਸ ਨੂੰ ਭਾਰਤ ਦੀ ਬਰਾਮਦ 2.6 ਬਿਲੀਅਨ ਡਾਲਰ ਸੀ ਜਦ ਕਿ ਦਰਾਮਦ 5.5 ਬਿਲੀਅਨ ਡਾਲਰ ਸੀ। ਭਾਰਤ ਨੇ 469 ਮਿਲੀਅਨ ਡਾਲਰ ਦੇ ਫਾਰਮਾ ਉਤਪਾਦ ਅਤੇ 301 ਮਿਲੀਅਨ ਡਾਲਰ ਦੀ ਇਲੈਕਟ੍ਰੀਕਲ ਮਸ਼ੀਨਰੀ ਰੂਸ ਨੂੰ ਭੇਜੀ ਸੀ। ਵਪਾਰ ਸਕੱਤਰ ਬੀ. ਵੀ. ਆਰ. ਸੁਬਰਾਮਣੀਅਮ ਨੇ ਕਿਹਾ ਸੀ ਕਿ ਬਰਾਮਦਕਾਰਾਂ ਨੂੰ ਬਕਾਇਆ ਵਸੂਲਣ ’ਚ ਮਦਦ ਕਰਨ ਲਈ ਰੁਪਇਆ-ਰੂਬਲ ਵਪਾਰ ਸਿਸਟਮ ’ਤੇ ਚਰਚਾ ਕੀਤੀ ਗਈ ਸੀ। ਭਾਰਤੀ ਰਿਜ਼ਰਵ ਬੈਂਕ ਨੇ ਸਪੱਸ਼ਟ ਕੀਤਾ ਸੀ ਕਿ ਹਾਲਾਂਕਿ ਰੁਪਇਆ-ਰੂਬਲ ਵਪਾਰ ਨੂੰ ਸਹੂਲਤ ਭਰਪੂਰ ਬਣਾਉਣ ਲਈ ਕੋਈ ਮੰਚ ਨਹੀਂ ਸੀ ਪਰ ਸਾਰੇ ਹਿੱਤਧਾਰਕਾਂ ਨਾਲ ਇਸ ਬਾਰੇ ਚਰਚਾ ਕੀਤਾ ਜਾ ਰਹੀ ਸੀ।

ਰੂਸ ਨਾਲ ਵਪਾਰ ਵੀ ਠੱਪ

ਵਿੱਤੀ ਸੇਵਾ ਵਿਭਾਗ (ਡੀ. ਐੱਫ. ਐੱਸ.) ਨੇ ਇਕ ਰਿਪੋਰਟ ’ਚ ਕਿਹਾ ਕਿ 70 ਤੋਂ 80 ਫੀਸਦੀ ਅਟਕੇ ਹੋਏ ਭੁਗਤਾਨ ਦੇ ਦਾਅਵੇ ਵਾਪਸ ਆ ਗਏ ਹਨ। ਇਹ ਸਿਰਫ ਉਨ੍ਹਾਂ ਵਸਤਾਂ ਲਈ ਹੈ ਜੋ ਜੰਗ ਛਿੜਨ ਤੋਂ ਪਹਿਲਾਂ ਚਲੇ ਗਏ ਸਨ। ਵਪਾਰ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਜੰਗ ਤੋਂ ਬਾਅਦ ਬਹੁਤ ਸਾਰੀਆਂ ਵਸਤਾਂ ਦੀ ਬਰਾਮਦ ਨਹੀਂ ਕੀਤੀ ਗਈ ਕਿਉਂਕਿ ਸ਼ਿਪਿੰਗ ਲਾਈਨਾਂ ਮੁਹੱਈਆ ਨਹੀਂ ਸਨ। ਬਰਾਮਦਕਾਰਾਂ ਨੇ ਸਹਿਮਤੀ ਪ੍ਰਗਟਾਈ ਕਿ ਭੁਗਤਾਨ ਵਾਪਸ ਆਉਣਾ ਸ਼ੁਰੂ ਹੋ ਗਿਆ ਹੈ, ਇੱਥੋਂ ਤੱਕ ਕਿ ਕੂਸ ਨਾਲ ਵਪਾਰ ਵੀ ਠੱਪ ਹੋ ਗਿਆ ਹੈ। ਰੂਸ ਨਾਲ ਭੁਗਤਾਨ ਦੀਆਂ ਸਮੱਸਿਆਵਾਂ ਕਦੀ ਵੀ ਡਿਫਾਲਟ ਨਾਲ ਸਬੰਧਤ ਨਹੀਂ ਸਨ। ਜ਼ਿਕਰਯੋਗ ਹੈ ਕਿ ਭਾਰਤੀ ਬਰਾਮਦਕਾਰਾਂ ਨੂੰ 400-500 ਡਾਲਰ ਮਿਲੀਅਨ ਦੇ ਭੁਗਤਾਨ ’ਚੋਂ ਕਰੀਬ 100 ਮਿਲੀਅਨ ਡਾਲਰ ਪ੍ਰਾਪਤ ਹੋਏ ਸਨ ਜੋ ਮਾਰਚ ਦੀ ਸ਼ੁਰੂਆਤ ’ਚ ਅਟਕੇ ਹੋਏ ਸਨ।

ਇਹ ਵੀ ਪੜ੍ਹੋ :

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur