ਦੇਸ਼ ਦੀਆਂ 69 ਫੀਸਦੀ ਕੰਪਨੀਆਂ ਡਾਟਾ ਬਰੀਚ ਦੇ ਖਤਰੇ ’ਚ

11/26/2019 11:54:16 PM

ਨਵੀਂ ਦਿੱਲੀ (ਇੰਟ.)-ਦੇਸ਼ ਦੀਆਂ 69 ਫੀਸਦੀ ਕੰਪਨੀਆਂ ਡਾਟਾ ਬਰੀਚ ਦੇ ਖਤਰੇ ’ਚ ਹਨ। ਫੋਰਸ ਪੁਆਇੰਟ ਐਂਡ ਫਰਾਸਟ ਐਂਡ ਸਲੀਵੈਨ ਵੱਲੋਂ ਕਰਵਾਏ ਗਏ ਸਰਵੇ ਮੁਤਾਬਕ ਦੇਸ਼ ਦੀਆਂ ਕੰਪਨੀਆਂ ’ਚੋਂ 44 ਫੀਸਦੀ ਕੰਪਨੀਆਂ ਪਹਿਲਾਂ ਹੀ ਡਾਟਾ ਬਰੀਚ ਦਾ ਸ਼ਿਕਾਰ ਹੋ ਚੁੱਕੀਆਂ ਹਨ ਅਤੇ ਪਿਛਲੇ 12 ਮਹੀਨਿਆਂ ’ਚ 25 ਫੀਸਦੀ ਕੰਪਨੀਆਂ ਕੋਈ ਬਰੀਚ ਅਸੈੱਸਮੈਂਟ ਕਰਨ ’ਚ ਅਸਫਲ ਰਹੀਆਂ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਸਾਈਬਰ ਸਕਿਓਰਿਟੀ ਤਿਆਰੀ ’ਚ ਲੋੜੀਂਦੀ ਸੀ-ਲੈਵਲ ਟੀਮ ਸ਼ਾਮਲ ਨਹੀਂ ਹੈ। ਬੈਂਕਿੰਗ ਅਤੇ ਫਾਈਨਾਂਸ਼ੀਅਲ ਸਰਵਿਸ ਇੰਡਸਟਰੀ, ਟੈਲੀਕਾਮ ਅਤੇ ਆਈ. ਟੀ.-ਬੀ. ਪੀ. ਓ. ਕੰਪਨੀਆਂ ’ਚ ਸਿਰਫ 34 ਫੀਸਦੀ ਸੀ-ਲੈਵਲ ਟੀਮ ਹੈ।

ਸੂਤਰਾਂ ਮੁਤਾਬਕ 58 ਫੀਸਦੀ ਭਾਰਤੀ ਕੰਪਨੀਆਂ ਮੰਨਦੀਆਂ ਹਨ ਕਿ ਸਾਈਬਰ ਸਕਿਓਰਿਟੀ ਉਨ੍ਹਾਂ ਦੀ ਫਰਮ ਨੂੰ ਸਾਈਬਰ ਅਟੈਕ ਤੋਂ ਸੁਰੱਖਿਅਤ ਰੱਖਣ ਦਾ ਉਪਾਅ ਹੈ। ਸਾਈਬਰ ਅਟੈਕ ਕਾਰਣ 61 ਫੀਸਦੀ ਕੰਪਨੀਆਂ ਦੀ ਤਰੱਕੀ ਪ੍ਰਭਾਵਿਤ ਹੋਈ। 48 ਫੀਸਦੀ ਭਾਰਤੀ ਕੰਪਨੀਆਂ ਕੋਲ ਸਾਈਬਰ ਇੰਸ਼ੋਰੈਂਸ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਾਈਬਰ ਸਕਿਓਰਿਟੀ ਬਰੀਚ ਤੋਂ ਹੋਣ ਵਾਲੇ ਖਤਰ‌ਿਆਂ ਨੂੰ ਲੈ ਕੇ ਕੰਪਨੀਆਂ ਜਾਗਰੂਕ ਹਨ।

ਵਿਵਹਾਰ ’ਚ ਸਾਈਬਰ ਸਕਿਓਰਿਟੀ ਪ੍ਰਧਾਨ ਨਜ਼ਰੀਆ ਸ਼ਾਮਲ ਕਰਨ ਦੀ ਲੋੜ

ਫੋਰਸ ਪੁਆਇੰਟ ਏਸ਼ੀਆ ਪੈਸੇਫਿਕ ਦੇ ਸੀਨੀਅਰ ਡਾਇਰੈਕਟਰ ਅਤੇ ਸਕਿਓਰਿਟੀ ਸਟਰੈਟੇਜਿਸਟ ਐਲਵਿਨ ਰਾਡਰਿਗ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਸੰਸਥਾਨਾਂ ਨੂੰ ਆਪਣੇ ਡਿਜੀਟਲ ਟਰਾਂਸਫਾਰਮੇਸ਼ਨ ਪ੍ਰਾਜੈਕਟ ’ਚ ‘ਸਕਿਓਰ-ਬਾਏ-ਡਿਜ਼ਾਈਨ’ ਨੂੰ ਸ਼ਾਮਲ ਕਰਨ ਦੀ ਲੋੜ ਹੈ। ਆਪਣੇ ਵਿਵਹਾਰ ’ਚ ਸਕਿਓਰਿਟੀ ਪ੍ਰਧਾਨ ਨਜ਼ਰੀਆ ਅਪਣਾਉਣ ਨਾਲ ਉਨ੍ਹਾਂ ਨੂੰ ਸਾਈਬਰ ਅਟੈਕ ਤੋਂ ਪਹਿਲਾਂ ਹੋਣ ਵਾਲੀ ਵਿਵਹਾਰਕ ਵੱਕਾਰਾਂ ਨੂੰ ਪਛਾਣਨ ’ਚ ਮਦਦ ਮਿਲੇਗੀ।

Karan Kumar

This news is Content Editor Karan Kumar