ਨੋਟਬੰਦੀ ਦੇ ਬਾਅਦ 63 ਫੀਸਦੀ ਵਧੇ ਕ੍ਰੈਡਿਟ ਕਾਰਡ

04/18/2019 3:01:03 PM

ਨਵੀਂ ਦਿੱਲੀ — ਅਰਥਵਿਵਸਥਾ ਨੂੰ ਕੈਸ਼ਲੈੱਸ ਬਣਾਉਣ ਲਈ ਨਵੰਬਰ 2016 'ਚ ਕੀਤੀ ਗਈ ਨੋਟਬੰਦੀ ਦੇ ਐਲਾਨ ਤੋਂ ਬਾਅਦ ਹੁਣ ਤੱਕ ਕ੍ਰੈਡਿਟ ਕਾਰਡ ਦੀ ਸੰਖਿਆ 62.54 ਫੀਸਦੀ ਵਧੀ ਹੈ। ਸਵਾ ਦੋ ਸਾਲ 'ਚ ਕ੍ਰੈਡਿਟ ਕਾਰਡ ਦੀ ਸੰਖਿਆ 1.77 ਕਰੋੜ ਵਧ ਕੇ  4.60 ਕਰੋੜ ਹੋ ਗਈ ਹੈ। ਰਿਜ਼ਰਵ ਬੈਂਕ ਅਨੁਸਾਰ ਦਸੰਬਰ 2016 ਤੱਕ ਦੇਸ਼ ਦੇ ਬੈਂਕਾਂ ਨੇ 2.83 ਕਰੋੜ ਕ੍ਰੈਡਿਟ ਕਾਰਡ ਜਾਰੀ ਕੀਤੇ ਸਨ। 

ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨੋਟਬੰਦੀ ਦੇ ਬਾਅਦ ਤੋਂ ਬੈਂਕਾਂ ਨੂੰ ਕ੍ਰੈਡਿਟ ਕਾਰਡ ਦੀ ਸੰਖਿਆ ਵਧਾਉਣ ਦੀ ਕੋਸ਼ਿਸ਼ ਕੀਤੀ। ਕ੍ਰੈਡਿਟ ਕਾਰਡ ਧਾਰਕਾਂ ਦੀ ਜ਼ਿਆਦਾ ਸੰਖਿਆ ਨਾ ਸਿਰਫ ਮਜ਼ਬੂਤ ਅਰਥਵਿਵਸਥਾ ਦੀ ਨਿਸ਼ਾਨੀ ਹੈ ਸਗੋਂ ਇਸ ਗੱਲ ਦਾ ਵੀ ਸੰਕੇਤ ਹੈ ਕਿ ਕੈਸ਼ਲੈੱਸ ਟਰਾਂਜੈਕਸ਼ਨ 'ਚ ਵਿਸ਼ਵਾਸ ਵਧਿਆ ਹੈ।

ਜ਼ਿਆਦਾ ਕ੍ਰੈਡਿਟ ਕਾਰਡ ਮਜ਼ਬੂਤ ਅਰਥਵਿਵਸਥਾ ਦੀ ਨਿਸ਼ਾਨੀ

ਕ੍ਰੈਡਿਟ ਕਾਰਡ ਜਾਰੀ ਕਰਨ 'ਚ ਨਿੱਜੀ ਖੇਤਰ ਦਾ ਐਚ.ਡੀ.ਐਫ.ਸੀ. ਬੈਂਕ ਪਹਿਲੇ ਸਥਾਨ 'ਤੇ ਹੈ। ਫਰਵਰੀ 2019 ਤੱਕ ਉਸਦੇ ਕ੍ਰੈਡਿਟ ਕਾਰਡ ਧਾਰਕਾਂ ਦੀ ਸੰਖਿਆ 1,24,89.925 ਰਹੀ। ਇਸ ਮਾਮਲੇ ਵਿਚ ਸਟੇਟ ਬੈਂਕ ਦੂਜੇ ਸਥਾਨ 'ਤੇ ਹੈ। ਇਸ ਮਿਆਦ ਤੱਕ ਉਸਦੇ 79,98,808 ਕ੍ਰੈਡਿਟ ਕਾਰਡ ਧਾਰਕ ਸਨ। 64,28,389 ਕ੍ਰੈਡਿਟ ਕਾਰਡ ਹੋਲਡਰਾਂ ਦੀ ਸੰਖਿਆ ਦੇ ਨਾਲ ਆਈ.ਸੀ.ਆਈ.ਸੀ.ਆਈ. ਬੈਂਕ ਤੀਜੇ ਸਥਾਨ 'ਤੇ ਹੈ ਜਦੋਂਕਿ 57,13,303 ਕ੍ਰੈਡਿਟ ਕਾਰਡ ਹੋਲਡਰਾਂ ਦੇ ਨਾਲ ਐਕਸਿਸ ਬੈਂਕ ਚੌਥੇ ਨੰਬਰ 'ਤੇ ਹੈ। 

ਬੈਂਕਾਂ ਲਈ ਆਮਦਨ ਦਾ ਬਿਹਤਰ ਜ਼ਰੀਆ

ਦਰਅਸਲ ਕ੍ਰੈਡਿਟ ਕਾਰਡ ਪੇਮੈਂਟ ਦੇ ਭੁਗਤਾਨ ਵਿਚ ਦੇਰੀ 'ਤੇ ਲੱਗਣ ਵਾਲੇ ਭਾਰੀ ਵਿਆਜ ਦੀ ਦਰ ਬੈਂਕਾਂ ਨੂੰ ਵੀ ਉਤਸ਼ਾਹਿਤ ਕਰਦੀ ਹੈ। ਜੇਕਰ ਕੋਈ ਨਿਰਧਾਰਤ ਸਮੇਂ ਤੱਕ ਬਿੱਲ ਦਾ ਭੁਗਤਾਨ ਨਹੀਂ ਕਰਦਾ ਹੈ ਤਾਂ ਬੈਂਕਾਂ ਨੂੰ ਇਸ ਨਾਲ ਲਾਭ ਹੁੰਦਾ ਹੈ। ਇਸ ਲਈ ਬੈਂਕ ਵੱਡੀ ਗਿਣਤੀ 'ਚ ਕ੍ਰੈਡਿਟ ਕਾਰਡ ਜਾਰੀ ਕਰ ਰਹੇ ਹਨ।

ਨੌਜਵਾਨ ਪਸੰਦ ਕਰਦੇ ਹਨ ਕ੍ਰੈਡਿਟ ਸਿਸਟਮ

ਸਟੇਟ ਬੈਂਕ ਦੇ ਕ੍ਰੈਡਿਟ ਕਾਰਡ ਦਾ ਕੰਮ ਦੇਖਣ ਵਾਲੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਨੌਜਵਾਨ ਕ੍ਰੈਡਿਟ ਕਾਰਡ ਸਿਸਟਮ ਨੂੰ ਜ਼ਿਆਦਾ ਪਸੰਦ ਕਰਦੇ ਹਨ। ਪਰ ਇਸ ਦੇ ਇਸਤੇਮਾਲ ਸਮੇਂ ਹਮੇਸ਼ਾ ਚੌਕੰਣਾ ਰਹਿਣਾ ਚਾਹੀਦਾ ਹੈ। ਕ੍ਰੈਡਿਟ ਕਾਰਡ ਦਾ ਜੇਕਰ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਇਸ ਤੋਂ ਵਧਿਆ ਆਰਥਿਕ ਸਹਾਇਕ ਕੋਈ ਨਹੀਂ ਹੈ। ਪਰ ਜੇਕਰ ਸਮੇਂ 'ਤੇ ਇਸ ਦਾ ਭੁਗਤਾਨ ਨਾ ਕੀਤਾ ਜਾਵੇ ਤਾਂ ਸਾਲਾਨਾ 60 ਫੀਸਦੀ ਤੱਕ ਦਾ ਵਿਆਦ ਭਰਨਾ ਪੈ ਸਕਦਾ ਹੈ।