ਟੈਲੇਂਟ ਦੀ ਕਮੀ ਨਾਲ ਜੂਝ ਰਹੀਆਂ ਹਨ 54 ਕੰਪਨੀਆਂ

01/17/2020 9:39:52 PM

ਨਵੀਂ ਦਿੱਲੀ (ਭਾਸ਼ਾ)-ਦੁਨੀਆ ਭਰ ਦੀਆਂ 54 ਫੀਸਦੀ ਕੰਪਨੀਆਂ ਟੈਲੇਂਟ ਦੀ ਕਮੀ ਨਾਲ ਜੂਝ ਰਹੀਆਂ ਹਨ। 44 ਦੇਸ਼ਾਂ ’ਚ ਕੀਤੇ ਗਏ ਮੈਨਪਾਵਰ ਗਰੁੱਪ ਦੇ ਸਰਵੇ ’ਚ 36 ਦੇਸ਼ਾਂ ’ਚ ਕੰਪਨੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਕਿੱਲਡ ਮੈਨਪਾਵਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਵੇ ਅਨੁਸਾਰ ਅਮਰੀਕਾ ’ਚ 69, ਮੈਕਸੀਕੋ ’ਚ 52, ਇਟਲੀ ’ਚ 47 ਅਤੇ ਸਪੇਨ ’ਚ 41 ਫੀਸਦੀ ਕੰਪਨੀਆਂ ਨੇ ਟੈਲੇਂਟ ਦੀ ਕਮੀ ਦੀ ਗੱਲ ਕਹੀ ਹੈ। ਮੈਨਪਾਵਰ ਗਰੁੱਪ ਦੇ ਚੇਅਰਮੈਨ ਜੋਨਸ ਪ੍ਰਾਈਜ਼ਿੰਗ ਨੇ ਕਿਹਾ ਕਿ ਦੁਨੀਆ ਭਰ ’ਚ ਹੋ ਰਹੇ ਤਕਨੀਕ ਦੇ ਵਿਸਤਾਰ ਦੌਰਾਨ ਕੰਪਨੀਆਂ ਨੂੰ ਸਕਿੱਲਡ ਮੈਨਪਾਵਰ ਦੀ ਲੋੜ ਹੈ ਪਰ ਉਨ੍ਹਾਂ ਨੂੰ ਸਕਿੱਲਡ ਮੈਨਪਾਵਰ ਨਹੀਂ ਮਿਲ ਪਾ ਰਹੀ ਹੈ।

Karan Kumar

This news is Content Editor Karan Kumar