ਅਪ੍ਰੈਲ ''ਚ ਗੈਰ-ਖੁਰਾਕੀ ਕਰਜ਼ ''ਚ 4.5 ਫੀਸਦੀ ਦਾ ਵਾਧਾ

07/03/2017 10:39:26 AM

ਉਦਯੋਗਿਕ ਖੇਤਰ 'ਚ ਕਰਜ਼ ਦੀ ਮੰਗ 'ਚ ਗਿਰਾਵਟ
ਮੁੰਬਈ—ਗੈਰ-ਖੁਰਾਕੀ ਕਰਜ਼ ਦੇ ਲਿਹਾਜ਼ ਨਾਲ ਨਵੇਂ ਵਿੱਤ ਸਾਲ ਦਾ ਪਹਿਲਾਂ ਮਹੀਨਾ ਬੈਂਕਾਂ ਲਈ ਚੰਗਾ ਨਹੀਂ ਰਿਹਾ। ਗੈਰ-ਖੁਰਾਕੀ ਕਰਜ਼ ਅਪ੍ਰੈਲ 'ਚ ਸਿਰਫ 4.5 ਫੀਸਦੀ ਵਧ ਕੇ 68,48, 900 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 65,51,500 ਕਰੋੜ ਰੁਪਏ ਸੀ। ਉਦਯੋਗਿਕ ਖੇਤਰ 'ਚ ਕਰਜ਼ ਦੀ ਮੰਗ 'ਚ 1.4 ਫੀਸਦੀ ਦੀ ਗਿਰਾਵਟ ਨਾਲ ਗੈਰ-ਖੁਰਾਕੀ ਕਰਜ਼ 'ਤੇ ਅਸਰ ਪਿਆ।
ਵਿਅਕਤੀਗਤ ਕਰਜ਼ 14.4 ਫੀਸਦੀ ਵਧੇ 
ਪਿਛਲੇ ਸਾਲ ਇਸੇ ਮਹੀਨੇ 'ਚ ਗੈਰ-ਖੁਰਾਕੀ ਕਰਜ਼ 'ਚ 8.5 ਫੀਸਦੀ ਦਾ ਵਾਧਾ ਹੋਇਆ ਸੀ। ਇਸ ਸਾਲ ਅਪ੍ਰੈਲ 'ਚ ਵਿਅਕਤੀਗਤ ਕਰਜ਼ 14.4 ਫੀਸਦੀ ਵਧ ਕੇ 16,13,200 ਕਰੋੜ ਰੁਪਏ ਰਿਹਾ, ਜਦਕਿ ਪਿਛਲੇ ਸਾਲ ਦੇ ਇਸੇ ਮਹੀਨੇ 'ਚ ਇਸ 'ਚ 19.7 ਫੀਸਦੀ ਦਾ ਵਾਧਾ ਹੋਇਆ ਸੀ। ਖੇਤੀ ਅਤੇ ਸਬੰਧਿਤ ਗਤੀਵਿਧੀਆਂ ਲਈ ਕਰਜ਼ ਸਮੀਖਿਆ ਅਧੀਨ ਮਹੀਨੇ 'ਚ 7.4 ਫੀਸਦੀ ਵਧਿਆ, ਜਦਕਿ ਅਪ੍ਰੈਲ 2016 'ਚ ਇਸ 'ਚ 15.3 ਫੀਸਦੀ ਦਾ ਵਾਧਾ ਹੋਇਆ ਸੀ। ਉਦਯੋਗ ਲਈ ਕਰਜ਼ 'ਚ ਇਸ ਸਾਲ ਅਪ੍ਰੈਲ 'ਚ 1.4 ਫੀਸਦੀ ਦੀ ਗਿਰਾਵਟ ਆਈ, ਜਦਕਿ ਪਿਛਲੇ ਸਾਲ ਇਸੇ ਮਹੀਨੇ 'ਚ  0.1 ਫੀਸਦੀ ਦਾ ਵਾਧਾ ਹੋਇਆ ਸੀ।
ਰਬੜ, ਪਲਾਸਟਿਕ, ਗਹਿਣਿਆਂ ਦੇ ਖੇਤਰ 'ਚ ਕਰਜ਼ 'ਚ ਵਾਧਾ ਹੋਇਆ
ਰਿਜ਼ਰਵ ਬੈਂਕ ਨੇ ਅਪ੍ਰੈਲ 'ਚ ਵੱਖ-ਵੱਖ ਖੇਤਰਾਂ 'ਚ ਦਿੱਤੇ ਗਏ ਕਰਜ਼ ਦੇ ਬਾਰੇ 'ਚ ਕਿਹਾ ਕਿ ਬੁਨਿਆਦੀ ਢਾਂਚਾ, ਫੂਡ ਪ੍ਰੋਸੈਸਿੰਗ, ਮੂਲ ਧਾਤੂ ਅਤੇ ਧਾਤੂ ਉਤਪਾਦ ਤੇ ਕੱਪੜਾ ਵਰਗੇ ਵੱਖ-ਵੱਖ ਖੇਤਰਾਂ 'ਚ ਕਰਜ਼ ਵਾਧੇ 'ਚ ਜਾਂ ਤਾਂ ਕਮੀ ਆਈ ਹੈ ਜਾਂ ਫਿਰ ਉਹ ਘਟੀ ਹੈ। ਪੈਟਰੋਲੀਅਮ, ਕੋਲਾ, ਉਤਪਾਦ ਅਤੇ ਪਰਮਾਣੂ ਈਂਧਨ, ਰਬੜ, ਪਲਾਸਟਿਕ ਅਤੇ ਉਸਦੇ ਉਤਪਾਦ, ਵਾਹਨ, ਵਾਹਨਾਂ ਦੇ ਕਲਪੁਰਜ਼ੇ ਅਤੇ ਟਰਾਂਸਪੋਰਟ ਉਪਕਰਨ ਤੇ ਗਹਿਣਾ ਖੇਤਰਾਂ 'ਚ ਕਰਜ਼ 'ਚ ਵਾਧਾ ਹੋਇਆ ਹੈ। ਸੇਵਾ ਖੇਤਰ 'ਚ ਅਪ੍ਰੈਲ ਮਹੀਨੇ 'ਚ ਕਰਜ਼ 'ਚ 4.1 ਫੀਸਦੀ ਦਾ ਵਾਧਾ ਹੋਇਆ ਜੋ ਪਿਛਲੇ ਸਾਲ ਅਪ੍ਰੈਲ 'ਚ 10.9 ਫੀਸਦੀ ਸੀ।