345 ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਲਾਗਤ 3.28 ਲੱਖ ਕਰੋੜ ਰੁਪਏ ਵਧੀ

07/21/2019 4:35:57 PM

ਨਵੀਂ ਦਿੱਲੀ—ਕੰਮ ਦੀ ਸੁਸਤ ਗਤੀ ਜਾਂ ਹੋਰ ਕਈ ਕਾਰਨਾਂ ਨਾਲ ਦੇਸ਼ ਭਰ 'ਚ 342 ਬੁਨਿਆਦੀ ਪ੍ਰਾਜੈਕਟਾਂ ਦੀ ਲਾਗਤ 'ਚ ਕੁੱਲ 3.28 ਲੱਖ ਕਰੋੜ ਰੁਪਏ ਦਾ ਵਾਧਾ ਹੋ ਚੁੱਕਾ ਹੈ। ਇਹ ਸਾਰੇ ਪ੍ਰਾਜੈਕਟ ਮੂਲ ਰੂਪ 'ਚ 150 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਵਾਲੇ ਹਨ।
ਸੰਖਿਅਕੀ ਅਤੇ ਪ੍ਰੋਗਰਾਮ ਲਾਗੂ ਮੰਤਰਾਲੇ ਦੀ ਅਪ੍ਰੈਲ 2019 ਦੀ ਨਵੀਨਤਮ ਰਿਪੋਰਟ ਮੁਤਾਬਕ 1,453 ਪ੍ਰਾਜੈਕਟਾਂ ਦਾ ਕੁੱਲ ਮੂਲ ਲਾਗਤ 18,32,579.17 ਕਰੋੜ ਰੁਪਏ ਰਹੀ ਸੀ। ਹੁਣ ਪ੍ਰਾਜੈਕਟ ਖਤਮ ਹੋਣ ਤੱਕ ਇਨ੍ਹਾਂ ਦੀ ਅਨੁਮਾਨਿਤ ਲਾਗਤ 21,61,313.18 ਕਰੋੜ ਰੁਪਏ ਹੋਵੇਗੀ। ਇਹ ਦਿਖਾਉਣਾ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ 'ਚ 3,28,734.01 ਕਰੋੜ ਰੁਪਏ ਦਾ ਵਾਧਾ ਹੋ ਚੁੱਕਾ ਹੈ। ਇਹ ਮੂਲ ਲਾਗਤ ਤੋਂ 17.49 ਫੀਸਦੀ ਜ਼ਿਆਦਾ ਹੈ। 
ਮੰਤਰਾਲੇ 150 ਕਰੋੜ ਰੁਪਏ ਤੋਂ ਜ਼ਿਆਦਾ ਲਾਗਤ ਵਾਲੀ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਨਿਗਰਾਨੀ ਕਰਦਾ ਹੈ। ਇਨ੍ਹਾਂ 1,453 ਪ੍ਰਾਜੈਕਟਾਂ 'ਚੋਂ 345 ਦੀ ਲਾਗਤ 'ਚ ਵਾਧਾ ਹੋਇਆ ਹੈ। ਜਦੋਂਕਿ 388 ਪ੍ਰਾਜੈਕਟ ਦੇਰੀ ਨਾਲ ਚੱਲ ਰਹੇ ਹਨ। ਰਿਪੋਰਟ ਮੁਤਾਬਕ ਅਪ੍ਰੈਲ 2019 ਤੱਕ ਇਨ੍ਹਾਂ 345 ਪ੍ਰਾਜੈਕਟਾਂ 'ਤੇ 8,84,906.88 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਹ ਇਨ੍ਹਾਂ ਪ੍ਰਾਜੈਕਟਾਂ ਦੀ ਅਨੁਮਾਨਿਤ ਲਾਗਤ ਦਾ 40.94 ਫੀਸਦੀ ਹੈ। 
ਹਾਲਾਂਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੀਨਤਮ ਪ੍ਰੋਗਰਾਮ ਦੇ ਹਿਸਾਬ ਨਾਲ ਦੇਖਿਆ ਜਾਵੇ,ਤਾਂ ਦੇਰੀ ਨਾਲ ਚੱਲ ਰਹੇ ਪ੍ਰਾਜੈਕਟਾਂ ਦੀ ਗਿਣਤੀ ਘਟ ਕੇ 317 ਰਹਿ ਜਾਵੇਗੀ। ਦੇਰੀ ਨਾਲ ਚੱਲ ਰਹੀ ਕੁੱਲ 388 ਪ੍ਰਾਜੈਕਟਾਂ 'ਚੋਂ 121 ਪ੍ਰਾਜੈਕਟ ਇਕ ਤੋਂ 12 ਮਹੀਨੇ , 78 ਪ੍ਰਾਜੈਕਟ 13 ਤੋਂ 24 ਮਹੀਨੇ, 98 ਪ੍ਰਾਜੈਕਟਾਂ 25 ਤੋਂ 60 ਮਹੀਨੇ ਅਤੇ 91 ਪ੍ਰਾਜੈਕਟ 61 ਜਾਂ ਉਸ ਤੋਂ ਜ਼ਿਆਦਾ ਮਹੀਨੇ ਦੀ ਦੇਰੀ ਨਾਲ ਚੱਲ ਰਹੀ ਹੈ।

Aarti dhillon

This news is Content Editor Aarti dhillon