ਦੇਸ਼ ''ਚ 2046-47 ਤੱਕ ਦੁੱਗਣਾ ਹੋ ਜਾਵੇਗਾ ਮੱਧ ਵਰਗ ਦੇ ਲੋਕਾਂ ਦਾ ਆਕਾਰ

07/06/2023 3:44:45 PM

ਬਿਜ਼ਨੈੱਸ ਡੈਸਕ - ਭਾਰਤ ਵਿੱਚ ਮੱਧ ਵਰਗ ਦਾ ਆਕਾਰ ਅਗਲੇ ਢਾਈ ਦਹਾਕਿਆਂ ਵਿੱਚ ਦੁੱਗਣਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਜੇਕਰ ਅਗਲੇ ਢਾਈ ਦਹਾਕਿਆਂ ਦੌਰਾਨ ਦੇਸ਼ ਦੀ ਆਰਥਿਕ ਵਿਕਾਸ ਦਰ 6 ਤੋਂ 7 ਫ਼ੀਸਦੀ ਦੇ ਵਿਚਕਾਰ ਰਹੀ ਤਾਂ ਦੇਸ਼ ਵਿਚ ਮੱਧ ਵਰਗ ਦਾ ਆਕਾਰ 2020-21 ਵਿਚ 31 ਫ਼ੀਸਦੀ ਤੋਂ ਵਧ ਕੇ 2046-47 ਵਿਚ 61 ਫ਼ੀਸਦੀ ਹੋ ਜਾਵੇਗਾ। 

ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ

ਸੂਤਰਾਂ ਅਨੁਸਾਰ ਇਸ ਗੱਲ ਦਾ ਪ੍ਰਗਟਾਵਾ ਭਾਰਤ ਦੀ ਖਪਤਕਾਰ ਆਰਥਿਕਤਾ ਅਤੇ ਨਾਗਰਿਕ ਸਥਿਤੀ ਨਾਲ ਸਬੰਧਤ ਗੈਰ-ਲਾਭਕਾਰੀ ਸੰਗਠਨ ਦੀ ਇਕ ਰਿਪੋਰਟ 'ਚ ਕੀਤਾ ਗਿਆ ਹੈ। ਸਾਲ 2047 ਤੱਕ ਭਾਰਤ ਦੀ ਅੰਦਾਜ਼ਨ ਕੁੱਲ ਆਬਾਦੀ 1.66 ਅਰਬ ਵਿੱਚ ਮੱਧ ਵਰਗ ਦਾ ਆਕਾਰ ਵਧ ਕੇ 1.02 ਅਰਬ ਹੋ ਜਾਵੇਗਾ। ਸਾਲ 2020-21 ਵਿੱਚ ਦੇਸ਼ ਦੀ ਕੁੱਲ ਆਬਾਦੀ ਵਿੱਚ ਮੱਧ ਵਰਗ ਦਾ ਹਿੱਸਾ 43.2 ਕਰੋੜ ਸੀ। ਮੱਧ ਵਰਗ ਦਾ ਗਠਨ ਕੌਣ ਕਰਦਾ ਹੈ ਇਸਦੀ ਕੋਈ ਵਿਆਪਕ ਪਰਿਭਾਸ਼ਾ ਨਹੀਂ ਹੈ। 

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ 'ਚ ਕਮਾਏ 19000 ਕਰੋੜ ਰੁਪਏ, ਟਾਪ-10 'ਚ ਮੁੜ ਹੋ ਸਕਦੀ ਹੈ ਐਂਟਰੀ!

ਪ੍ਰਾਇਸ ਨੇ 2020-21 ਦੀਆਂ ਕੀਮਤਾਂ ਦੇ ਆਧਾਰ 'ਤੇ ਭਾਰਤੀ ਮੱਧ ਵਰਗ ਨੂੰ ਸਲਾਨਾ 1.09 ਲੱਖ ਤੋਂ 6.46 ਲੱਖ ਰੁਪਏ ਦੀ ਕਮਾਈ ਕਰਨ ਵਾਲੇ ਲੋਕਾਂ ਵਜੋਂ ਪਰਿਭਾਸ਼ਿਤ ਕਰਦੀ ਹੈ। ਰਿਪੋਰਟ ਮੁਤਾਬਕ ਕੁੱਲ ਖਰੀਦ ਸ਼ਕਤੀ ਵਧਣ ਨਾਲ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ 'ਚੋਂ ਇਕ ਬਣ ਜਾਵੇਗਾ। ਇਸ ਦਹਾਕੇ ਦੇ ਅੰਤ ਤੱਕ ਦੇਸ਼ ਦੀ ਆਬਾਦੀ ਦੀ ਬਣਤਰ ਬਦਲ ਜਾਵੇਗੀ। ਦੇਸ਼ ਦੀ ਆਬਾਦੀ ਦੀ ਨਵੀਂ ਰਚਨਾ ਅਜਿਹੀ ਹੋਵੇਗੀ ਕਿ ਘੱਟ ਆਮਦਨ ਵਰਗ ਮੱਧ ਵਰਗ ਦਾ ਹਿੱਸਾ ਬਣ ਜਾਵੇਗਾ। 2016 ਤੋਂ 2021 ਦਰਮਿਆਨ ਸਾਲਾਨਾ 2 ਕਰੋੜ ਰੁਪਏ ਤੋਂ ਵੱਧ ਕਮਾਈ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।

ਇਹ ਵੀ ਪੜ੍ਹੋ : ਮਸਾਲਿਆਂ ਦੀਆਂ ਕੀਮਤਾਂ ਨੇ ਲਾਇਆ ਮਹਿੰਗਾਈ ਦਾ ਤੜਕਾ, ਲੌਂਗ 1100 ਰੁਪਏ ਪ੍ਰਤੀ ਕਿਲੋ ਪੁੱਜਾ

ਰਿਪੋਰਟ ਮੁਤਾਬਕ ਘੱਟ ਆਮਦਨੀ ਵਾਲੇ ਪਰਿਵਾਰਾਂ ਅਤੇ ਵਧੇਰੇ ਆਰਥਿਕ ਵਸੀਲਿਆਂ ਵਾਲੇ ਪਰਿਵਾਰਾਂ ਦਰਮਿਆਨ ਕਾਫ਼ੀ ਅੰਤਰ ਹੁੰਦਾ ਹੈ। 2020-21 ਵਿੱਚ ਭਾਰਤ ਵਿੱਚ ਪਰਿਵਾਰਾਂ ਦੀ ਔਸਤ ਆਮਦਨ 5.43 ਲੱਖ ਰੁਪਏ ਸੀ। ਇਸ ਦੇ ਮੁਕਾਬਲੇ ਸਭ ਤੋਂ ਪੱਛੜੇ ਅਤੇ ਆਰਥਿਕ ਤਰੱਕੀ ਚਾਹੁੰਦੇ ਲੋਕਾਂ ਦੀ ਆਮਦਨ ਕ੍ਰਮਵਾਰ ਇੱਕ-ਸੱਤਵਾਂ ਅਤੇ ਅੱਧੀ ਸੀ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur