ਹਾਟ-ਰੋਲਡ ਸਟੀਲ ਦੀ ਦਰਾਮਦ ''ਤੇ 20 ਫੀਸਦੀ ਸੇਫਗਾਰਡ ਟੈਕਸ

07/01/2016 2:19:29 AM

ਨਵੀਂ ਦਿੱਲੀ — ਸਰਕਾਰ ਨੇ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਸਸਤੇ ਇਸਪਾਤ ਤੋਂ ਘਰੇਲੂ ਇਸਪਾਤ ਸਨਅਤ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ 600 ਮਿਲੀਮੀਟਰ ਤੋਂ ਮੋਟੇ ਹਾਟ ਰੋਲਡ ਸਟੀਲ ਦੀ ਦਰਾਮਦ ''ਤੇ 20 ਫੀਸਦੀ ਟੈਕਸ ਲਾ ਦਿੱਤਾ ਹੈ। ਕੇਂਦਰੀ ਉਤਪਾਦ ਅਤੇ ਐਕਸਾਈਜ਼ ਡਿਊਟੀ ਬੋਰਡ (ਸੀ. ਬੀ. ਈ. ਸੀ.) ਨੇ ਦੱਸਿਆ ਕਿ ਸੇਫਗਾਰਡ ਜਨਰਲ ਡਾਇਰੈਕਟਰ ਨੇ ਆਪਣੀ ਜਾਂਚ ''ਚ ਪਤਾ ਲਾਇਆ ਸੀ ਕਿ 600 ਮਿਲੀਮੀਟਰ ਤੋਂ ਜ਼ਿਆਦਾ ਮੋਟਾਈ ਵਾਲੇ ਹਾਟ ਰੋਲਡ ਸਟੀਲ ਦੀ ਦਰਾਮਦ ਵਧਣ ਨਾਲ ਘਰੇਲੂ ਸਨਅਤਾਂ ਅਤੇ ਉਪਤਪਾਦਕਾਂ ਨੂੰ ਗੰਭੀਰ ਨੁਕਸਾਨ ਹੋ ਰਿਹਾ ਹੈ। ਇਸ ਲਈ ਇਸ ''ਤੇ ਸੇਫਗਾਰਡ ਟੈਕਸ ਲਾਉਣਾ ਜ਼ਰੂਰੀ ਹੋ ਗਿਆ ਸੀ।