ਕੋਰੋਨਾ ਸੰਕਟ ਕਾਰਣ 20 ਫੀਸਦੀ ਨੌਕਰੀਆਂ ਘਟਣ ਦਾ ਖਦਸ਼ਾ

07/19/2020 12:08:45 AM

ਨਵੀਂ ਦਿੱਲੀ  (ਇੰਟ.)–ਕੋਰੋਨਾ ਸੰਕਟ ਨਾਲ ਰੁਜ਼ਗਾਰ ’ਤੇ ਸਭ ਤੋਂ ਵੱਧ ਮਾਰ ਪੈਣ ਜਾ ਰਹੀ ਹੈ। ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਲਾਕਡਾਊਨ ’ਚ ਰਾਹਤ ਦੇ ਬਾਵਜੂਦ ਵੀ ਕੰਪਨੀਆਂ ਨੂੰ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਕੰਮ ਕਰਨਾ ਪੈ ਰਿਹਾ ਹੈ। ਅਜਿਹੇ ’ਚ ਉਹ ਨਵੀਂ ਤਕਨੀਕ ਅਪਣਾਉਣ ’ਤੇ ਮਜ਼ਬੂਰ ਹੋਣਗੀਆਂ। ਇਸ ਨਾਲ ਭਾਰਤ ’ਚ ਘੱਟ ਤੋਂ ਘੱਟ 20 ਫੀਸਦੀ ਨੌਕਰੀਆਂ ਘਟ ਸਕਦੀਆਂ ਹਨ। ਇਸ ’ਚ ਸਭ ਤੋਂ ਵੱਧ ਮੁਸ਼ਕਲ ਮੈਨਿਊਫੈਕਚਰਿੰਗ ਅਤੇ ਆਟੋ ਇੰਡਸਟਰੀ ਲਈ ਹੋਵੇਗੀ। ਉਦਯੋਗ ਮੰਡਲ ਫਿੱਕੀ ਨੇ ਇਕ ਰਿਪੋਰਟ ’ਚ ਇਹ ਗੱਲ ਕਹੀ ਹੈ।

ਸੂਚਨਾ ਟੈਕਨਾਲੌਜੀ ਸੰਸਥਾ ਨੈਸਕਾਮ ਅਤੇ ਵਿੱਤੀ ਖੋਜ ਸੰਸਥਾ ਅਰਨੇਸਟ ਐਂਡ ਯੰਗ ਨਾਲ ਮਿਲ ਕੇ ਫਿੱਕੀ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਕੋਰੋਨਾ ਤੋਂ ਬਾਅਦ ਕੰਮ ਦੇ ਤਰੀਕੇ ’ਚ ਵੱਡੇ ਬਦਲਾਅ ਹੋਣ ਜਾ ਰਿਹਾ ਹੈ, ਜਿਸ ਦਾ ਅਸਰ ਰੁਜ਼ਗਾਰ ’ਤੇ ਪਵੇਗਾ। ਇਸ ’ਚ ਕਿਹਾ ਗਿਆ ਹੈ ਕਿ ਵਾਹਨ ਖੇਤਰ ’ਚ 10 ਤੋਂ 15 ਫੀਸਦੀ ਅਤੇ ਕੱਪੜਾ ਖੇਤਰ ’ਚ 15 ਤੋਂ 20 ਫੀਸਦੀ ਨੌਕਰੀਆਂ ਖਤਮ ਹੋ ਸਕਦੀਆਂ ਹਨ।

ਸਿਰਫ 5 ਤੋਂ 10 ਫੀਸਦੀ ਨੌਕਰੀਆਂ ਪੈਦਾ ਹੋਣਗੀਆਂ
ਰਿਪੋਰਟ ਮੁਤਾਬਕ ਸਿਰਫ 5 ਤੋਂ 10 ਫੀਸਦੀ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਰਿਪੋਰਟ ਮੁਤਾਬਕ ਸਾਲ 2022 ਤੱਕ ਵਾਹਨ ਖੇਤਰ ’ਚ 50 ਅਤੇ ਕੱਪੜਾ ਖੇਤਰ ’ਚ 40 ਫੀਸਦੀ ਨੌਕਰੀਆਂ ’ਚ ਤਕਨੀਕ ਅਤੇ ਕੁਸ਼ਲਤਾ (ਸਕਿਲ) ਦੇ ਆਧਾਰ ’ਤੇ ਬਦਲਾਅ ਹੋਵੇਾ। ਇਸ ’ਚ ਕਿਹਾ ਗਿਆ ਹੈ ਕਿ ਕੱਪੜਾ ਖੇਤਰ ’ਚ ਡਾਟਾ ਸਾਇੰਟਿਸਟ, ਵਾਤਾਵਰਣ ਮਾਹਰ ਅਤੇ ਆਈ. ਟੀ. ਪ੍ਰੋਸੈੱਸ ਇੰਜੀਨੀਅਰ ਦਗੇ ਰੂਪ ’ਚ ਨਵੇਂ ਰੋਜ਼ਗਾਰ ਦੇ ਤੌਰ ’ਤੇ ਉਭਰਨਗੇ। ਰਿਪਰਟ ਮੁਤਾਬਕ ਵਾਹਨ ਖੇਤਰ ’ਚ ਆਟੋਮੋਬਾਈਲ ਐਨਾਲਿਟਿਕਸ ਇੰਜੀਨੀਅਰ, ਸਾਈਬਰ ਸੁਰੱਖਿਆ ਮਾਹਰ ਅਤੇ ਥ੍ਰੀਡੀ ਪ੍ਰਿੰਟਿੰਗ ਟੈਕਨੀਸ਼ੀਅਨ ਦੀ ਮਾਹਰਾਂ ਦੀ ਮੰਗ ਵਧੇਗੀ।

ਮੈਨਿਊਫੈਕਚਰਿੰਗ ਸੈਕਟਰ ਲਈ ਹੋਵੇਗੀ ਸਭ ਤੋਂ ਵੱਡੀ ਚੁਣੌਤੀ
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਬਦਲਾਅ ’ਚ ਸਭ ਤੋਂ ਵੱਡੀ ਚੁਣੌਤੀ ਮੈਨਿਊਫੈਕਚਰਿੰਗ ਸੈਕਟਰ ਲਈ ਹੋਵੇਗੀ। ਇਸ ’ਚ ਪੁਰਾਣੇ ਪੱਧਰ ’ਤੇ ਉਤਪਾਦਨ ਨੂੰ ਲਿਆਉਣ ਲਈ ਕੰਪਨੀਆਂ ਨੂੰ ਸਿਹਤ ਦੀ ਜਾਂਚ ਲਈ ਜ਼ਰੂਰੀ ਮਸ਼ੀਨ ਅਤੇ ਉਸ ਲਈ ਮਾਹਰ ਰੱਖਣੇ ਹੋਣਗੇ, ਜਦੋਂ ਕਿ ਮੌਜੂਦਾ ਸਮਾਂ ਹੀ ਕੋਵਿਡ ਦੇ ਮੱਦੇਨਜ਼ਰ ਸਮਾਜਿਕ ਦੂਰੀ ਬਣਾਏ ਰੱਖਦੇ ਹੋਏ ਕੰਮ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ’ਚ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਗਿਆ ਹੈ ਕਿ ਇਸ ਖੇਤਰ ’ਚ ਕੰਪਨੀਆਂ ਨੂੰ ਭਾਰੀ ਛਾਂਟੀ ਕਰਨ ਅਤੇ ਨਵੀਂ ਤਕਨੀਕ ਅਪਣਾਉਣ ’ਤੇ ਮਜ਼ਬੂਰ ਹੋਣਾ ਪਵੇਗਾ। ਇਸ ਨਾਲ ਬੇਰੋਜ਼ਗਾਰੀ ਵਧਣ ਦਾ ਖਤਰਾ ਹੋਵੇਗਾ।

Karan Kumar

This news is Content Editor Karan Kumar