ਇਨਫੋਸਿਸ ਨੇ ਕੀਤੀ 2,038 ਕਰੋੜ ਦੇ ਸ਼ੇਅਰਾਂ ਦੀ ਮੁੜ ਖਰੀਦ ਦੀ ਪੇਸ਼ਕਸ਼

09/03/2017 11:35:15 PM

ਨਵੀਂ ਦਿੱਲੀ—ਐੱਨ. ਆਰ. ਨਾਰਾਇਣ ਮੂਰਤੀ ਅਤੇ ਨੰਦਨ ਨੀਲੇਕਣਿ ਸਮੇਤ ਇਨਫੋਸਿਸ ਦੇ ਹੋਰ ਸ਼ੇਅਰਧਾਰਕਾਂ ਨੇ ਮੁੜ ਖਰੀਦ ਪੇਸ਼ਕਸ਼ ਦੇ ਤਹਿਤ 2,038 ਕਰੋੜ ਰੁਪਏ ਦੇ 1.77 ਕਰੋੜ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ 13,000 ਕਰੋੜ ਰੁਪਏ ਦੇ ਸ਼ੇਅਰਾਂ ਦੀ ਮੁੜ ਖਰੀਦ ਕਰਨ ਜਾ ਰਹੀ ਹੈ। ਪ੍ਰਮੋਟਰ ਸਮੂਹ 'ਚ ਜ਼ਿਆਦਾਤਰ ਸੰਸਥਾਪਕ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਹਨ। ਪ੍ਰਮੋਟਰਾਂ ਨੇ ਕੰਪਨੀ ਦੇ ਤਿੰਨ ਦਹਾਕਿਆਂ ਤੋਂ ਜ਼ਿਆਦਾ ਦੇ ਇਤਿਹਾਸ ਦੀ ਪਹਿਲੀ ਮੁੜ ਖਰੀਦ ਪੇਸ਼ਕਸ਼ ਦਾ ਹਿੱਸਾ ਬਣਨ ਦੀ ਇੱਛਾ ਪ੍ਰਗਟਾਈ ਹੈ। ਪ੍ਰਮੋਟਰਾਂ ਨੇ ਇਸ ਦੇ ਲਈ 1.77 ਕਰੋੜ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਹੈ। ਸ਼ੇਅਰਾਂ ਦੀ ਮੁੜ ਖਰੀਦ 1,150 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ 'ਤੇ ਕੀਤੀ ਜਾਵੇਗੀ। 
ਇਸ ਦਾ ਮਤਲਬ ਹੈ ਕਿ ਜੇਕਰ ਉਨ੍ਹਾਂ ਵੱਲੋਂ ਪੇਸ਼ ਸਾਰੇ ਸ਼ੇਅਰਾਂ ਨੂੰ ਇਸ ਦੇ ਲਈ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ 2,038.94 ਕਰੋੜ ਰੁਪਏ ਦੀ ਉਮੀਦ ਤੋਂ ਬਾਹਰੀ ਰਾਸ਼ੀ ਮਿਲੇਗੀ। ਜੂਨ, 2017 ਦੇ ਅੰਤ ਤੱਕ ਪ੍ਰਮੋਟਰ ਸਮੂਹ (ਸੰਸਥਾਪਕ ਅਤੇ ਪਰਿਵਾਰ) ਦੇ ਕੋਲ ਕੰਪਨੀ ਦੇ 29.28 ਕਰੋੜ ਸ਼ੇਅਰ ਜਾਂ 12.75 ਫ਼ੀਸਦੀ ਹਿੱਸੇਦਾਰੀ ਸੀ। ਇਨਫੋਸਿਸ ਦੀ 11.3 ਕਰੋੜ ਸ਼ੇਅਰਾਂ ਦੀ ਮੁੜ ਖਰੀਦ ਪੇਸ਼ਕਸ਼ ਸ਼ੁੱਕਰਵਾਰ ਦੇ ਬੰਦ ਭਾਅ 920.10 ਰੁਪਏ ਪ੍ਰਤੀ ਸ਼ੇਅਰ ਦੇ ਮੁਕਾਬਲੇ 25 ਫ਼ੀਸਦੀ ਪ੍ਰੀਮੀਅਮ 'ਤੇ ਕੀਤੀ ਜਾ ਰਹੀ ਹੈ। ਇਸ ਦੀ ਰਿਕਾਰਡ ਦੀ ਤਰੀਕ 25 ਅਕਤੂਬਰ, 2017 ਜਾਂ ਉਸ ਤੋਂ ਬਾਅਦ ਹੋ ਸਕਦੀ ਹੈ।