ਅਗਲੇ 2 ਸਾਲਾਂ ''ਚ ਸੜਕ ਨਿਰਮਾਣ ''ਤੇ ਖਰਚ ਹੋਣਗੇ 15 ਲੱਖ ਕਰੋੜ ਰੁਪਏ : ਗਡਕਰੀ

05/08/2020 2:23:46 AM

ਨਵੀਂ ਦਿੱਲੀ—ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਅਗਲੇ ਦੋ ਸਾਲਾਂ 'ਚ ਰਾਜਮਾਰਗਾਂ ਦੇ ਨਿਰਮਾਣ 'ਤੇ 15 ਲੱਖ ਰੁਪਏ ਖਰਚ ਦੀ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਵਾਹਨ ਕਬਾੜ ਨੀਤੀ ਨੂੰ ਵੀ ਜਲਦ ਹੀ ਆਖਿਰੀ ਰੂਪ ਦਿੱਤਾ ਜਾਵੇਗਾ। ਸੜਕ ਆਵਾਜਾਈ ਅਤੇ ਰਾਜਮਾਰਗਾਂ ਅਤੇ ਐੱਮ.ਐੱਸ.ਐੱਮ.ਈ. ਮੰਤਰੀ ਨੇ ਸੋਸਾਇਟੀ ਆਫ ਇੰਡੀਆ ਆਟੋਮੋਬਾਇਲ ਮੈਨਿਊਫੈਕਚਰਿੰਗ (ਸਿਆਮ) ਇੰਸਟੀਚਿਊਟ ਦੇ ਮੈਂਬਰਾਂ ਦੇ ਨਾਲ ਇਕ ਵੀਡੀਓ ਕਾਨਫਰੰਸ 'ਚ ਕਿਹਾ ਕਿ ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ।

ਉਨ੍ਹਾਂ ਨੇ ਮੈਂਬਰਾਂ ਨੂੰ ਕਾਰੋਬਾਰ 'ਚ ਨਕਦੀ ਵਧਾਉਣ 'ਤੇ ਧਿਆਨ ਦੇਣ ਦਾ ਸੁਝਾਅ ਦਿੱਤਾ। ਉਹ ਆਟੋਮੋਬਾਇਲ ਖੇਤਰ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵਾਂ ਨੂੰ ਲੈ ਕੇ ਚਰਚਾ ਕਰ ਰਹੇ ਸਨ। ਉਨ੍ਹਾਂ ਨੇ ਵਾਧੇ ਲਈ ਕੰਮ ਕਰਦੇ ਸਮੇਂ ਬੁਰੇ ਸਮੇਂ ਦੀ ਯੋਜਨਾ ਬਣਾ ਕੇ ਚੱਲਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਦਯੋਗ ਨੂੰ ਇਨੋਵੇਸ਼ਨ, ਤਕਨੀਕੀ ਅਤੇ ਵਿਕਾਸ 'ਤੇ ਫੋਕਸ ਕਰਨਾ ਚਾਹੀਦਾ ਤਾਂ ਕਿ ਗਲੋਬਲੀ ਬਾਜ਼ਾਰ 'ਚ ਮੁਕਾਬਲੇਬਾਜ਼ ਬਣਿਆ ਜਾ ਸਕੇ। ਗਡਕਰੀ ਨੇ ਕਿਹਾ ਕਿ ਮੈਂ ਅਗਲੇ ਦੋ ਸਾਲ 'ਚ 15 ਲੱਖ ਕਰੋੜ ਰੁਪਏ ਖਰਚ ਕਰ ਸੜਕ ਬਣਾਉਣ ਦਾ ਟੀਚਾ ਤੈਅ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਸਾਰੇ ਮੁਕੱਦਿਆਂ ਨੂੰ ਸਹਮਤਿ ਨਾਲ ਖਤਮ ਕਰਨ ਲਈ ਦਿਨ ਰਾਤ ਕੰਮ ਕਰ ਰਿਹਾ ਹੈ।

Karan Kumar

This news is Content Editor Karan Kumar