ਹੈਰਾਨ ਕਰਨ ਦੇਣ ਵਾਲਾ ਮਾਮਲਾ, ਤਿੰਨ ਦਿਨਾਂ ''ਚ ਵਿਕ ਗਏ 7 ਕਰੋੜ ਦੇ 1137 ਘਰ

03/17/2023 9:38:27 PM

ਬਿਜ਼ਨੈੱਸ ਡੈਸਕ : ਦੇਸ਼ ਦੀ ਪ੍ਰਮੁੱਖ ਰੀਅਲ ਅਸਟੇਟ ਕੰਪਨੀ ਡੀ.ਐੱਲ.ਐੱਫ ਨੇ ਵੀਰਵਾਰ ਨੂੰ ਭਾਰਤ ਦੇ ਹਾਊਸਿੰਗ ਸੈਕਟਰ ਦੇ ਮੂਡ ਦਾ ਸਬੂਤ ਪੇਸ਼ ਕੀਤਾ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਕਿ 7 ਕਰੋੜ ਰੁਪਏ ਜਾਂ ਇਸ ਤੋਂ ਵੱਧ ਕੀਮਤ ਦੀਆਂ 1137 ਹਾਊਸਿੰਗ ਯੂਨਿਟਾਂ ਸਿਰਫ਼ ਤਿੰਨ ਦਿਨਾਂ 'ਚ ਹੀ ਵਿਕ ਗਈਆਂ। ਦੇਸ਼ ਵਿੱਚ ਇਹ ਪਹਿਲਾ ਮਾਮਲਾ ਹੈ ਜਦੋਂ ਬਹੁਤ ਮਹਿੰਗੇ ਪ੍ਰੀਮੀਅਮ ਸ਼੍ਰੇਣੀ ਦੇ ਘਰ ਇੰਨੀ ਵੱਡੀ ਗਿਣਤੀ ਵਿੱਚ ਵੇਚੇ ਗਏ ਹਨ। ਰੀਅਲ ਅਸਟੇਟ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ ਤੋਂ ਹੋਮ ਲੋਨ ਵਿੱਚ ਹੋਏ ਵਾਧੇ ਦਾ ਅਸਰ 50 ਲੱਖ ਰੁਪਏ ਤੋਂ ਘੱਟ ਕੀਮਤ ਵਾਲੇ ਹਾਊਸਿੰਗ ਯੂਨਿਟਾਂ 'ਤੇ ਨਜ਼ਰ ਆ ਰਿਹਾ ਹੈ, ਪਰ ਪ੍ਰੀਮੀਅਮ ਜਾਂ ਲਗਜ਼ਰੀ ਸ਼੍ਰੇਣੀ ਦੇ ਘਰਾਂ ਦੀ ਮੰਗ ਅਜੇ ਵੀ ਵਧੇਗੀ।

ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਤੋਂ ਬਾਅਦ ਉੱਚ ਆਮਦਨੀ ਵਾਲੇ ਵਰਗ ਦੀ ਆਮਦਨ ਬੇਅਸਰ ਹੋ ਗਈ ਹੈ ਅਤੇ ਉਹ ਹੁਣ ਮਹਿੰਗੇ ਘਰ ਖ਼ਰੀਦ ਕੇ ਕੋਰੋਨਾ ਦੇ ਸਮੇਂ ਦੌਰਾਨ ਕੀਤੀ ਬੱਚਤ ਨੂੰ ਪੂਰਾ ਕਰ ਰਹੇ ਹਨ। ਰੀਅਲ ਅਸਟੇਟ ਸੈਕਟਰ 'ਤੇ ਨਜ਼ਰ ਰੱਖਣ ਵਾਲੀ ਏਜੰਸੀ ਨਾਈਟ ਫਰੈਂਕ ਇੰਡੀਆ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਯਸ਼ਵਿਨ ਬੰਗੇਰਾ ਦਾ ਕਹਿਣਾ ਹੈ ਕਿ ਕੋਰੋਨਾ ਦੇ ਬਾਅਦ ਸਾਲ-ਦਰ-ਸਾਲ ਲਗਜ਼ਰੀ ਸੈਗਮੈਂਟ ਦੇ ਘਰਾਂ ਦੀ ਮੰਗ ਵਧੀ ਹੈ, ਇਸ ਦੇ ਬਾਵਜੂਦ ਗੁਰੂਗ੍ਰਾਮ ਵਿੱਚ ਸਥਿੱਤ ਡੀ.ਐੱਲ.ਐੱਫ ਦੇ ਹਾਊਸਿੰਗ 'ਚ ਸੱਤ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਦਾ ਅਧਿਐਨ ਦਰਸਾਉਂਦਾ ਹੈ ਕਿ 1 ਕਰੋੜ ਰੁਪਏ ਤੋਂ ਉਪਰ ਦੇ ਮਕਾਨਾਂ ਦੀ ਮੰਗ 29 ਫੀਸਦੀ ਵਧਣ ਜਾ ਰਹੀ ਹੈ, ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 25 ਫੀਸਦੀ ਸੀ। ਸਾਲ 2021 ਦੀ ਪਹਿਲੀ ਛਿਮਾਹੀ 'ਚ ਇਹ ਵਿਕਾਸ ਦਰ ਸਿਰਫ਼ 21 ਫੀਸਦੀ ਸੀ, ਜਦੋਂ ਕਿ ਜੇਕਰ ਸਾਲ 2022 ਤੋਂ ਸਾਲ 2023 ਦੀ ਤੁਲਨਾ ਕਰੀਏ ਤਾਂ 50 ਲੱਖ ਰੁਪਏ ਤੋਂ ਘੱਟ ਕੀਮਤ ਵਾਲੇ ਮਕਾਨਾਂ ਦੀ ਮੰਗ ਦੀ ਦਰ 40 ਫੀਸਦੀ ਤੋਂ ਘੱਟ ਕੇ 32 ਫੀਸਦੀ ਰਹਿਣ ਦੀ ਸੰਭਾਵਨਾ ਹੈ।
ਜਨਵਰੀ 2023 ਵਿੱਚ ਨਾਈਟ ਫਰੈਂਕ ਨੇ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਸਾਲ 2022 ਦੌਰਾਨ ਉੱਚ ਆਮਦਨੀ ਵਾਲੇ 10 ਵਿੱਚੋਂ 9 ਲੋਕਾਂ ਨੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਹੈ ਅਤੇ ਇਨ੍ਹਾਂ ਲੋਕਾਂ ਨੇ ਰੀਅਲ ਅਸਟੇਟ ਵਿੱਚ ਨਿਵੇਸ਼ ਕੀਤਾ ਹੈ।

ਐਸ ਰਹੇਜਾ ਰਿਐਲਟੀ ਦੇ ਐੱਮ.ਡੀ ਰਾਮ ਰਹੇਜਾ ਦਾ ਵੀ ਇਹੀ ਕਹਿਣਾ ਹੈ ਕਿ ਪਿਛਲੇ ਸਾਲ 2022 ਵਿੱਚ ਪ੍ਰੀਮੀਅਮ ਕਲਾਸ ਹਾਊਸਿੰਗ ਯੂਨਿਟਾਂ ਦੀ ਮੰਗ ਵਧੀ ਹੈ ਅਤੇ ਅਜਿਹਾ ਹੀ ਰਹੇਗਾ। ਕੋਰੋਨਾ ਦੇ ਦੌਰ 'ਚ ਲੋਕਾਂ ਨੇ ਸਮਝ ਲਿਆ ਹੈ ਕਿ ਉਨ੍ਹਾਂ ਨੂੰ ਰਹਿਣ ਲਈ ਸਿਰਫ਼ ਘਰ ਦੀ ਲੋੜ ਨਹੀਂ, ਸਗੋਂ ਵੱਡੇ ਘਰ ਦੀ ਲੋੜ ਹੈ। ਇਸ ਸ਼੍ਰੇਣੀ ਦੇ ਪ੍ਰਾਜੈਕਟ ਆਪਣੀ ਮੰਗ ਵਧਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਸ ਦਾ ਕਹਿਣਾ ਹੈ ਕਿ ਨਿਵੇਸ਼ ਦੇ ਲਿਹਾਜ਼ ਨਾਲ ਵੀ ਇਸ ਹਿੱਸੇ ਵਿੱਚ ਮੰਗ ਵਧੇਗੀ। ਡੀ.ਐੱਲ.ਐੱਫ ਨੇ ਦੱਸਿਆ ਹੈ ਕਿ ਇਸ ਦੇ 1137 ਲਗਜ਼ਰੀ ਫਲੈਟ ਖਰੀਦਣ ਵਾਲੇ 95 ਫੀਸਦੀ ਗਾਹਕਾਂ ਨੇ ਇਸ ਨੂੰ ਰਹਿਣ ਲਈ ਖਰੀਦਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਸ਼੍ਰੇਣੀ ਦੇ ਘਰਾਂ ਦੀ ਮੰਗ ਕਿੰਨੀ ਜ਼ਿਆਦਾ ਹੈ।

Mandeep Singh

This news is Content Editor Mandeep Singh