24 ਘੰਟੇ ਨੈਫਟ ਸੇਵਾ ਸ਼ੁਰੂ ਕੀਤੇ ਜਾਣ ਦੇ 8 ਘੰਟਿਆਂ ’ਚ 11.40 ਲੱਖ ਦਾ ਲੈਣ-ਦੇਣ

12/17/2019 12:16:00 AM

ਮੁੰਬਈ (ਭਾਸ਼ਾ)-ਰਿਜ਼ਰਵ ਬੈਂਕ ਨੇ 7 ਦਿਨ 24 ਘੰਟੇ ਕੰਮ ਕਰਨ ਵਾਲੀ ਨੈਸ਼ਨਲ ਇਲੈਕਟ੍ਰਾਨਿਕਸ ਫੰਡਸ ਟਰਾਂਸਫਰ (ਨੈਫਟ) ਪ੍ਰਣਾਲੀ ਅੱਜ ਚਾਲੂ ਕਰ ਦਿੱਤੀ। ਇਸ ਦੇ ਲਾਗੂ ਹੋਣ ਮਗਰੋਂ ਪਹਿਲੇ 8 ਘੰਟਿਆਂ ’ਚ ਲਗਭਗ 11.40 ਲੱਖ ਰੁਪਏ ਲੈਣ-ਦੇਣ ਦਾ ਨਿਪਟਾਰਾ ਹੋਇਆ। ਇਸ ਪ੍ਰਣਾਲੀ ਨੂੰ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ 12 ਵਜੇ ਤੋਂ ਸ਼ੁਰੂ ਕੀਤੀ ਗਈ। ਕੇਂਦਰੀ ਬੈਂਕ ਦੇ ਬਿਆਨ ਅਨੁਸਾਰ ਇਸ ਨਾਲ ਕਿਸੇ ਵੀ ਸਮੇਂ ਇਲੈਕਟ੍ਰਾਨਿਕ ਰੂਪ ’ਚ ਫੰਡ ਟਰਾਂਸਫਰ ਕੀਤਾ ਜਾ ਸਕੇਗਾ।

Karan Kumar

This news is Content Editor Karan Kumar