ਜਲਦ ਬਾਜ਼ਾਰ 'ਚ ਆਵੇਗਾ 100 ਰੁਪਏ ਦਾ ਨਵਾਂ ਨੋਟ, ਇਹ ਹੋਵੇਗੀ ਖਾਸੀਅਤ

07/17/2018 7:03:07 PM

ਭੋਪਾਲ—ਨੋਟਬੰਦੀ ਤੋਂ ਬਾਅਦ ਬਾਜ਼ਾਰ 'ਚ 50, 200, 500 ਅਤੇ 2000 ਦੇ ਨੋਟ ਆ ਚੁੱਕੇ ਹਨ। ਹੁਣ ਜਲਦ ਹੀ 100 ਰੁਪਏ ਦਾ ਨਵਾਂ ਨੋਟ ਵੀ ਆਉਣ ਵਾਲਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ ਕਰ ਦਿੱਤੀ ਹੈ। ਦੇਵਾਸ ਪ੍ਰਿੰਟਿੰਗ ਪ੍ਰੈੱਸ 'ਚ ਇਸ ਦੀ ਛਪਾਈ ਕੀਤੀ ਜਾ ਰਹੀ ਹੈ। ਨਵਾਂ ਨੋਟ ਬੈਂਗਨੀ ਰੰਗ ਦਾ ਹੋਵੇਗਾ ਅਤੇ ਇਸ 'ਚ ਵਿਸ਼ਵ ਧਰੋਹਰ 'ਚ ਸ਼ਾਮਲ ਗੁਜਰਾਤ ਦੀ ਇਤਿਹਾਸਿਕ ਰਾਣੀ ਦਾ ਬਾਵ (ਬਾਵੜੀ) ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਨੋਟ ਦੇ ਬਾਜ਼ਾਰ 'ਚ ਆਉਣ ਤੋਂ ਬਾਅਦ ਤੁਹਾਡੀ ਜੇਬ 'ਚ ਕੋਈ ਪੁਰਾਣਾ ਨੋਟ ਨਹੀਂ ਬਚੇਗਾ ਕਿਉਂਕਿ ਰਿਜ਼ਰਵ ਬੈਂਕ ਪਹਿਲੇ ਹੀ 50, 200, 500 ਅਤੇ 2000 ਰੁਪਏ ਦੇ ਨਵੇਂ ਨੋਟ ਬਾਜ਼ਾਰ 'ਚ ਜਾਰੀ ਕਰ ਚੁੱਕਾ ਹੈ। ਅਗਸਤ ਦੇ ਆਖਿਰ ਤੱਕ ਇਸ ਨੋਟ ਦੇ ਬਾਜ਼ਾਰ 'ਚ ਆਉਣ ਦੀ ਸੰਭਾਵਨਾ ਹੈ। ਆਕਾਰ 'ਚ ਇਹ ਪੁਰਾਣੇ 100 ਰੁਪਏ ਦੇ ਨੋਟ ਤੋਂ ਛੋਟਾ ਅਤੇ 10 ਰੁਪਏ ਦੇ ਨੋਟ ਤੋਂ ਮਾਮੂਲੀ ਜਿਹਾ ਵੱਡਾ ਹੋਵੇਗਾ।

ਹਲਕੇ ਹੋਣਗੇ ਨਵੇਂ ਨੋਟ
ਨਵੇਂ ਨੋਟਾਂ ਦਾ ਆਕਾਰ ਅਤੇ ਵਜ਼ਨ 100 ਰੁਪਏ ਦੇ ਪੁਰਾਣੇ ਨੋਟਾਂ ਤੋਂ ਘੱਟ ਹੋਵੇਗਾ। ਅਜੇ ਤੱਕ 100 ਰੁਪਏ ਦੇ ਨੋਟਾਂ ਦੀ ਥੱਦੀ ਦਾ ਵਜ਼ਨ 108 ਗ੍ਰਾਮ ਹੁੰਦਾ ਸੀ ਪਰ ਨਵੇਂ ਨੋਟਾਂ ਦਾ 'ਚ ਥੱਦੀ ਦਾ ਵਜ਼ਨ ਸਿਰਫ 80 ਗ੍ਰਾਮ ਦੇ ਕਰੀਬ ਹੋਵੇਗਾ। ਆਰ.ਬੀ.ਆਈ. ਅਗਸਤ ਜਾਂ ਸਤੰਬਰ 'ਚ ਇਨ੍ਹਾਂ ਨੂੰ ਜਾਰੀ ਕਰ ਸਕਦਾ ਹੈ।

ATM 'ਚ ਕਰਨਾ ਹੋਵੇਗਾ ਬਦਲਾਅ
ਬੈਂਕਾਂ ਨੂੰ ਆਪਣੇ ਏ.ਟੀ.ਐੱਮ. ਦੇ ਕੇਸ ਟਰੇਨ 'ਚ ਇਕ ਵਾਰ ਫਿਰ ਬਦਲਾਅ ਕਰਨੇ ਹੋਣਗੇ ਤਾਂਕਿ 100 ਦੇ ਨਵੇਂ ਨੋਟ ਰੱਖੇ ਜਾ ਸਕਣ। 2014 'ਚ ਕੇਂਦਰ 'ਚ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਇਹ ਚੌਥਾ ਮੌਕਾ ਹੋਵੇਗਾ ਜਦ ਬੈਂਕਾਂ ਨੂੰ ਏ.ਟੀ.ਐੱਮ. 'ਚ ਬਦਲਾਅ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਬੈਂਕਾਂ ਨੂੰ 2000, 500 ਅਤੇ 200 ਦੇ ਨਵੇਂ ਨੋਟਾਂ ਲਈ ਬਦਲਾਅ ਕਰਨੇ ਪਏ ਸਨ।

ਹੋਣਗੇ ਨਵੇਂ ਸੁਰੱਖਿਆ ਫੀਚਰ
ਇਸ ਨੋਟ 'ਚ ਸਾਮਾਨ ਸੁੱਰਖਿਆ ਫੀਚਰ ਨਾਲ-ਨਾਲ ਲਗਭਗ ਇਕ ਦਰਜਨ ਨਵੇਂ ਸੁਰੱਖਿਆ ਫੀਚਰ ਵੀ ਜੋੜੇ ਗਏ ਹਨ ਇਨ੍ਹਾਂ ਨੂੰ ਸਿਰਫ ਅਲਟਰਾਵਾਇਲੇਟ ਰੋਸ਼ਨੀ 'ਚ ਹੀ ਦੇਖਿਆ ਜਾ ਸਕੇਗਾ।



ਨੋਟ 'ਤੇ ਮੌਜੂਦ ਧਰੋਹਰ
ਭਾਰਤੀ ਰਿਜ਼ਰਵ ਬੈਂਕ ਇਸ ਤੋਂ ਪਹਿਲੇਂ 200 ਰੁਪਏ ਦੇ ਨੋਟ 'ਤੇ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲੇ 'ਚ ਸਥਿਤ ਰਾਂਚੀ ਦੇ ਸਤੂਪ, 500 ਰੁਪਏ ਦੇ ਨੋਟ 'ਤੇ ਦਿੱਲੀ ਦੇ ਲਾਲ ਕਿਲੇ, 50 ਰੁਪਏ ਦੇ ਨੋਟ 'ਤੇ ਕਰਨਾਟਕ ਦੇ ਹੰਪੀ ਦੀ ਮਦਿੰਰ ਸੀਰੀਜ਼ ਜਦਕਿ 10 ਰੁਪਏ ਦੇ ਨੋਟ 'ਤੇ ਕੋਣਾਰਨ ਦੇ ਸੂਰਜ ਮਦਿੰਰ ਨੂੰ ਅਕਿੰਤ ਕਰ ਚੁੱਕੀ ਹੈ।