ਵੱਡੀ ਖ਼ਬਰ! ਕਿਸਾਨਾਂ ਦੇ ''ਭਾਰਤ ਬੰਦ'' ''ਚ ਸ਼ਾਮਲ ਹੋਣਗੇ ਇਹ 10 ਸੰਗਠਨ

12/05/2020 8:04:28 PM

ਨਵੀਂ ਦਿੱਲੀ— ਕਿਸਾਨਾਂ ਵੱਲੋਂ 8 ਦਸੰਬਰ ਨੂੰ 'ਭਾਰਤ ਬੰਦ' ਦੇ ਸੱਦੇ ਨੂੰ ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸੰਯੁਕਤ ਮੰਚ ਨੇ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਯੂਨੀਅਨਾਂ ਨੇ ਹਾਲ ਹੀ 'ਚ ਪਾਸ ਕਿਰਤ ਕਾਨੂੰਨਾਂ ਅਤੇ ਕਈ ਹੋਰ ਮੁੱਦਿਆਂ ਦੇ ਨਾਲ 26 ਨਵੰਬਰ ਨੂੰ ਵੀ ਰਾਸ਼ਟਰ ਪੱਧਰੀ ਹੜਤਾਲ ਬੁਲਾਈ ਸੀ।

10 ਟਰੇਡ ਯੂਨੀਅਨਾਂ ਦੇ ਸੰਯੁਕਤ ਮੰਚ 'ਚ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਆਈ. ਟੀ. ਯੂ. ਸੀ.), ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏ. ਆਈ. ਟੀ. ਯੂ. ਸੀ.), ਹਿੰਦ ਮਜ਼ਦੂਰ ਸਭਾ (ਐੱਚ. ਐੱਮ. ਐੱਸ.), ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ), ਆਲ ਇੰਡੀਆ ਯੂਨਾਈਟਿਡ ਟਰੇਡ ਯੂਨੀਅਨ ਸੈਂਟਰ (ਏ. ਆਈ. ਯੂ.ਟੀ. ਯੂ. ਸੀ.), ਟਰੇਡ ਯੂਨੀਅਨ ਕੋਆਰਡੀਨੇਸ਼ਨ ਸੈਂਟਰ (ਟੀ. ਯੂ. ਸੀ. ਸੀ.), ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ (ਐੱਸ. ਈ. ਡਬਲਿਊ. ਏ.), ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨਸ (ਏ. ਆਈ. ਸੀ. ਟੀ. ਯੂ.), ਲੇਬਰ ਪ੍ਰੋਗਰੈਸਿਵ ਫੈਡਰੇਸ਼ਨ (ਐੱਲ. ਪੀ. ਐੱਫ.) ਅਤੇ ਯੂਨਾਈਟਿਡ ਟਰੇਡ ਯੂਨੀਅਨ ਕਾਂਗਰਸ (ਯੂ. ਟੀ. ਯੂ. ਸੀ.) ਸ਼ਾਮਲ ਹਨ।

ਇਹ ਵੀ ਪੜ੍ਹੋ- ਕੈਨੇਡਾ ਦਾ ਦੋਹਰਾ ਚਿਹਰਾ, WTO 'ਚ ਕਰਦੈ ਭਾਰਤ ਵੱਲੋਂ ਦਿੱਤੇ ਜਾਂਦੇ MSP ਦਾ ਵਿਰੋਧ

ਇਕ ਸਾਂਝੇ ਬਿਆਨ 'ਚ ਕਿਹਾ ਗਿਆ ਹੈ ਕਿ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੁਤੰਤਰ ਖੇਤਰੀ ਫੈਡਰੇਸ਼ਨਾਂ/ ਯੂਨੀਅਨਾਂ ਦੇ ਸਾਂਝੇ ਫੋਰਮ ਨੇ ਖੇਤੀਬਾੜੀ ਕਾਨੂੰਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਦੇ ਚੱਲ ਰਹੇ ਸੰਯੁਕਤ ਸੰਘਰਸ਼ ਦਾ ਪੂਰੇ ਦਿਲੋਂ ਸਮਰਥਨ ਕੀਤਾ ਹੈ। ਕੇਂਦਰੀ ਟਰੇਡ ਯੂਨੀਅਨਾਂ ਦੇ ਸੰਯੁਕਤ ਮੰਚ ਨੇ ਕਿਸਾਨ ਸੰਗਠਨਾਂ ਦੇ ਸਾਂਝੇ ਮੰਚ ਵੱਲੋਂ ਦੇਸ਼ ਵਿਆਪੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਦ੍ਰਿੜਤਾ ਦਾ ਸਵਾਗਤ ਕੀਤਾ ਹੈ ਅਤੇ 8 ਦਸੰਬਰ 2020 ਨੂੰ 'ਭਾਰਤ ਬੰਦ' ਦੇ ਸੱਦੇ ਨੂੰ ਉਨ੍ਹਾਂ ਦਾ ਪੂਰਾ ਸਮਰਥਨ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਬਜਟ 2021 'ਚ ਕੋਰੋਨਾ ਟੀਕੇ ਲਈ ਸਰਕਾਰ ਕਰ ਸਕਦੀ ਹੈ ਇਹ ਵੱਡਾ ਐਲਾਨ

Sanjeev

This news is Content Editor Sanjeev